ਘੁਲਾਲ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਘੁਲਾਲ (ਪਿੰਡ): ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਨਗਰ ਤੋਂ ਅੱਠ ਕਿ.ਮੀ. ਦੀ ਦੂਰੀ ਉਤੇ ਪੱਛਮ ਵਿਚ ਸਥਿਤ ਇਕ ਪੁਰਾਣਾ ਪਿੰਡ , ਜਿਥੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਸੰਬੰਧਿਤ ਇਕ ਗੁਰੂ-ਧਾਮ ਹੈ। ਕਹਿੰਦੇ ਹਨ ਕਿ ਮਾਛੀਵਾੜੇ ਤੋਂ ਲੱਲ ਪਿੰਡ ਜਾਂਦੇ ਹੋਇਆਂ ਗੁਰੂ ਗੋਬਿੰਦ ਸਿੰਘ ਜੀ ਕੁਝ ਸਮੇਂ ਲਈ ਇਥੇ ਰੁਕੇ ਸਨ। ਪਿੰਡ ਦੇ ਅੰਦਰ ਕਿਸੇ ਪੁਰਾਣੇ ਥੇਹ ਉਤੇ ਇਕ ਗੁਰਦੁਆਰਾ ਉਸਰਿਆ ਹੋਇਆ ਹੈ। ਇਸ ਗੁਰਦੁਆਰੇ ਦੀ ਵਿਵਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਵਿਚ ਸਥਾਨਕ ਕਮੇਟੀ ਕਰਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 408, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਘੁਲਾਲ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੁਲਾਲ: ਸਮਰਾਲਾ (30°-50’ਉ, 76°-11’ਪੂ) ਤੋਂ 8 ਕਿਲੋਮੀਟਰ ਪੱਛਮ ਵੱਲ ਲੁਧਿਆਣੇ ਜ਼ਿਲੇ ਵਿਚ ਇਕ ਪੁਰਾਣਾ ਪਿੰਡ ਹੈ। ਇਸ ਪਿੰਡ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਇਕ ਇਤਿਹਾਸਿਕ ਗੁਰਦੁਆਰਾ ਹੈ। ਇਹ ਗੁਰਦੁਆਰਾ, ਸਿੱਖ ਇਤਿਹਾਸਿਕ ਗੁਰਦੁਆਰਿਆਂ ਦੀ ਪੁਰਾਣੀ ਸੂਚੀ ਵਿਚ ਦਰਜ ਨਹੀਂ ਹੈ, ਪਰੰਤੂ ਸਥਾਨਿਕ ਪਰੰਪਰਾ ਇਸ ਗੱਲ ਵੱਲ ਸੰਕੇਤ ਕਰਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਤੋਂ ਮਾਲਵਾ ਇਲਾਕੇ ਦੇ ਅੰਦਰੂਨੀ ਇਲਾਕਿਆਂ ਵਿਚ ਗਏ ਤਾਂ ਲੱਲ ਪਿੰਡ ਵੱਲ ਜਾਣ ਤੋਂ ਪਹਿਲਾਂ , ਉਹ ਇਸ ਪਿੰਡ ਵਿਚ ਥੋੜ੍ਹੀ ਦੇਰ ਲਈ ਠਹਿਰੇ ਸਨ। ਇਹ ਗੁਰਦੁਆਰਾ ਪਿੰਡ ਦੇ ਅੰਦਰ ਉੱਚੇ ਟਿੱਲੇ ‘ਤੇ ਬਣਿਆ ਹੋਇਆ ਹੈ ਅਤੇ ਕਿਹਾ ਜਾਂਦਾ ਹੈ ਕਿ ਇਹ ਪੁਰਾਣੇ ਪਵਿੱਤਰ ਅਸਥਾਨ ਦੀ ਜਗ੍ਹਾ ‘ਤੇ ਹੀ ਬਣਾਇਆ ਗਿਆ ਹੈ। ਹਾਲ ਦੇ ਨੇੜੇ, ਉੱਚੀ ਜਗ੍ਹਾ ‘ਤੇ ਛੋਟੇ ਗੁੰਬਦ ਵਾਲਾ ਚੌਰਸ ਕਮਰਾ ਬਣਿਆ ਹੋਇਆ ਹੈ, ਜਿਸ ਸੰਬੰਧੀ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਹੀ ਉਹ ਨਿਸ਼ਚਿਤ ਪਾਵਨ ਅਸਥਾਨ ਹੈ, ਜਿੱਥੇ ਗੁਰੂ ਜੀ ਪਹਿਲਾਂ ਠਹਿਰੇ ਸਨ। ਇਸ ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਪਿੰਡ ਦੀ ਸਥਾਨਿਕ ਕਮੇਟੀ ਦੇ ਸਹਿਯੋਗ ਨਾਲ ਚੱਲਾ ਰਹੀ ਹੈ।
ਲੇਖਕ : ਮ.ਗ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 354, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਘੁਲਾਲ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਘੁਲਾਲ : ਇਹ ਲੁਧਿਆਣਾ ਜ਼ਿਲ੍ਹੇ ਦੀ ਸਮਰਾਲਾ ਤਹਿਸੀਲ ਦਾ ਇਤਿਹਾਸਕ ਪਿੰਡ ਹੈ ਜਿਹੜਾ ਸਮਰਾਲੇ ਤੋਂ 6 ਕਿ. ਮੀ. ਦੂਰੀ ਤੇ ਲੁਧਿਆਣਾ-ਸਮਰਾਲਾ ਸੜਕ ਤੋਂ ਥੋੜ੍ਹਾ ਪਿੱਛੇ ਹਟ ਕੇ ਵਸਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਤੋਂ ਇਸ ਥਾਂ ਪੁੱਜੇ ਸਨ। ਇਥੇ ਇਕ ਮਿਸਤਰੀ ਨੇ ਗੁਰੂ ਜੀ ਨੂੰ ਇਕ ਕਮਾਨ, 2 ਤਲਵਾਰਾਂ ਅਤੇ 22 ਤੀਰ ਭੇਟ ਕੀਤੇ ਸਨ। ਜਿਸ ਥਾਂ ਗੁਰੂ ਜੀ ਠਹਿਰੇ ਸਨ ਹੁਣ ਉਥੇ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੈ। ਇਸ ਪਿੰਡ ਵਿਚ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੀ ਆਏ ਸਨ ਅਤੇ ਉਨ੍ਹਾਂ ਦੀ ਯਾਦ ਵਿਚ ਇਕ ਗੁਰਦੁਆਰਾ ਸਥਾਪਤ ਹੈ।
ਇਥੇ ਇਕ ਪ੍ਰਾਇਮਰੀ, ਮਿਡਲ ਤੇ ਹਾਈ ਸਕੂਲ ਤੋਂ ਇਲਾਵਾ ਡਾਕ ਤਾਰ ਘਰ ਵੀ ਸਥਾਪਤ ਹੈ। ਇਸ ਦਾ ਕੁਲ ਰਕਬਾ 17 ਹੈਕਟੇਅਰ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 308, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-16-10-34-35, ਹਵਾਲੇ/ਟਿੱਪਣੀਆਂ: ਹ. ਪੁ. –ਤ. ਗੁ. ਖਾ; ਡਿ. ਸੈਂ. ਹੈਂ. ਬੁ. –ਲੁਧਿਆਣਾ
ਵਿਚਾਰ / ਸੁਝਾਅ
Please Login First