ਚਚਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਚਾ. ਸੰਗ੍ਯਾ—ਚਾਚਾ. ਪਿਤਾ ਦਾ ਛੋਟਾ ਭਾਈ । ੨ ਚੱਚਾ ਅੱਖਰ. “ਚਚਾ ਚਰਨਕਮਲ ਗੁਰ ਲਾਗਾ.” (ਬਾਵਨ) ੩ ਚ ਅੱਖਰ ਦਾ ਉੱਚਾਰਣ । ੪ ਚਰਚਾ ਦਾ ਸੰਖੇਪ. “ਅਲੀ ਅਲਿ ਮੇਰ ਚਚਾ ਗੁਨ ਰੇ.” (ਮਾਰੂ ਮ: ੧) ਭੌਰਾ ਭੌਰੀ ਕਮਲ ਦੀ ਗੁਨਚਰਚਾ ਵਿੱਚ ਮਸਤ ਹਨ. ਦੇਖੋ, ਮੇਰ ੩.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3464, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚਚਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਚਚਾ* (ਸੰ.। ਪੰਜਾਬੀ) ੧. ਗੁਰਮੁਖੀ ਪੈਂਤੀ ਦਾ ਯਾਰ੍ਹਵਾਂ ਅੱਖਰ , ਇਸ ਅਖਰ ਦ੍ਵਾਰਾ ਸਤਿਗੁਰੂ ਜੀ ਉਪਦੇਸ਼ ਕਰਦੇ ਹਨ।
੨. ਚੁੰਘਨਾ, ਗ੍ਰਹਨ ਕਰਨਾ। ਯਥਾ-‘ਮੇਰ ਚਚਾ ਗੁਨ ਰੇ’ (ਮੇਰ) ਉਪਰੋਂ ਹੀ (ਭੌਰੇ ਕਵਲ ਦੀ ਸੁਗੰਧੀ ਰੂਪ) ਗੁਨ ਨੂੰ ਗ੍ਰਹਣ ਕਰਦੇ ਹਨ।
----------
* ਪ੍ਰਾਕ੍ਰਿਤ ਭਾਸ਼ਾ ਵਿਚ ‘ਚਚ੍ਚਾ’ ਦੇ ਅਰਥ ਹਨ, ਚਰਚਾ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3458, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First