ਗੱਦੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੱਦੀ ( ਨਾਂ , ਇ ) ਰਾਜਾ ਦਾ ਸਿੰਘਾਸਨ; ਕਿਸੇ ਸੰਪਰਦਾਇ ਦੇ ਮਹੰਤ ਦਾ ਆਸਣ; ਹਟਵਾਣੀਏ ਦੇ ਬੈਠਣ ਦੀ ਥਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3272, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗੱਦੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੱਦੀ 1 [ ਨਾਂਇ ] ਛੋਟਾ ਗਦੇਲਾ; ਤਖ਼ਤ , ਸਿੰਘਾਸਣ; ਬੈਠਣ ਦੀ ਥਾਂ , ਆਸਣ , ਸੀਟ 2 [ ਨਿਇ ] ਇੱਕ ਪਹਾੜੀ ਜਾਤੀ; ਕੁੱਤਿਆਂ ਦੀ ਇੱਕ ਨਸਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3261, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੱਦੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੱਦੀ . ਸੰਗ੍ਯਾ— ਛੋਟਾ ਗਦੇਲਾ । ੨ ਰਾਜਾ ਦਾ ਸਿੰਘਾਸਨ । ੩ ਮਹੰਤ ਦਾ ਆਸਨ । ੪ ਪਹਾੜੀ ਇ਼ਲਾਕੇ਼ ਵਿੱਚ ਇੱਕ ਦ੍ਵਿਜ ਜਾਤਿ ਹੈ ਜੋ , ਜਨੇਊ ਦਾ ਅਧਿਕਾਰ ਰੱਖਦੀ ਹੈ. ਗੁਰੁਪ੍ਰਤਾਪਸੂਰਯ ਵਿੱਚ ਇਸ ਜਾਤਿ ਦਾ ਨਾਉਂ “ ਗਧੀਲਾ” ਲਿਖਿਆ ਹੈ । ੫ ਇੱਕ ਨੀਚ ਜਾਤਿ , ਜੋ ਭੇਡ ਗਧੇ ਆਦਿਕ ਰਖਦੀ ਹੈ ਅਤੇ ਖ਼ਾਨਾਬਦੋਸ਼ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3145, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੱਦੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਗੱਦੀ :   ਗੱਦੀ ਭਾਰਤ ਦੀ ਇਕ ਜਾਤੀ ਦਾ ਨਾਂ ਹੈ । ਇਸ ਜਾਤੀ ਵਿਚ ਮੁਸਲਮਾਨ ਅਤੇ ਹਿੰਦੂ ਦੋਵੇਂ ਹਨ । ਦਿੱਲੀ , ਕਰਨਾਲ ਅਤੇ ਅੰਬਾਲੇ ਦੇ ਮੁਸਲਮਾਨ ਗੱਦੀ ਜਮਨਾ ਤੇ ਗੰਗਾ ਦੇ ਵਿਚਕਾਰਲੇ ਭਾਗ ਦੇ ਉੱਤਰੀ ਖੇਤਰ ਵਿਚ ਵਸੇ ਹੋਏ ਹਨ । ਇਹ ਅਹੀਰਾ ਦੀਹੀ ਇਕ ਸ਼ਾਖ ਜਾਪਦੇ ਹਨ ਅਤੇ ਇਨ੍ਹਾਂ ਦਾ ਜੱਦੀ ਪੇਸ਼ਾ ਵਧੇਰੇ ਕਰਕੇ ਗਵਾਲਿਆਂ ਦਾ ਅਤੇ ਕੁਝ ਹੱਦ ਤੱਕ ਖੇਤੀ-ਬਾੜੀ ਹੈ ।

ਚੰਬਾ ਅਤੇ ਕਾਂਗੜੇ ਦੇ ਪਹਾੜੀ ਇਲਾਕਿਆਂ ਵਿਚ ਵੀ ਗੱਦੀ ਲੋਕ ਵਸੇ ਹੋਏ ਹਨ । ਇਹ ਗੱਦੀ ਬੋਲੀ ਬੋਲਦੇ ਹਨ ।

ਇਹ ਚਾਰ ਸ਼੍ਰੇਣੀਆਂ ਵਿਚ ਵੰਡ ਹੋਏ ਹਨ :

( 1 ) ਬ੍ਰਾਹਮਣ , ( 2 ) ਖੱਤਰੀ ਅਤੇ ਰਾਜਪੂਤ ਜਿਹੜੇ ਜਨੇਊ ਪਹਿਨ ਕੇ ਰਖਦੇ ਹਨ , 3 ) ਠਾਕੁਰ ਅਤੇ ਰਾਠੀ ਜੋ ਜਨੇਉ ਨਹੀਂ ਪਹਿਨਦੇ ਅਤੇ 4 ) ਕਮੀਨ ਸ਼੍ਰੇਣੀ ਜਿਨ੍ਹਾਂ ਵਿਚ ਕੋਲੀ , ਲੋਹਾਰ ਅਤੇ ਸਿਪੀ ਆਦਿ ਸ਼ਾਮਲ ਹਨ । ਹਰ ਸ਼੍ਰੇਣੀ ਅੱਗੇ ਅਨੇਕ ਗੋਤਰਾਂ ਵਿਚ ਵੰਡੀ ਹੋਈ ਹੈ । ਰਾਜਪੂਤਾਂ ਵਾਂਗ ਆਪਣੇ ਤੋਂ ਨੀਵੀਂ ਗੋਤਰ ਦੀ ਇਸਤਰੀ ਨਾਲ ਵਿਆਹ ਕਰਵਾਉਣ ਦਾ ਰਿਵਾਜ ਇਨ੍ਹਾਂ ਵਿਚ ਆਮ ਹੈ ।

ਗੱਦੀ ਮੈਦਾਨਾਂ ਦੇ ਹੀ ਵਾਸੀ ਹਨ ਪਰ ਕਈ ਰਾਜਪੂਤ ਤੇ ਖੱਤਰੀ ਸ਼੍ਰੇਣੀਆਂ , ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਕਾਰਨ ਪਹਾੜਾਂ ਵਿਚ ਜਾ ਵਸੀਆਂ ।

ਬ੍ਰਾਹਮਣਵਾਦ ਵਾਲੇ ਸਾਰੇ ਮੁਢਲੇ ਗੋਤਰ ਇਨ੍ਹਾਂ ਦੀਆਂ ਸ਼੍ਰੇਣੀਆਂ ਵਿਚ ਮਿਲਦੇ ਹਨ ਅਤੇ ਇਹ ਗੋਤਰ ਅੱਗੋਂ ਅਣਗਿਣਤ ' ਅੱਲਾਂ' ਵਿਚ ਵੰਡੇ ਗਏ ਹਨ । ਗੱਦੀ ਲੋਕ ਆਪਣੀ ' ਅੱਲ' ਤੋਂ ਹੀ ਪਛਾਣੇ ਜਾਂਦੇ ਹਨ ।

ਗੱਦੀ ਲੋਕ ਚੰਬੇ ਦੇ ਹੋਰ ਲੋਕਾਂ ਨਾਲੋਂ ਬਹੁਤ ਭਿੰਨ ਹਨ । ਗੱਦੀ ਮਰਦ ਪੱਟ ਦਾ ਲੰਬਾ ਕੋਟ ਪਹਿਨਦੇ ਹਨ ਜਿਸਨੂੰ ਚੋਲਾ ਕਹਿੰਦੇ ਹਨ । ਕਮਰ ਦੇ ਦੁਆਲੇ ਭੇਡ ਦੀ ਉੱਨ ਦਾ ਬਣਿਆ ਇਕ ਕਾਲੇ ਰੰਗ ਦਾ ਰੱਸਾ ਲਪੇਟਦੇ ਹਨ । ਪਗੜੀ ਜਾਂ ਟੋਪੀ ਵਿਚ ਇਹ ਲੋਕ ਮੌਸਮੀ ਫੁੱਲ ਟੰਗ ਕੇ ਰੱਖਦੇ ਹਨ । ਇਸਤਰੀਆਂ ਦਾ ਚੋਲੂ ਗਿੱਟਿਆਂ ਤੱਕ ਲੰਬਾ ਹੁੰਦਾ ਹੈ । ਪੁਰਸ਼ ਅਤੇ ਇਸਤਰੀਆਂ ਦੋਵੇਂ ਹੀ ਗਹਿਣੇ ਪਾਉਣ ਦੇ ਸ਼ੌਕੀਨ ਹਨ ।

ਗੱਦੀ ਲੋਕ ਆਪਣੇ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਉਂਦੇ ਹਨ । ਇਨ੍ਹਾਂ ਦੇ ਮੁੱਖ ਤਿਉਹਾਰ ਵਿਸਾਖੀ , ਪਹਿਲੀ ਭਾਦੋਂ , ਲੋਹੜੀ ਹੋਲੀ ਤੇ ਸ਼ਿਵਰਾਤਰੀ ਆਦਿ ਹਨ । ਭੇਡਾਂ-ਬੱਕਰੀਆਂ ਇਨ੍ਹਾਂ ਦੀ ਅਸਲੀ ਸੰਪਤੀ ਹਨ । ਕੁਝ ਗੱਦੀ ਖੇਤੀਬਾੜੀ ਵੀ ਕਰਦੇ ਹਨ । ਗਰਮੀਆਂ ਵਿਚ ਗੱਦੀ ਪਾਂਗੀ ਅਤੇ ਲਾਹੌਲ ਦੀਆਂ ਉੱਚੀਆਂ ਪਹਾੜੀਆਂ ਵਿਚ ਚਲੇ ਜਾਂਦੇ ਹਨ ਅਤੇ ਸਰਦੀਆਂ ਵਿਚ ਧੌਲਾਧਾਰ ਵਾਲੇ ਪਾਸੇ ਉਤਰ ਆਉਂਦੇ ਹਨ ।

ਹ. ਪੁ. – ਗ. ਟ੍ਰਾ. ਕਾ. 2 : 255


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.