ਘੋਰ ਅਣਗਹਿਲੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Gross negligence _ ਘੋਰ ਅਣਗਹਿਲੀ : ਅਣਗਹਿਲੀਅਤੇ ਘੋਰ ਅਣਗਹਿਲੀ ਵਿਚ ਫ਼ਰਕ ਤਾਂ ਕੀਤਾ ਜਾਂਦਾ ਹੈ , ਪਰ ਕਈ ਵਾਰੀ ਦੋਹਾਂ ਵਿਚਕਾਰ ਲਾਈਨ ਖਿੱਚਣੀ ਔਖੀ ਹੋ ਜਾਂਦੀ ਹੈ । ਘੋਰ ਅਣਗਹਿਲੀ ਦਾ ਮਤਲਬ ਅਤਿ ਦਰਜੇ ਦੀ ਅਣਗਹਿਲੀ ਲਿਆ ਜਾਂਦਾ ਹੈ । ਇਸ ਤਰ੍ਹਾਂ ਦੀ ਅਣਗਹਿਲੀ ਕੇਵਲ ਪੇਸ਼ਬੀਨੀ ਜਾਂ ਨਿਰਨੇ ਦੀ ਗ਼ਲਤੀ ਤੋਂ ਪੈਦਾ ਨਹੀਂ ਹੁੰਦੀ , ਸਗੋਂ ਇਸ ਦਾ ਕਾਰਨ ਦੋਸ਼ਪੂਰਨ ਕੋਤਾਹੀ ਹੁੰਦਾ ਹੈ ।

            ਬਲਿਥ ਬਨਾਮ ਬਰਮਿੰਘਮ ਵਾਟਰਵਰਕਸ ਕੰਪਨੀ [ ( 1856 ) , ਐਕਸ. 781 ] ਅਨੁਸਾਰ ‘ ਅਣਗਹਿਲੀ’ ਦੀ ਪਰਿਭਾਸ਼ਾ ਨਿਮਨ-ਅਨੁਸਾਰ ਹੈ : -

            ‘ ‘ ਅਣਗਹਿਲੀ ਦਾ ਮਤਲਬ ਅਜਿਹਾ ਕੰਮ ਕਰਨ ਵਿਚ ਉਕਾਈ ਕਰਨਾ ਹੈ ਜੋ ਇਕ ਬਾਦਲੀਲ ਆਦਮੀ ਨੂੰ ਮਨੁੱਖੀ ਕਾਰ-ਵਿਹਾਰ ਦੇ ਆਚਾਰ ਵਿਨਿਯਮਤ ਕਰਨ ਵਾਲੇ ਵਿਚਾਰਾਂ ਅਨੁਸਾਰ ਕਰਨਾ ਚਾਹੀਦਾ ਹੈ ਜਾਂ ਅਜਿਹਾ ਕੰਮ ਕਰਨਾ ਹੈ ਜੋ ਇਕ ਸਿਆਣਾ ਜਾਂ ਬਾਦਲੀਲ ਆਦਮੀ ਨਹੀਂ ਕਰੇਗਾ । ’ ’


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 796, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.