ਗੰਦ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੰਦ (ਨਾਂ,ਪੁ) ਬਦਬੂ ਫ਼ੈਲਾਉਣ ਵਾਲਾ ਕੂੜਾ-ਕਰਕਟ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32871, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗੰਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੰਦ [ਨਾਂਪੁ] ਕੂੜਾ , ਮੈਲ਼, ਮਲ, ਗੰਦਗੀ; ਗਾਲ਼ , ਬੇਸ਼ਰਮੀ ਦੀ ਗੱਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32853, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੰਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੰਦ. ਸੰਗ੍ਯਾ—ਮੈਲ. ਮਲੀਨਤਾ। ੨ ਗੰਦਗੀ. ਗੂੰਹ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32750, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੰਦ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੰਦ, (ਫ਼ਾਰਸੀ : ਗੰਦ, ) \ ਪੁਲਿੰਗ : ੧. ਕੋਈ ਚੀਜ਼ ਜੋ ਬੋ ਫੈਲਾਵੇ ਜਾਂ ਦੇਵੇ, ਮੈਲ, ਕੂੜਾ, ਗੰਦਗੀ, ਟੱਟੀ, ਸੜ੍ਹਿਆਂਦ, ਮਲੀਨਤਾ; ੨. ਬੇਸ਼ਰਮੀ ਦੀ ਗੱਲ, ਗਾਲ੍ਹ

–ਗੰਦ ਕੱਢਣਾ, ਮੁਹਾਵਰਾ : ਸਫ਼ਾਈ ਕਰਨਾ, ਗਾਲ੍ਹ ਕੱਢਣਾ

–ਗੰਦ ਖਿਲਾਰਨਾ, ਮੁਹਾਵਰਾ : ਭੈੜਾ ਕੰਮ ਕਰਨਾ, ਬਦਚਲਣੀ ਕਰ ਕੇ ਬਦਨਾਮੀ ਖੱਟਣਾ

–ਗੰਦ ਖ਼ੋਰ, ਵਿਸ਼ੇਸ਼ਣ : ਗੰਦ ਖਾਣ ਵਾਲਾ

–ਗੰਦਪੁਣਾ, ਇਸਤਰੀ ਲਿੰਗ : ੧. ਗੰਦਾਪਣ; ੨. ਬਕਵਾਸ

–ਗੰਦ ਪਾਉਣਾ, ਮੁਹਾਵਰਾ : ਭੈੜਾ ਕੰਮ ਕਰਨਾ, ਨਮੋਸ਼ੀ ਵਾਲੀ ਗੱਲ ਕਰਨਾ

–ਗੰਦ ਬਕਣਾ, ਮੁਹਾਵਰਾ : ਗੰਦੀਆਂ ਗਾਲ੍ਹਾਂ ਕੱਢਣਾ, ਬੇਸ਼ਰਮੀ ਦੇ ਬਚਨ ਬੋਲਣਾ

–ਗੰਦ ਬਲਾ, ਇਸਤਰੀ ਲਿੰਗ : ਗੰਦੀ ਮੰਦੀ ਚੀਜ਼

–ਗੰਦ ਬਲੋਟ, (ਲਹਿੰਦੀ) / ਪੁਲਿੰਗ : ਗੰਦ ਮੰਦ, ਕੂੜਾ ਕਰਕਟ : ‘ਗੰਦ ਬਲੋਟ ਮਸੀਤੀ ਅੰਦਰ ਹਰ ਜਾ ਤੁਧ ਖਿੰਡਾਇਆ’

(ਗੁਲਜ਼ਾਰ ਯੂਸਫ਼)


ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 138, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-24-04-16-56, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.