ਘਾਹ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘਾਹ (ਨਾਂ,ਪੁ) ਕਈ ਨਸਲਾਂ ਵਾਲਾ ਭੋਂਏਂ ਤੇ ਵਿਛਿਆ ਤਿੜ੍ਹਦਾਰ ਨਦੀਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5796, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਘਾਹ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Grass (ਗਰਾਸ) ਘਾਹ: ਇਹ ਢਿਲਾ, ਛੋਟਾ, ਰੇਸ਼ੇਦਾਰ ਜੜ੍ਹੀ-ਬੂਟੀਦਾਰ (herbaceous) ਪੌਦਾ ਹੁੰਦਾ ਹੈ ਜਿਸ ਦਾ ਵਿਸ਼ਵ ਅੰਦਰ ਵਿਤਰਨ ਨਮੀ ਤੇ ਨਿਰਭਰ ਕਰਦਾ ਹੈ। ਪਰ ਘਾਹਵਾਂ ਵਿੱਚ ਅਨਾਜ, ਬੱਬਰ, ਬਾਂਸ, ਨੜੇ, ਚਰਾਗਾਹ-ਘਾਹ ਆਦਿ ਸ਼ਾਮਲ ਕੀਤੇ ਜਾਂਦੇ ਹਨ। ਜਿਥੇ ਇਹ ਪਸ਼ੂਆਂ ਨੂੰ ਚਾਰਾ ਮੁਹੱਈਆ ਕਰਦੇ ਹਨ ਉਥੇ ਇਸ ਤੋਂ ਕਾਗਜ਼ ਅਤੇ ਗੱਤਾ ਵੀ ਤਿਆਰ ਕੀਤਾ ਜਾਂਦਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5796, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਘਾਹ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘਾਹ [ਨਾਂਪੁ] ਬਨਸਪਤੀ ਦੀ ਇੱਕ ਕਿਸਮ, ਖੱਬਲ, ਕੱਖ , ਪੱਠਾ , ਨਦੀਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5782, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਘਾਹ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘਾਹ. ਦੇਖੋ, ਘਾਸ ੧. “ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ.” (ਮ: ੧ ਵਾਰ ਮਾਝ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5638, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਘਾਹ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਘਾਹ* (ਸੰ.। ਸੰਸਕ੍ਰਿਤ ਘਾਸ। ਫ਼ਾਰਸੀ ਕਾਹ। ਪੰਜਾਬੀ ਘਾਹ) ਘਾਹ, ਘਾਸ। ਪਸੂਆਂ ਦੇ ਖਾਣ ਦੇ ਤ੍ਰਿਣ ਜੋ ਜ਼ਿਮੀਂ ਤੇ ਆਪੇ ਉਗਦੇ ਹਨ। ਯਥਾ-‘ਘਾਹੁ ਖਾਨਿ ਤਿਨਾ ਮਾਸੁ ਖਵਾਲੇ’। ਤਥਾ-‘ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ’।
----------
* ਪੰਜਾਬੀ ਵਿਚ ਘਾਹ ਤੇ ਘਾਉ, ਜ਼ਖਮ ਦੇ ਅਰਥਾਂ ਵਿਚ ਬੀ ਵਰਤੀਂਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5585, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਘਾਹ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਘਾਹ : ਬਨਸਪਤੀ-ਵਿਗਿਆਨ ਵਿਚ ਇਹ ਛੋਟੇ, ਹਰੇ, ਲੱਕੜ ਰਹਿਤ ਪੌਦਿਆਂ ਦਾ ਆਮ ਨਾਂ ਹੈ। ਇਹ ਪੌਦੇ ਪੋਏਸੀ ਗ੍ਰੈਮਿਨੀ ਸੈੱਜ ਕੁਲ (ਸਾਇਪ੍ਰੇਸੀ) ਅਤੇ ਰਸ਼ਕੁਲ (ਜਨਕੇਸੀ) ਦੇ ਮੈਂਬਰ ਹਨ। ਫੁੱਲ ਪੈਦਾ ਕਰਨ ਵਾਲੀਆਂ ਬਹੁਤ ਸਾਰੀਆਂ ਕੁਲਾਂ ਦਾ ਪੌਦੇ ਘਾਹ ਵਰਗੇ ਹੁੰਦੇ ਹਨ ਪ੍ਰੰਤੂ 6,000 ਤੋਂ 10,000 ਜਾਤੀਆਂ ਦੇ ਇਹ ਪੌਦੇ ਜੋ ਪੋਏਸੀ ਕੁਲ ਅਤੇ ਪੋਏਲਜ਼ ਆੱਰਡਰ ਦੇ ਮੈਂਬਰ ਹਨ, ਅਸਲੀ ਘਾਹ ਹਨ। ਭਾਵੇਂ ਉਹੀ ਪੌਦੇ ਜੋ ਗ੍ਰੈਮਿਨੀ ਕੁਲ ਦੇ ਮੈਂਬਰ ਹਨ, ਉਨ੍ਹਾਂ ਨੂੰ ਹੀ ਠਕੀ ਘਾਹ ਕਿਹਾ ਜਾਂਦਾ ਹੈ ਪਰ ਆਮ ਤੌਰ ਤੇ ਉਨ੍ਹਾਂ ਬਹੁਤ ਸਾਰੇ ਪੌਦਿਆਂ, ਜਿਨ੍ਹਾਂ ਦੀ ਜਾਤੀ ਵੱਖਰੀ ਵੱਖਰੀ ਹੁੰਦੀ ਹੈ ਅਤੇ ਉਪਰੋਂ ਪੱਤਿਆਂ ਤੋਂ ਘਾਹ ਵਾਂਗ ਲਗਦੇ ਹਨ। ਇਨ੍ਹਾਂ ਨੂੰ ਹੀ ਘਾਹ ਕਿਹਾ ਜਾਂਦਾ ਹੈ, ਉਦਾਹਰਣ ਵਜੋਂ ਬਲੂ ਆਈਡ ਗ੍ਰਾਸ, ਯੈਲੋ ਆਈਡ ਗ੍ਰਾਸ, ਸਟਾਰ ਗ੍ਰਾਸ, ਬੀਅਰ ਗ੍ਰਾਸ ਅਤੇ ਆਸਟ੍ਰੇਲੀਆ ਦਾ ਘਾਹਨੁਮਾ ਰੁੱਖ। ਖੇਤੀ-ਬਾੜੀ ਵਿਚ ‘ਘਾਹ’ ਦੀ ਬਹੁਤ ਮਹੱਤਤਾ ਹੈ ਕਿਉਂਕਿ ਇਸ ਵਿਚ ਚਾਰੇ ਵਾਲੇ ਪੌਦੇ ਵੀ ਸ਼ਾਮਲ ਹਨ, ਖਾਸ ਕਰਕੇ ਫ਼ਲੀਦਾਰ ਪੌਦੇ।
ਭੂਗੋਲਕ ਵੰਡ––ਗ੍ਰੈਮਿਨੀ ਕੁਲ ਦੇ ਪੌਦੇ ਦੁਨੀਆਭਰ ਵਿਚ ਬਹੁਤ ਜ਼ਿਆਦਾ ਖਿਲਰੇ ਹੋਏ ਹਨ। ਇਕ ਵਿਗਿਆਨੀ ਆਰ. ਪੂਲ ਨੇ 1948 ਵਿਚ ਅੰਦਾਜ਼ਾ ਲਾਇਆ ਕਿ ਦੁਨੀਆ ਦੀ ਬਨਸਪਤੀ ਦਾ 30 ਪ੍ਰਤੀਸ਼ਤ ਹਿੱਸਾ ਘਾਹ ਦੇ ਪ੍ਰਭਾਵ ਹੇਠ ਹੈ। ਘਾਹ ਦੇ ਪ੍ਰਮੁੱਖ ਇਲਾਕੇ ਸਟੈਪੀਜ਼ (ਰੂਸ), ਦੱਖਣੀ, ਅਮਰੀਕਾ, ਅਫ਼ਰੀਕਾ, ਆਸਟ੍ਰੇਲੀਆ ਅਤੇ ਸਵਾਨਾ ਹਨ। ਘਾਹ ਦੇ ਪੌਦੇ ਖੁੱਲ੍ਹੇ ਥਾਵਾਂ ਦੇ ਪੌਦੇ ਹਨ ਅਤੇ ਇਹ ਸੰਘਣੇ ਜੰਗਲਾਂ ਵਿਚ ਬਹੁਤ ਘੱਟ ਵਿਖਾਈ ਦਿੰਦੇ ਹਨ। ਕੁਝ ਚੌੜੇ ਪੱਤਿਆਂ ਵਾਲੀਆਂ ਜਾਤੀਆਂ ਊਸ਼ਣਖੰਡੀ ਜੰਗਲਾਂ ਦੇ ਮੈਦਾਨਾ ਵਿਚ ਮਿਲਦੀਆਂ ਹਨ।
ਬਣਤਰ––ਘਾਹ ਦੇ ਤਣੇ ਵਿਚ ਠੋਸ ਜੋੜ ਹੁੰਦੇ ਹਨ ਅਤੇ ਪੱਤੇ ਕਤਾਰਾਂ ਵਿਚ ਹੁੰਦੇ ਹਨ। ਹਰੇਕ ਜੋੜ ਤੇ ਇਕ ਪੱਤਾ ਹੁੰਦਾ ਹੈ (ਚਿਤਰ)1
ਪੱਤਿਆਂ ਵਿਚ ਇਕ ਸ਼ੀਥ ਹੁੰਦੀ ਹੈ ਜੋ ਤਣੇ ਨਾਲ ਇਕ ਨਲੀ ਵਾਂਗ ਲੱਗੀ ਹੁੰਦੀ ਹੈ ਅਤੇ ਇਕ ਬਲੇਡ ਹੁੰਦਾ ਹੈ ਜੋ ਆਮ ਤੌਰ ਤੇ ਲੰਮਾ ਅਤੇ ਤੰਗ ਹੁੰਦਾ ਹੈ। ਬੀਜ ਦੇ ਸਿਰੇ ਛੋਟੇ ਛੋਟੇ ਫੁੱਲਾਂ ਦੇ ਬਣੇ ਹੁੰਦੇ ਹਨ ਜੋ ਬਾਰੀਕ ਬਾਰੀਕ ਸ਼ਾਖ਼ਾਵਾਂ ਤੇ ਲਗਦੇ ਹਨ। ਇਹ ਬਾਰੀਕ ਸ਼ਾਖ਼ਾਵਾਂ ਬਹੁਤ ਜ਼ਿਆਦਾ ਇਕੱਠੀਆਂ ਅਤੇ ਪੱਤਿਆਂ ਵਾਂਗ ਦੋ ਕਤਾਰਾਂ ਵਿਚ ਹੁੰਦੀਆਂ ਹਨ। ਫੁੱਲਾਂ ਦਾ ਪਰਾਗਣ ਆਮ ਤੌਰ ਤੇ ਹਵਾ ਰਾਹੀਂ ਹੀ ਹੁੰਦਾ ਹੈ। ਬੀਜ ਦੋ ਬਰੈਕਟਾਂ ਜਾਂ ਗਲਿਊਮਜ਼ ਰਾਹੀਂ ਢਕੇ ਰਹਿੰਦੇ ਹਨ ਅਤੇ ਬੀਜ ਦੇ ਪੱਕਣ ਤੇ ਵੀ ਇਹ ਬੀਜਾਂ ਉੱਪਰ ਹੀ ਲੱਗੇ ਰਹਿੰਦੇ ਹਨ। ਘਾਹ ਦੀਆਂ ਜੜ੍ਹਾਂ ਰੇਸ਼ੇਦਾਰ ਹੁੰਦੀਆਂ ਹਨ ਅਤੇ ਅਕਸਰ ਬਹੁਤ ਜ਼ਿਆਦਾ ਸ਼ਾਖ਼ਾਵਾਂ ਵਾਲੀਆਂ ਅਤੇ ਕਾਫ਼ੀ ਫ਼ੈਲੀਆਂ ਹੋਈਆਂ ਹੁੰਦੀਆਂ ਹਨ। ਇਹ ਜੜ੍ਹਾਂ ਧਰਤੀ ਅੰਦਰਲੇ ਤਣੇ ਨਾਲ ਮਿਲ ਕੇ ਪੌਦੇ ਨੂੰ ਜਕੜ ਕੇ ਰੱਖਦੀਆਂ ਹਨ। ਘਾਹ ਦੀਆਂ ਜੜ੍ਹਾਂ ਬਹੁਤ ਜ਼ਿਆਦਾ ਵਿਸਤ੍ਰਿਤ ਹੁੰਦੀਆਂ ਹਨ ਅਤੇ ਜੇਕਰ ਕੁਝ ਜਾਤੀਆ ਵਿਚ ਸਿਰਫ਼ ਇਕ ਪੌਦੇ ਦੀਆਂ ਜੜ੍ਹਾਂ ਹੀ ਪੁੱਟ ਕੇ ਨਾਲ ਨਾਲ ਰੱਖੀਆਂ ਜਾਣ ਤਾਂ ਇਹ ਕਈ ਕਿ. ਮੀ. ਤੱਕ ਜਾ ਸਕਦੀਆਂ ਹਨ। ਘਾਹ ਜ਼ਮੀਨ ਨੂੰ ਖੁਰਨ ਤੋਂ ਬਚਾਉਂਦਾ ਹੈ।
ਵਰਗੀਕਰਨ––ਘਾਹ ਦੀਆਂ ਲਗਭਗ 500 ਪ੍ਰਜਾਤੀਆਂ ਅਤੇ 5000 ਜਾਤੀਆਂ ਹਨ। ਹਰੇਕ ਸਾਲ ਕਈ ਹੋਰ ਜਾਤੀਆਂ ਲੱਭੀਆਂ ਜਾਂਦੀਆਂ ਅਤੇ ਇਨ੍ਹਾਂ ਦੀ ਵਿਆਖਿਆ ਕੀਤੀ ਜਾਂਦੀ ਹੈ। ਇਕ ਕੁਲ ਦੇ ਮੈਂਬਰ ਪੌਦਿਆਂ ਨੂੰ ਭਾਵੇਂ ਪਛਾਣ ਸਕਣਾ ਕਾਫ਼ੀ ਸੌਖਾ ਹੈ ਪਰ ਇਨ੍ਹਾਂ ਦੇ ਫ਼ੁੱਲਾਂ ਦਾ ਬਹੁਤ ਛੋਟਾ ਤੇ ਇਕਸਾਰ ਹੋਣਾ ਵਰਗੀਕਰਨ ਨੂੰ ਬਹੁਤ ਔਖਾ ਬਣਾ ਦਿੰਦਾ ਹੈ, ਕਿਉਂਕਿ ਫੁੱਲਾਂ ਤੋਂ ਇਨ੍ਹਾਂ ਦੇ ਆਪਸੀ ਸਬੰਧ ਬਾਰੇ ਬਹੁਤ ਘੱਟ ਗਿਆਨ ਮਿਲਦਾ ਹੈ ਇਸ ਲਈ ਇਨ੍ਹਾਂ ਦੇ ਲੱਛਣਾਂ ਤੋਂ ਯਕੀਨ ਕਰਨਾ ਪੈਂਦਾ ਹੈ। ਘਾਹ ਦਾ ਵਰਗੀਕਰਨ ਇਨ੍ਹਾਂ ਦੀਆਂ ਬਨਸਪਤੀ ਰਚਨਾਵਾਂ ਦੇ ਅਧਿਐਨ ਨਾਲ ਹੀ ਸੰਭਵ ਹੋ ਸਕਿਆ ਹੈ। ਇਕ ਵਿਗਿਆਨੀ ਈਹੈਕਲ (1887) ਨੇ ਆਪਣੀ ਕਿਤਾਬ ਗ੍ਰੈਮਿਨੀ ਵਿਚ ਇਕ ਕੁਲ ਨੂੰ 13 ਸ਼੍ਰੇਣੀਆਂ ਵਿਚ ਵੰਡਿਆ ਹੈ। ਇਸ ਅਨੁਸਾਰ ਪਹਿਲੀਆਂ 9 ਸ਼੍ਰੇਣੀਆਂ ਉਪ-ਕੁਲ ਫੈਸਟੂਕੁਆਇਡੀ ਦੀਆਂ ਅਤੇ ਚਾਰ ਪੈਨੀਕੁਆਇਡੀ ਦੀਆਂ ਮੈਂਬਰ ਹਨ।
ਇਹ 13 ਸ਼੍ਰੇਣੀਆਂ ਇਸ ਪ੍ਰਕਾਰ ਹਨ (1) ਬੈਂਬੂਸੀ––ਇਸ ਸ਼੍ਰੇਣੀ ਵਿਚ ਬਾਂਸ ਅਤੇ ਲੰਮੇ ਘਾਹ ਵਾਲੇ ਪੌਦੇ ਸ਼ਾਮਲ ਹਨ; (2) ਫੈਸਟੂਸੀ––ਇਸ ਸ਼੍ਰੇਣੀ ਵਿਚ ਚਰਾਗਾਹਾਂ ਦੇ ਘਾਹ ਜਿਵੇਂ ਨੀਲਾ ਘਾਹ ਅਤੇ ਭੂਰਾ ਘਾਹ ਆਦਿ; (3) ਹਾਰਡੀ––ਇਸ ਸ਼੍ਰੇਣੀ ਵਿਚ ਆਰਥਿਕ ਮਹੱਤਤਾ ਵਾਲੇ ਪੌਦੇ ਜਿਵੇਂ ਕੀਮਤੀ ਅਨਾਜ, ਕਣਕ ਅਤੇ ਜੌਂ; (4) ਐਵੀਨੀ––ਇਸ ਸ਼੍ਰੇਣੀ ਵਿਚ ਮਖ਼ਮਲੀ ਘਾਹ, ਲੰਮਾ ਜਵੀ ਘਾਹ ਤੇ ਕਾਸ਼ਤ ਕੀਤੀ ਜਾਣ ਵਾਲੀ ਜਵੀ ਸ਼ਾਮਲ ਹਨ; (5) ਐਗਰੋਸਟਿਡੀ––ਇਸ ਸ਼੍ਰੇਣੀ ਵਿਚ ਟਿਮੋਸੀ ਅਤੇ ਮੈਰਾਨ ਘਾਹ ਸ਼ਾਮਲ ਹਨ; (6) ਫਲੈਰਿਡੀ––ਇਸ ਸ਼੍ਰੇਣੀ ਵਿਚ ਮਿੱਠਾ ਅਤੇ ਕੈਨੇਰੀ ਘਾਹ ਸ਼ਾਮਲ ਹਨ; (7) ਕਲੋਰਿਡੀ––ਇਸ ਸ਼੍ਰੇਣੀ ਵਿਚ ਬੈਫ਼ਲੋ ਘਾਹ ਅਤੇ ਗਰੈਮਾ ਘਾਹ ਸ਼ਾਮਲ ਹਨ; (8) ਜੋਆਏਸੀ––ਇਸ ਸ਼੍ਰੇਣੀ ਵਿਚ ਮੈਸਕਾਈਟ ਘਾਹ ਅਤੇ ਜੁਆਇਸੀਆ ਘਾਹ ਸ਼ਾਮਲ ਹਨ, (9) ਅੋਰਿਜੀ––ਇਸ ਸ਼੍ਰੇਣੀ ਵਿਚ ਸੰਸਾਰ ਪ੍ਰਸਿੱਧ ਫ਼ਸਲ ਚੌਲ ਸ਼ਾਮਲ ਹਨ (10) ਮੈਲਿਨਿਡੀ––ਇਸ ਸ਼੍ਰੇਣੀ ਵਿਚ ਬਹੁਤ ਸਾਰੀਆਂ ਚਾਰੇ ਵਾਲੀਆਂ ਫ਼ਸਲਾਂ ਸ਼ਾਮਲ ਹਨ; (11) ਪੈਨੇਸੀ––ਇਸ ਸ਼੍ਰੇਣੀ ਵਿਚ ਕਰੈਬ ਅਤੇ ਫਾਕਸਟੇਲ ਘਾਹ ਸ਼ਾਮਲ ਹਨ; (12) ਐਡਰੋਪੋਗੋਨੀ––ਇਸ ਸ਼੍ਰੇਣੀ ਵਿਚ ਚਾਰੇ ਵਾਲੇ ਘਾਹ ਕਮਾਦ, ਚਰ੍ਹੀ ਅਤੇ ਤੇਲ ਘਾਹ ਸ਼ਾਮਲ ਹਨ ਅਤੇ (13) ਮੈਆੱਡੀ––ਇਸ ਸ਼੍ਰੇਣੀ ਵਿਚ ਪ੍ਰਮੁੱਖ ਫ਼ਸਲ ਮੱਕੀ ਸ਼ਾਮਲ ਹੈ।
ਬੀਮਾਰੀਆਂ ਅਤੇ ਰੋਕਥਾਮ––ਘਾਹ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ, ਫ਼ਾਰਮਾਂ ਅਤੇ ਘਾਹ ਦੇ ਮੈਦਾਨਾਂ ਵਿਚ ਨੁਕਸਾਨ ਪਹੁੰਚਾਉਣ ਵਾਲੇ ਰੋਗਾਣੂੰਆਂ (ਪੈਥੋਜਨ) ਤੋਂ ਰੋਕਥਾਮ ਬਹੁਤ ਜ਼ਰੂਰੀ ਹੈ।
ਪੈਥੋਜਨ ਦੀਆਂ ਕਿਸਮਾਂ––ਘਾਹ ਨੂੰ ਬਹੁਤ ਸਾਰੀਆਂ ਕਿਸਮਾਂ ਦੇ ਪੈਥੋਜਨ ਦੁਆਰਾ ਨੁਕਸਾਨ ਪਹੁੰਚਦਾ ਹੈ। ਕਿਸੇ ਵੀ ਘਾਹ ਦੀ ਇਕ ਕਿਸਮ ਨੂੰ ਸਾਰੀਆਂ ਬੀਮਾਰੀਆਂ ਨਹੀਂ ਲਗਦੀਆਂ ਪਰ ਫਿਰ ਵੀ ਬਹੁਤ ਸਾਰੇ ਘਾਹ 30 ਜਾਂ ਜ਼ਿਆਦਾ ਬੀਮਾਰੀਆਂ ਦੇ ਅਸਰ ਹੇਠ ਆ ਜਾਂਦੇ ਹਨ। ਬਹੁਤ ਸਾਰੀਆਂ ਬੀਮਾਰੀਆਂ ਭਾਵੇਂ ਉੱਲੀ ਦੁਆਰਾ ਹੀ ਫੈਲਦੀਆਂ ਹਨ ਪ੍ਰੰਤੂ ਬੈਕਟੀਰੀਆ, ਵਾਇਰਸ ਅਤੇ ਨੈਮਾਟੋਡ ਵੀ ਘਾਹ ਨੂੰ ਹਾਨੀ ਪਹੁੰਚਾਂਦੇ ਹਨ। ਉੱਲੀ ਦੇ ਅਸਰ ਨਾਲ ਘਾਹ ਦੀ ਪੈਦਾਵਾਰ ਅਤੇ ਖ਼ੁਰਾਕੀ ਤੱਤ ਘਟ ਜਾਂਦੇ ਹਨ। ਕੁਝ ਉੱਲੀਆਂ ਘਾਹ ਦੀਆਂ ਬੀਮਾਰੀਆਂ ਫੈਲਾਉਂਦੀਆਂ ਹਨ ਅਤੇ ਦੂਸਰੀਆਂ ਅਨਾਜ ਵਾਲੀਆਂ ਫ਼ਸਲਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ।
ਕੁਝ ਵਾਇਰਸ ਕਿਸਮਾਂ ਜੋ ਘਾਹ ਵਿਚ ਬੀਮਾਰੀਆਂ ਪੈਦਾ ਕਰਦੀਆਂ ਹਨ ਉਹ ਅਨਾਜ ਵਾਲੀਆਂ ਫ਼ਸਲਾਂ ਅਤੇ ਹੋਰ ਪੌਦਿਆਂ ਤੇ ਵੀ ਅਸਰ ਕਰ ਸਕਦੀਆਂ ਹਨ, ਉਦਾਹਰਣ ਵਜੋਂ ਜੌਂ ਦੀ ਯੈਲੋਡਵਾਰਫ਼ ਵਾਇਰਸ ਅਤੇ ਕਣਕ ਦੀ ਸਟਰੀਕ ਮੇਜ਼ੋਕ ਵਾਇਰਸ ਬਹੁਤ ਸਾਰੇ ਘਾਹਾਂ ਨੂੰ ਨੁਕਸਾਨ ਪਹੁੰਚਾਂਦੀਆਂ ਹਨ ਜੋ ਵਾਇਰਸ ਐਲਫ਼-ਐਲਫ਼ਾ ਅਤੇ ਅੰਗੂਰ ਦੀਆਂ ਵੇਲਾਂ ਵਿਚ ਬੀਮਾਰੀਆਂ ਪੈਦਾ ਕਰਦੀਆਂ ਹਨ ਉਹ ਬਰਮੂਡਾ ਘਾਹ ਵਿਚ ਵੀ ਮਿਲਦੀਆਂ ਹਨ।
ਰੋਕਥਾਮ––ਘਾਹ ਦੀਆਂ ਬੀਮਾਰੀਆਂ ਦੀ ਰੋਕਥਾਮ ਲਈ ਉੱਲੀ ਨਾਸ਼ਕਾਂ ਦੀ ਵਰਤੋਂ ਸਿਵਾਇ ਕੁਝ ਲਾਨ ਅਤੇ ਟਰਫ ਘਾਹ ਤੋਂ ਜ਼ਿਆਦਾ ਉਪਯੋਗੀ ਨਹੀਂ ਸਮਝੀ ਜਾਂਦੀ। ਇਸ ਦੇ ਫਲਸਰੂਪ ਘਾਹ ਦੀਆਂ ਬੀਮਾਰੀ-ਰਹਿਤ ਕਿਸਮਾਂ ਦੀ ਚੋਣ ਅਤੇ ਨਸਲਕਸ਼ੀ ਜਾਂ ਸੁਧਾਰ ਦੇ ਚੰਗੇ ਕੰਮਾਂ ਰਾਹੀਂ ਕੁਝ ਹੱਦ ਤੱਕ ਕੰਟਰੋਲ ਸੰਭਵ ਹੋ ਸਕਿਆ ਹੈ। ਉਦਾਹਰਣ ਵਜੋਂ ਸੂਡਾਨ ਘਾਹ (Sorghurn vulgare Var. Suda-nese), ਬਾਗ਼ਾਂ ਵਿਚ ਲਗਾਇਆ ਜਾਂਦਾ ਘਾਹ (Dactylis glomer-ada) ਅਤੇ ਕੈਂਟਕੀ ਨੀਲਾ ਘਾਹ (Poa praatensis) ਆਦਿ ਘਾਹ ਦੀਆਂ ਕਈ ਬੀਮਾਰੀ-ਰਹਿਤ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ।
ਹ. ਪੁ.––ਮੈਕ-ਐਨ. ਸ. ਟ.––6 : 259; ਐਨ. ਬ੍ਰਿ. 10 : 647
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First