ਚਲਿੱਤਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਲਿੱਤਰ (ਨਾਂ,ਪੁ) ਮਕਰ; ਫਰੇਬ; ਚਲਾਕੀ; ਛਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5784, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚਲਿੱਤਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਲਿੱਤਰ [ਨਾਂਪੁ] ਚਾਲ-ਚਲਣ, ਚਰਿੱਤਰ; ਮੱਕਾਰੀ, ਚਾਲੇ, ਧੋਖੇ ਭਰੀ ਚਾਲ; ਫ਼ਰੇਬੀ ਆਚਰਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5780, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚਲਿੱਤਰ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚਲਿੱਤਰ, (ਸੰਸਕ੍ਰਿਤ : चरित्र; ਨੇਪਾਲੀ : ਚਲਿਤ੍ਰ) \ ਪੁਲਿੰਗ : ੧. ਚਰਿੱਤਰ, ਚਲਨ, ਢੰਗ, ਤਰੀਕਾ, ਲੱਛਣ; ੨. ਚਾਲਾਕੀ, ਛਲ, ਫ਼ਰੇਬ; ੩.  ਔਰਤਾਂ ਦਾ ਮਕਰ ਜਾਂ ਫ਼ਰੇਬ; ੪. ਕਿਸੇ ਘਟਨਾ ਦਾ ਜ਼ਿਕਰ, ਮਾਜਰਾ, ਕਹਾਣੀ (ਲਾਗੂ ਕਿਰਿਆ : ਕਰਨਾ)

–ਚਲਿੱਤਰ ਸਾੜਨਾ, ਮੁਹਾਵਰਾ : ਮਕਰ ਕਰਨਾ (ਤੀਵੀਆਂ ਦਾ) ; ਚਲਿੱਤਰ ਹਾਰੀ, ਵਿਸ਼ੇਸ਼ਣ / ਇਸਤਰੀ ਲਿੰਗ : ਮੱਕਰ ਕਰਨ ਵਾਲੀ ਤੀਵੀਂ

–ਚਲਿੱਤਰ ਖਿਲਾਰਨਾ, ਮੁਹਾਵਰਾ : ਕਰਤੂਤ ਕਰਨਾ, ਕੋਈ ਨਵਾਂ ਅਸਚਰਜ ਜਨਕ ਕੰਮ ਕਰਨਾ (ਭੈੜੇ ਅਰਥਾਂ ਵਿੱਚ)

–ਚਲਿੱਤਰ ਬਾਜ਼ੀ, ਇਸਤਰੀ ਲਿੰਗ : ਚਾਲਾਕੀ, ਫ਼ਰੇਬ, ਨੌਸਰਬਾਜ਼ੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 79, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-29-11-37-26, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.