ਘਨੌਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਘਨੌਲਾ. ਕੀਰਤਪੁਰ ਤੋਂ ਨੌ ਕੌਹ ਪੂਰਵ ਇੱਕ ਪਿੰਡ , ਜਿੱਥੇ ਕਲਗੀਧਰ ਨਾਹਣ ਨੂੰ ਜਾਂਦੇ ਹੋਏ ਵਿਰਾਜੇ ਹਨ. ਇਹ ਜਿਲਾ ਅੰਬਾਲਾ , ਤਸੀਲ ਰੋਪੜ ਵਿੱਚ ਹੈ ਅਰ ਰੋਪੜ ਤੋਂ ਛੀ ਮੀਲ ਪੂਰਬ ਹੈ. ਛੋਟਾ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 338, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਘਨੌਲਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਘਨੌਲਾ (ਪਿੰਡ): ਪੰਜਾਬ ਦੇ ਰੋਪੜ ਜ਼ਿਲ੍ਹੇ ਵਿਚ ਰੋਪੜ ਨਗਰ ਤੋਂ 10 ਕਿ.ਮੀ. ਉੱਤਰ ਵਲ ਵਸਿਆ ਇਕ ਪੁਰਾਣਾ ਪਿੰਡ , ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੋ ਵਾਰ ਆਏ ਸਨ। ਇਕ ਵਾਰ ਉਦੋਂ, ਜਦੋਂ ਉਹ ਪਾਉਂਟਾ ਸਾਹਿਬ ਤੋਂ ਆਨੰਦਪੁਰ ਪਰਤ ਰਹੇ ਸਨ ਅਤੇ ਦੂਜੀ ਵਾਰ ਉਦੋਂ, ਜਦੋਂ ਉਹ ਆਨੰਦਪੁਰ ਦਾ ਕਿਲ੍ਹਾ ਛਡ ਕੇ ਚਮਕੌਰ ਸਾਹਿਬ ਨੂੰ ਜਾ ਰਹੇ ਸਨ। ਗੁਰੂ ਜੀ ਦੀ ਯਾਦ ਵਿਚ ਇਥੇ ਇਕ ਗੁਰੂ-ਧਾਮ ਪੁਰਾਣੇ ਥੇਹ ਉਤੇ ਬਣਿਆ ਹੋਇਆ ਹੈ। ਇਸ ਦੀ ਵਿਵਸਥਾ ਪਿੰਡ ਦੀ ਕਮੇਟੀ ਕਰਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 322, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਘਨੌਲਾ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘਨੌਲਾ: ਰੋਪੜ (30°-58’ਉ, 76°-31’ਪੂ) ਤੋਂ 10 ਕਿਲੋਮੀਟਰ ਉੱਤਰ ਵਾਲੇ ਪਾਸੇ ਪੰਜਾਬ ਦਾ ਇਕ ਪੁਰਾਣਾ ਪਿੰਡ ਹੈ, ਜਿਹੜਾ ਮੁਗ਼ਲਾਂ ਦੇ ਸਮੇਂ ਵਿਚ ਪਰਗਨੇ ਦਾ ਹੈੱਡ-ਕੁਆਰਟਰ ਹੁੰਦਾ ਸੀ। ਇਸ ਪਿੰਡ ਵਿਚ ਇਕ ਇਤਿਹਾਸਿਕ ਗੁਰਦੁਆਰਾ ਹੈ, ਜਿਹੜਾ 1688 ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਪਾਉਂਟਾ ਸਾਹਿਬ ਤੋਂ ਵਾਪਸ ਅਨੰਦਪੁਰ ਜਾਂਦੇ ਸਮੇਂ ਇੱਥੇ ਆਏ ਹੋਣ ਦੀ ਯਾਦ ਨੂੰ ਤਾਜ਼ਾ ਰੱਖਦਾ ਹੈ। 6 ਦਸੰਬਰ 1705 ਨੂੰ ਗੁਰੂ ਸਾਹਿਬ ਦੁਬਾਰਾ ਫਿਰ ਘਨੌਲਾ ਦੇ ਵਿਚੋਂ ਦੀ ਗੁਜ਼ਰੇ ਜਦੋਂ ਉਹ ਕੋਟਲਾ ਨਿਹੰਗ ਖ਼ਾਨ ਨੂੰ ਜਾਂਦੇ ਹੋਏ ਚਮਕੌਰ ਵਿਚੋਂ ਦੀ ਗਏ ਸਨ। ਇਕ ਪੁਰਾਣੇ ਛੋਟੇ ਕਿਲ੍ਹੇ ਕੋਲ ਗੁਰਦੁਆਰਾ, ਟਿੱਲੇ ਉੱਪਰ ਸਾਦਾ ਕਿਸਮ ਦਾ ਇਕ ਕਮਰਾ ਹੈ, ਜਿਸਦੀ ਦੇਖ-ਭਾਲ ਪਿੰਡ ਦੀ ਸੰਗਤ ਕਰਦੀ ਹੈ।
ਲੇਖਕ : ਮ.ਗ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 252, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਘਨੌਲਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਘਨੌਲਾ : ਇਹ ਪੰਜਾਬ ਦੇ ਰੋਪੜ ਜ਼ਿਲ੍ਹੇ ਵਿਚ ਰੋਪੜ ਸ਼ਹਿਰ ਤੋਂ ਪੂਰਬ ਵੱਲ ਲਗਭਗ 10 ਕਿ. ਮੀ. ਦੀ ਦੂਰੀ ਤੇ ਅਤੇ ਕੀਰਤਪੁਰ ਸਾਹਿਬ ਤੋਂ 20 ਕਿ. ਮੀ. ਦੀ ਦੂਰੀ ਤੇ ਸਥਿੱਤ ਇਕ ਇਤਿਹਾਸਕ ਪਿੰਡ ਹੈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਹਣ ਨੂੰ ਜਾਂਦੇ ਸਮੇਂ ਕੁਝ ਸਮਾਂ ਇਥੇ ਠਹਿਰੇ ਸਨ। ਉਨ੍ਹਾਂ ਦੀ ਯਾਦ ਵਿਚ ਇਥੇ ਇਕ ਗੁਰਦੁਆਰਾ ਬਣਿਆ ਹੋਇਆ ਹੈ।
ਹ. ਪੁ.––ਮ. ਕੋ. : 441
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 251, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no
ਘਨੌਲਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਘਨੌਲਾ : ਇਹ ਜ਼ਿਲ੍ਹਾ ਅਤੇ ਤਹਿਸੀਲ ਰੂਪਨਗਰ (ਰੋਪੜ) ਦਾ ਇਕ ਪਿੰਡ ਹੈ ਜਿਹੜਾ ਰੋਪੜ ਤੋਂ 10 ਕਿ. ਮੀ. ਦੀ ਦੂਰੀ ਉੱਤੇ ਸਥਿਤ ਹੈ। ਇਸ ਪਿੰਡ ਦੀ ਇਤਿਹਾਸਕ ਪੱਖ ਤੋਂ ਮਹੱਤਤਾ ਹੈ ਕਿਉਂਕਿ ਇਥੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਹਨ ਨੂੰ ਜਾਂਦੇ ਹੋਏ ਪਧਾਰੇ ਸਨ। ਉਨ੍ਹਾਂ ਦੀ ਯਾਦ ਵਿਚ ਇਥੇ ਇਕ ਗੁਰਦੁਆਰਾ ਬਣਿਆ ਹੋਇਆ ਹੈ।
ਇਸ ਪਿੰਡ ਵਿਖੇ ਇਕ ਪ੍ਰਾਇਮਰੀ ਸਕੂਲ ਸਥਾਪਤ ਹੈ। ਪਿੰਡ ਦਾ ਕੁੱਲ ਰਕਬਾ 155 ਹੈਕਟੇਅਰ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-13-04-43-16, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਡਿ. ਸੈਂ ਹੈਂ. ਬੁ.-ਰੂਪਨਗਰ
ਵਿਚਾਰ / ਸੁਝਾਅ
Please Login First