ਘੇਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੇਰਾ (ਨਾਂ,ਪੁ) ਕਮੀਜ਼ ਦੇ ਥੱਲਵੇਂ ਪਾਸੇ ਦੀ ਅਤੇ ਸਲਵਾਰ ਦੇ ਨੇਫ਼ੇ ਦੀ ਚੌੜਾਈ; ਵਲਗਣ; ਘੇਰ ਲੈਣ ਦਾ ਭਾਵ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10236, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਘੇਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੇਰਾ [ਨਾਂਪੁ] ਚੱਕਰ; ਚਾਰ-ਦਿਵਾਰੀ, ਵਲ਼ਗਣ, ਚਾਰ-ਚੁਫੇਰਾ, ਆਲ਼ਾ-ਦੁਆਲ਼ਾ; ਚਾਰ ਚੁਫੇਰਿਓਂ ਘੇਰ ਲੈਣ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10226, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਘੇਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੇਰਾ. ਸੰਗ੍ਯਾ—ਚਾਰੇ ਪਾਸੇ ਦੀ ਸੀਮਾ (ਹੱਦ). ੨ ਦਾਇਰਾ. ਚੱਕਰ. ਮੰਡਲ (Circumference). ੩ ਚੁਫੇਰਿਓਂ ਰੋਕਣ ਦੀ ਕ੍ਰਿਯਾ। ੪ ਕ਼ਬ੒੠. “ਮੂਆ ਕਰਤ ਜਗ ਘੇਰਾ.” (ਵਿਚਿਤ੍ਰ) ਧਨ ਅਤੇ ਪ੍ਰਿਥਿਵੀ ਪੁਰ ਕ਼ਬ੒੠ ਕਰਦਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10044, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘੇਰਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਘੇਰਾ, (ਘੇਰ (ਨਾ) +ਆ) \ ਪੁਲਿੰਗ : ੧. ਗਿਰਦਾ, ਚੱਕਰ, ਵਲਗਣ, ਹਾਤਾ, ਚਹੁਆਂ ਪਾਸਿਆਂ ਦਾ ਫੈਲਾਉ, ਫੇਰ ਘੇਰ; ੨. ਘੇਰ ਲੈਣ ਦਾ ਭਾਵ; ੩. ਪੇਟਾ; ੪. ਵਾੜਾ; ੫. ਚੱਕਰ, ਮੰਡਲ (ਲਾਗੂ ਕਿਰਿਆ : ਪਾਉਣਾ, ਪੈਣਾ, ਰੱਖਣਾ)

–ਘੇਰਾ ਪਾਉਣਾ, ਮੁਹਾਵਰਾ : ਘੇਰਾਨਾ, ਚੁਫੇਰਿਉਂ, ਰੋਕਣਾ, ਮੁਹਾਸਰਾ ਕਰਨਾ

–ਘੇਰੇ ਵਿੱਚ ਆਉਣਾ, ਕਿਰਿਆ ਸਮਾਸੀ : ਘਿਰ ਜਾਣਾ, ਵਿਚਾਲੇ ਫਸ ਜਾਣਾ, ਕਿਲਾ ਬੰਦ ਹੋ ਜਾਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 99, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-12-15-02-37-37, ਹਵਾਲੇ/ਟਿੱਪਣੀਆਂ:

ਘੇਰਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਘੇਰਾ, (ਲਹਿੰਦੀ) \ (ਘੇਰਨਾ) \ ਵਿਸ਼ੇਸ਼ਣ \ ਪੁਲਿੰਗ : ਗਾਹ ਹੱਕਣ ਵਾਲਾ, ਲਾਂਗਾ ਗਾਹੁਣ ਸਮੇਂ ਮੇੜ੍ਹ ਕੇ ਬਲਦਾਂ ਨੂੰ ਹੱਕਣ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 99, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-12-15-04-18-02, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.