ਚਕਵੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਕਵੀ ( ਨਾਂ , ਇ ) ਵੋਖੋ : ਚਕੋਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3366, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚਕਵੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਕਵੀ ਸੰਗ੍ਯਾ— ਚਕ੍ਰਵਾਕ. ਚਕ੍ਰਵਾਕੀ. ਕੋਕ. ਸੁਰਖ਼ਾਬ. Anas Casarca. ( Ruddy goose ਅਥਵਾ Brahminy duck ) ਇਨ੍ਹਾਂ ਦਾ ਸੂਰਜ ਨਾਲ ਪ੍ਰੇਮ ਹੈ. ਰਾਤ੍ਰਿ ਨੂੰ ਕਾਵ੍ਯਗ੍ਰੰਥਾਂ ਅਨੁਸਾਰ ਇਹ ਆਪੋਵਿੱਚੀ ਵਿਛੁੜ ਜਾਂਦੇ ਹਨ. “ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ.” ( ਸ੍ਰੀ ਅ : ਮ : ੧ ) ਦੇਖੋ , ਚਕਈ ੩.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3226, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਕਵੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚਕਵੀ ( ਸੰ. । ਸੰਸਕ੍ਰਿਤ ਚਕ੍ਰ ਵਾਕਪੰਜਾਬੀ ਚਕਵਾ , ਚਕਵੀ ) ਇਕ ਪੰਛੀ ਪ੍ਰਸਿੱਧ , ਜੋ ਜਲਾਂ ਦੇ ਕਿਨਾਰੇ ਮਿਲਦਾ ਹੈ , ਜੋੜੇ ਦਾ ਆਪੋ ਵਿਚ ਪ੍ਯਾਰ ਅਤਿ ਹੈ , ਰਾਤ੍ਰਿ ਸਮੇਂ ਇਕ ਦੂਸਰੇ ਨੂੰ ਨਾ ਦੇਖ ਸਕਣ ਕਰਕੇ ਵਿਛੁੜੇ ਰਹਿੰਦੇ ਹਨ , ਇਉਂ ਨਾ ਮਿਲਣ ਦਾ ਵਿਛੋੜੇ ਦਾ ਅਲੰਕਾਰ ਕਾਵ੍ਯ ਵਿਚ ਇਕ ਮੰਨੀ ਹੋਈ ਉਦਾਹਰਨ ਹੈ * । ਯਥਾ-‘ ਚਕਵੀ ਨੈਨ ਨਂੀਦ ਨਹਿ ਚਾਹੈ ’ ।

----------

* ਫ਼ਾਰਸੀ ਵਾਲੇ ਸੁਰਖਾਬ ਇਸੇ ਨੂੰ ਕਹਿੰਦੇ ਹਨ : Anas Casarca.


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3201, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.