ਘੱਟ ਵਿਕਸਿਤ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Underdevelopment (ਅੱਨਡਅ: ਡਿਵੈਲਪਮਅਨਟ) ਘੱਟ ਵਿਕਸਿਤ: ਇਕ ਦੇਸ਼ ਜਾਂ ਪ੍ਰਦੇਸ਼ ਜਿਹੜਾ ਲੋੜੀਂਦੀ ਪੂੰਜੀ, ਤਕਨੀਕ ਅਤੇ ਮਸ਼ੀਨਰੀ ਦੀ ਅਣਹੋਂਦ ਕਾਰਨ ਆਪਣੇ ਪ੍ਰਕ੍ਰਿਤਕ ਅਤੇ ਆਰਥਿਕ ਸਾਧਨਾਂ ਦਾ ਪੂਰਾ ਲਾਭ ਪ੍ਰਾਪਤ ਨਹੀਂ ਕਰ ਰਿਹਾ। ਉਹਨਾਂ ਦਾ ਮੁੱਖ ਕਿੱਤਾ ਗੁਜ਼ਾਰੇਯੋਗ ਖੇਤੀਬਾੜੀ ਹੀ ਹੈ, ਜਿਸ ਤੋਂ ਪ੍ਰਤੀ ਵਿਅਕਤੀ ਆਮਦਨ ਬਹੁਤ ਘੱਟ ਹੈ। ਇਸ ਤੋਂ ਇਲਾਵਾ ਉੱਚ ਜਨਮ ਦਰ, ਉੱਚ ਨਵ-ਸ਼ਿਸ਼ੂ ਮਰਨ, ਅਸੰਤੁਲਨ ਆਹਾਰ, ਅਤਿਅਨਪੜ੍ਹਤਾ, ਨਿਮਨ ਜੀਵਨ ਆਸ, ਆਦਿ ਅਲਾਮਤਾਂ ਪਾਈਆਂ ਜਾਂਦੀਆਂ ਹਨ। ਕੁੱਲ ਮਿਲਾ ਕੇ ਜੀਵਨ ਪੱਧਰ ਵਧੇਰੇ ਨੀਵਾਂ ਹੁੰਦਾ ਹੈ। ਅਜਿਹੀ ਦਸ਼ਾ ਤੀਜੀ ਦੁਨੀਆਂ (Third World) ਦੇ ਮੁਲਕਾਂ ਵਿੱਚ ਆਮ ਪਾਈ ਜਾਂਦੀ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3323, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First