ਚਸ਼ਮਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਸ਼ਮਾ ( ਨਾਂ , ਪੁ ) ਪਾਣੀ ਦਾ ਸ੍ਰੋਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1455, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚਸ਼ਮਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਸ਼ਮਾ 1 [ ਨਾਂਪੁ ] ਐਨਕ 2 [ ਨਾਂਪੁ ] ਚਟਾਨੀ ਦਰਾੜਾਂ ਵਿੱਚੋਂ ਪਾਣੀ ਦੇ ਦਬਾਅ ਦੇ ਕਾਰਨ ਭੂਮੀਗਤ ਜਲ ਦੇ ਧਰਾਤਲ ਤੋਂ ਆਪ ਮੁਹਾਰੇ ਨਿਕਲ਼ਨ ਵਾਲਾ ਪਾਣੀ ਦਾ ਸੋਤਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1443, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚਸ਼ਮਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਸ਼ਮਾ . ਫ਼ਾ ਸੂਰਜ । ੨ ਪਾਣੀ ਦਾ ਸੋਤ. ਉਮਾਹੂ ਪਾਣੀ ਦਾ ਚੋਹਾ । ੩ ਸੂਈ ਦਾ ਨੱਕਾ । ੪ ਅ਽੶ਨਕ. “ ਲਾਇ ਚਸਮੇ ਜਹ ਤਹਾ ਮਉਜੂਦ.” ( ਤਿਲੰ ਕਬੀਰ ) ਗ੍ਯਾਨ ਅਤੇ ਵਿਵੇਕਰੂਪ ਚਸ਼ਮਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1331, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਸ਼ਮਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚਸ਼ਮਾ : ਧਰਤੀ ਹੇਠਾਂ ਪਾਣੀ ਦਾ ਭੰਡਾਰ ਹੈ । ਕਈ ਥਾਵਾਂ ਤੇ ਪਾਣੀ ਆਪ-ਮੁਹਾਰੇ ਬਾਹਰ ਨਿਕਲ ਆਉਂਦਾ ਹੈ ਜਿਸ ਨੂੰ ਚਸ਼ਮਾ ਕਿਹਾ ਜਾਂਦਾ ਹੈ । ਚਸ਼ਮਿਆਂ ਦੀ ਕਿਸਮ ਉਸ ਸਥਾਨ ਦੀਆਂ ਭੂ-ਵਿਗਿਆਨਕ ਹਾਲਤਾਂ ਜਾਂ ਪਾਣੀ ਦੀ ਰਸਾਇਣਕ ਰਚਨਾ ਤੇ ਆਧਾਰਿਤ ਹੁੰਦੀ ਹੈ । ਜਦੋਂ ਰਸਾਇਣਕ ਅਸ਼ੁੱਧੀਆਂ ਬਹੁਤ ਜ਼ਿਆਦਾ ਹੋਣ ਤਾਂ ਇਨ੍ਹਾਂ ਨੂੰ ਖਣਿਜੀ ਚਸ਼ਮੇ ਕਿਹਾ ਜਾਂਦਾ ਹੈ ।

                  ਬਰਸਾਤ ਦੇ ਮੌਸਮ ਵਿਚ ਚਟਾਨਾਂ ਅੰਦਰ ਰਿਸਿਆ ਪਾਣੀ ਡੂੰਘਾਈ ਤੱਕ ਪਹੁੰਚ ਕੇ ਧਰਤੀ ਹੇਠਲੇ ਪਾਣੀ ਵਿਚ ਰਲ ਜਾਂਦਾ ਹੈ । ਧਰਤੀ ਹੇਠਲੇ ਪਾਣੀ ਦੇ ਸੋਮਿਆਂ ਦੇ ਆਕਾਰ ਉਸ ਸਥਾਨ ਦੀ ਭੂ ਵਿਗਿਆਨਕ ਬਣਤਰ ਉੱਤੇ ਨਿਰਭਰ ਕਰਦੇ ਹਨ ਪ੍ਰੰਤੂ ਚਸ਼ਮੇ ਦਾ ਸਬੰਧ ਕੇਵਲ ਪਾਣੀ ਦੀ ਸਤ੍ਹਾ ਦੇ ਆਕਾਰ ਨਾਲ ਹੈ । ਇਸ ਸਤ੍ਹਾ ਨੂੰ ਵਾਟਰ-ਟੇਬਲ ਜਾਂ ਅੰਤਰ-ਭੂਮੀ ਜਲ-ਸਤੱਰ ਕਿਹਾ ਜਾਂਦਾ ਹੈ ।

                  ਮੁਸਾਮਦਾਰ ਚਟਾਨਾਂ ਦੇ ਖੇਤਰ ਵਿਚ ਅਪਾਰਗਮਨਸ਼ੀਲ ਪਰਤ ਪਾਣੀ ਨੂੰ ਆਪਣੇ ਉੱਤੇ ਰੋਕੀ ਰੱਖਦੀ ਹੈ । ਜਲ-ਸਤੱਰ ਖਿਤਿਜੀ ਹੋਣ ਤੇ ਧਰਤੀ ਤੋਂ ਕਈ ਚਸ਼ਮੇ ਵਗ ਤੁਰਦੇ ਹਨ । ਪਾਰਗਮਨਸ਼ੀਲ ਪਰਤ ਦੇ ਸਭ ਤੋਂ ਨੀਵੇਂ ਸਥਾਨ ਤੋਂ ਪਾਣੀ ਬਾਹਰ ਨਿਕਲਦਾ ਹੈ ਅਤੇ ਅਪਾਰਗਮਨਸ਼ੀਲ ਪਰਤ ਦੇ ਦਬਾਉ ਹੇਠ ਵਗਦਾ ਪਾਣੀ ਫ਼ੁਆਰਾ-ਰੂਪੀ ਚਸ਼ਮੇ ਵਾਂਗ ਨਿਕਲਦਾ ਹੈ । ਇਸ ਪਾਣੀ ਵਿਚ ਠੋਸ ਪਦਾਰਥਾਂ ਦੇ ਕਣ ਅਤੇ ਲੂਣ ਵੀ ਘੁਲੇ ਹੁੰਦੇ ਹਨ । ਠੋਸ ਪਦਾਰਥ ਪਾਣੀ ਵਿਚ ਰਲੇ ਲੂਣਾਂ ਨਾਲ ਜੰਮ ਜਾਂਦੇ ਹਨ ਅਤੇ ਚਸ਼ਮੇ ਦੇ ਆਲੇ-ਦੁਆਲੇ ਇਕ ਪਹਾੜੀ ਜਾਂ ਟਿੱਲਾ ਬਣ ਜਾਂਦਾ ਹੈ ਜਿਸ ਨੂੰ ‘ ਮਾਉਂਡ ਸਪਰਿੰਗ’ ਕਹਿੰਦੇ ਹਨ । ਇਹ ਆਸਟ੍ਰੇਲੀਆ ਵਿਚ ਆਮ ਹਨ ।

                  ਚੂਨੇ ਦੇ ਪੱਥਰ ਦੀਆਂ ਵਿਸ਼ਾਲ ਪਰਤਾਂ ਇਕ ਦੂਜੀ ਨਾਲ ਪੱਕੀਆਂ ਜੁੜੀਆਂ ਹੁੰਦੀਆਂ ਹਨ ਪਰ ਇਹ ਬਾਰਸ਼ ਦੇ ਪਾਣੀ ਵਿਚ ਘੁਲਣਸ਼ੀਲ ਹੁੰਦੀਆਂ ਹਨ । ਇਸ ਤਰ੍ਹਾਂ ਜੋੜ ਵਾਲੀ ਥਾਂ ਘੁਲ ਕੇ ਵੱਡੀ ਹੋ ਜਾਂਦੀ ਹੈ ਅਤੇ ਸਾਰਾ ਪਾਣੀ ਚਟਾਨਾਂ ਅੰਦਰ ਰਿਸਦਾ ਰਹਿੰਦਾ ਹੈ ਜਿਹੜਾ ਮੁੜ ਚਸ਼ਮਿਆਂ ਦੇ ਰੂਪ ਵਿਚ ਫੁੱਟ ਪੈਂਦਾ ਹੈ । ਇਹ ਪਾਣੀ ਬਹੁਤ ਸ਼ੁੱਧ ਹੁੰਦਾ ਹੈ ।

                  ਖਣਿਜੀ ਚਸ਼ਮੇ– – ਚਸ਼ਮੇ ਦੇ ਪਾਣੀ ਵਿਚ ਚੂਨੇ ਦੇ ਕਾਰਬੋਨੇਟ ਅਤੇ ਸਲਫ਼ੇਟ ਹੁੰਦੇ ਹਨ । ਜਿਨ੍ਹਾਂ ਚਸ਼ਮਿਆਂ ਦੇ ਪਾਣੀ ਵਿਚ ਖਣਿਜ ਮਿਲੇ ਹੁੰਦੇ ਹਨ , ਉਨ੍ਹਾਂ ਨੂੰ ਕੌੜੇ ਚਸ਼ਮੇ ਕਿਹਾ ਜਾਂਦਾ ਹੈ । ਲੋਹਾ , ਗੰਧਕ , ਮੈਗਨੀਸ਼ੀਅਮ ਆਦਿ ਮਿਲੇ ਚਸ਼ਮਿਆਂ ਨੂੰ ‘ ਮੈਡੀਸਨਲ ਸਪਰਿੰਗ’ ਕਿਹਾ ਜਾਂਦਾ ਹੈ ।

                  ਗਰਮ ਪਾਣੀ ਵਾਲੇ ਚਸ਼ਮੇ– – ਇਨ੍ਹਾਂ ਦੀ ਇਕ ਕਿਸਮ ਵਿਚ ਪਾਣੀ ਕਾਫ਼ੀ ਡੂੰਘਾਈ ਤੋਂ ਉਤਾਂਹ ਵੱਲ ਉੱਠਦਾ ਹੈ ਅਤੇ ਚਟਾਨਾਂ ਦੀ ਰਗੜ ਨਾਲ ਗਰਮ ਹੋ ਕੇ ਬਾਹਰ ਨਿਕਲਦਾ ਹੈ । ਦੂਜੀ ਕਿਸਮ ਜਵਾਲਾਮੁਖੀ ਚਸ਼ਮੇ ਹਨ; ਜਿਨ੍ਹਾਂ ਦੇ ਪਾਣੀ ਵਿਚ ਖਣਿਜ ਪਦਾਰਥ ਘੁਲੇ ਹੁੰਦੇ ਹਨ । ਨਿਊਜ਼ੀਲੈਂਡ ਦੀਆਂ ਪ੍ਰਸਿੱਧ ਪਿੰਕ ਐਂਡ ਵ੍ਹਾਈਟ ਪੌੜੀਆਂ ਇਸ ਕਿਸਮ ਦੀ ਉਦਾਹਰਣ ਹਨ ।

                  ਹ. ਪੁ.– – ਐਨ. ਬ੍ਰਿ. 21 : 265


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 441, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.