ਚਾਰ ਚੌਕੀਆਂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਾਰ ਚੌਕੀਆਂ. ਕੀਰਤਨ ਦੀਆਂ ਚਾਰ ਸਮੇਂ ਭਜਨ ਮੰਡਲੀਆਂ. ਗੁਰੂ ਅਰਜਨ ਦੇਵ ਜੀ ਦੀ ਥਾਪੀ ਹੋਈ ਚਾਰ ਸਮੇਂ ਕੀਰਤਨ ਦੀ ਰੀਤੀ—

੧. ਅਮ੍ਰਿਤ ਵੇਲੇ ਆਸਾ ਦੀ ਵਾਰ ਦੀ ਚੌਕੀ. ਦੇਖੋ, ਆਸਾ ਦੀ ਵਾਰ.

੨ ਸਵਾ ਪਹਿਰ ਦਿਨ ਚੜ੍ਹੇ ਚਰਨਕਵਲ ਦੀ ਚੌਕੀ. “ਚਰਨਕਵਲ ਪ੍ਰਭ ਕੇ ਨਿਤ ਧਿਆਏ”—ਸ਼ਬਦ ਗਾਏ ਜਾਣ ਤੋਂ ਇਹ ਸੰਗ੍ਯਾ ਹੈ. ਇਸ ਦਾ ਨਾਉਂ ਬਿਲਾਵਲ ਦੀ ਚੌਕੀ ਭੀ ਹੈ.

੩ ਸੰਝ ਵੇਲੇ ਰਹਿਰਾਸ ਤੋਂ ਪਹਿਲਾਂ ਸੋਦਰ ਦੀ ਚੌਕੀ. “ਸੋਦਰ ਕੇਹਾ ਸੋ ਘਰ ਕੇਹਾ” ਸ਼ਬਦ ਕਰਕੇ ਇਹ ਸੰਗ੍ਯਾ ਹੈ.

੪ ਚਾਰ ਘੜੀ ਰਾਤ ਵੀਤਣ ਪੁਰ ਕੁਲ੍ਯਾਨ ਦੀ ਚੌਕੀ, ਜਿਸ ਵਿੱਚ ਕਲ੍ਯਾਨ ਰਾਗ ਦੇ ਸ਼ਬਦ ਗਾਏ ਜਾਂਦੇ ਹਨ. ਇਸੇ ਸਮੇਂ ਕਾਨੜੇ ਦੇ ਸ਼ਬਦ ਗਾਏ ਜਾਣ ਤੋਂ ਇਸ ਦਾ ਨਾਉਂ ਕਾਨੜੇ ਦੀ ਚੌਕੀ ਭੀ ਹੈ.2 


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1042, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਾਰ ਚੌਕੀਆਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚਾਰ ਚੌਕੀਆਂ: ਵੇਖੋ ‘ਚੌਕੀ ਕੀਰਤਨ ਦੀ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1024, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਚਾਰ ਚੌਕੀਆਂ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਚਾਰ ਚੌਕੀਆਂ : ਗੁਰੂ ਅਰਜਨ ਦੇਵ ਜੀ ਦੀ ਥਾਪੀ ਹੋਈ ਚਾਰ ਸਮੇਂ ਕੀਰਤਨ ਦੀ ਰੀਤ ਨੂੰ ਚਾਰ ਚੌਕੀਆਂ ਕਿਹਾ ਜਾਂਦਾ ਹੈ। ਇਹ ਚਾਰ ਚੌਕੀਆਂ ਇਸ ਪ੍ਰਕਾਰ ਮੰਨੀਆਂ ਜਾਂਦੀਆਂ ਹਨ-

  1. ਅੰਮ੍ਰਿਤ ਵੇਲੇ ਆਸਾ ਦੀ ਵਾਰ ਦੀ ਚੌਕੀ ।

 2. ਸਵਾ ਪਹਿਰ ਦਿਨ ਚੜ੍ਹੇ ਚਰਨ ਕਵਲ ਦੀ ਚੌਕੀ ਜਿਸ ਵਿਚ ‘ਚਰਨ ਕਮਲ ਪ੍ਰਭ ਹਿਰਦੈ ਧਿਆਏ’ ਸ਼ਬਦ ਗਾਇਆ ਜਾਂਦਾ ਹੈ।

 3. ਸ਼ਾਮ ਵੇਲੇ ਰਹਿਰਾਸ ਤੋਂ ਪਹਿਲਾਂ ਸੋ ਦਰੁ ਦੀ ਚੌਕੀ ਜਿਸ ਵਿਚ ‘ਸੋ ਦਰੁ ਤੇਰਾ ਕੇਹਾ ਸੋ ਘਰ ਕੇਹਾ’ ਸ਼ਬਦ ਦਾ ਗਾਇਨ ਹੁੰਦਾ ਹੈ ।

4. ਚਾਰ ਘੜੀ ਰਾਤ ਬੀਤਣ ਤੇ ਕਲਿਆਨ ਦੀ ਚੌਕੀ ਜਿਸ ਵਿਚ ਕਲਿਆਨ ਰਾਗ ਦੇ ਸ਼ਬਦ ਗਾਏ ਜਾਂਦੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 173, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-27-11-32-23, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 463

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.