ਚਿਤਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਿਤਾ (ਨਾਂ,ਇ) ਵੇਖੋ : ਚਿਖ਼ਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12827, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚਿਤਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਿਤਾ. ਦੇਖੋ, ਚਿਖਾ। ੨ ਚਿੱਤਾ. ਦੇਖੋ, ਚਿਤ੍ਰਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12664, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਿਤਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚਿਤਾ ਚਿਤ ਨੂੰ, ਸੁਰਤ ਨੂੰ- ਦਸਨਿ ਸੰਤ ਪਿਆਰਿਆ ਸੁਣਹੁ ਲਾਇ ਚਿਤਾ। ਵੇਖੋ ਚਿਤ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12630, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਚਿਤਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚਿਤਾ : ਇਸ ਸ਼ਬਦ ਦਾ ਸਬੰਧ ਅਸਲ ਵਿਚ ਚਿਤਾ ਜਾਂ ਚਿਤਾ ਵਸਤੂਆਂ ਨਾਲ ਹੈ। ਹਿੰਦੀ ਵਿਚ ਇਸ ਨੂੰ ਚੈਤਯ ਕਿਹਾ ਜਾਂਦਾ ਹੈ। ਚਿਤਾ ਸਥਾਨ ਜਾਂ ਮਰੇ ਹੋਏ ਵਿਅਕਤੀ ਦੀ ਪਵਿੱਤਰ ਰਾਖ ਦੇ ਉੱਪਰ ਯਾਦਗਾਰ ਬਣਾਉਣ ਤੇ ਦਰਖ਼ਤ ਲਗਾਉਣ ਦੀ ਪ੍ਰਾਚੀਨ ਪਰੰਪਰਾ ਦਾ ਉਲੇਖ ਬ੍ਰਾਹਮਣ, ਬੋਧੀ ਤੇ ਜੈਨ ਸਾਹਿਤ ਵਿਚ ਮਿਲਦਾ ਹੈ। ਰਾਮਾਇਣ, ਮਹਾਂਭਾਰਤ ਤੇ ਭਗਵਤ ਗੀਤਾ ਵਿਚ ਇਸ ਸ਼ਬਦ ਦੀ ਵਰਤੋਂ ਪਵਿੱਤਰ ਵੇਦੀ, ਦੇਵਸਥਾਨ, ਮਹਿਲ, ਧਾਰਮਿਕ ਰੁੱਖ ਆਦਿ ਵਾਸਤੇ ਕੀਤੀ ਗਈ ਹੈ।

          ਬੋਧੀਆਂ ਤੇ ਜੈਨਾਂ ਵਿਚ ਭਿਕਸ਼ੂ ਜਾਂ ਸੰਨਿਆਸੀ ਦੇ ਸਮਾਧੀ-ਸਥਾਨ ਤੇ ਯਾਦਗਾਰੀ ਇਮਾਰਤਾਂ ਬਣਾਉਣ ਦੀ ਪਰੰਪਰਾ ਹੀ ਚੱਲ ਪਈ ਸੀ। ਇਸ ਦੇ ਸਿੱਟੇ ਵਜੋਂ ਸਾਹਿਤ ਵਿਚ ਇਸ ਤਰ੍ਹਾਂ ਦੇ ਪ੍ਰਸੰਗਾਂ ਦਾ ਕਾਫ਼ੀ ਉਲੇਖ ਮਿਲਦਾ ਹੈ। ਹੌਲੀ ਹੌਲੀ ਇਸ ਸ਼ਬਦ ਦਾ ਪ੍ਰਯੋਗ ਸਤੂਪ ਲਈ ਹੋਣ ਲੱਗਾ। ਸਮਾਂ ਪਾ ਕੇ ਚਿਤਾ ਸ਼ਬਦ ਦਾ ਪ੍ਰਯੋਗ ਪਵਿੱਤਰ ਸਥਾਨ, ਮੰਦਰ, ਅਸਥੀ ਪਾਤਰ ਤੇ ਪਵਿੱਤਰ ਰੁੱਖ ਲਈ ਵੀ ਹੋਣ ਲੱਗਾ।

          ਆਧੁਨਿਕ ਇਮਾਰਤੀ ਕਲਾ-ਮਾਹਿਰ ਇਸ ਸ਼ਬਦ ਦਾ ਪ੍ਰਯੋਗ ਆਮ ਕਰਕੇ ਬੋਧੀ ਜਾਂ ਜੈਨ ਮੰਦਰ ਲਈ ਕਰਦੇ ਹਨ ਭਾਵੇਂ ਇਹ ਇਮਾਰਤੀ ਕਲਾ ਦੀ ਇਕ ਵਿਸ਼ੇਸ਼ ਸ਼ੈਲੀ ਹੈ ਤੇ ਅਜਿਹੀ ਇਮਾਰਤ ਨੂੰ ਚੈਤਯ ਪ੍ਰਸਾਦ ਕਿਹਾ ਜਾਂਦਾ ਹੈ ਜਿਸ ਵਿਚ ਉਪਾਸਨਾ ਕਰਨ ਲਈ ਸਤੂਪ ਬਣ ਜਾਂਦੇ ਹਨ। ਇਸ ਲਈ ਚੈਤਯ ਪ੍ਰਸਾਦਾਂ ਦਾ ਨਿਰਮਾਣ ਵੀ ਇਸੇ ਧਾਰਮਿਕ ਭਾਵਨਾ ਤੇ ਆਧਾਰਿਤ ਸੀ।

          ਆਪਣੇ ਮੁਢਲੇ ਰੂਪ ਵਿਚ ਚੈਤਯ ਪ੍ਰਸਾਦ ਲੱਕੜ ਦੇ ਬਣਾਏ ਹੁੰਦੇ ਸਨ ਜਿਨ੍ਹਾਂ ਦਾ ਉਲੇਖ ਬੋਧੀ ਤੇ ਜੈਨੀ ਸਾਹਿਤਾਂ ਵਿਚ ਮਿਲਦਾ ਹੈ। ਸਮਾਂ ਪਾ ਕੇ ਇਨ੍ਹਾਂ ਨੂੰ ਸਥਾਈ ਰੂਪ ਦੇਣ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਉਸਾਰੀ ਕਰਨ ਵਾਲਿਆਂ ਨੇ ਚੈਤਯ ਪ੍ਰਸਾਦਾਂ ਨੂੰ ਠੋਸ ਚਟਾਨਾਂ ਵਿਚ ਬਣਾਉਣਾ ਸ਼ੁਰੂ ਕਰ ਦਿੱਤਾ। ਖੜ੍ਹੇ ਪਹਾੜਾਂ ਦੀਆਂ ਚਟਾਨਾਂ ਨੂੰ ਤਰਾਸ਼ ਕੇ ਉਨ੍ਹਾਂ ਵਿਚ ਕਲਾ ਦਾ ਇਕ ਨਵਾਂ ਸੰਸਾਰ ਰਚਿਆ ਜਾਣ ਲੱਗਾ। ਉਨ੍ਹਾਂ ਦੇ ਅੰਦਰ ਵੱਡੇ ਵੱਡੇ ਮੰਡਪ, ਸਤੰਭ ਦੇ ਸਤੂਪ ਬਣਾਏ ਜਾਣ ਲੱਗੇ। ਲੇਖਾਂ ਵਿਚ ਇਨ੍ਹਾਂ ਨੂੰ ਸੇਲਘਰ, ਚੇਤੀਗਰ, ਸੇਲ ਮੰਡਪ ਆਦਿ ਕਿਹਾ ਗਿਆ ਹੈ। ਪੱਛਮੀ ਭਾਰਤ ਦੇ ਬੰਬਈ ਦੇ ਨਿਕਟ ਵਰਤੀ ਨਾਸਿਕ ਦੇ ਦੋ ਸੌ ਮੀਲ ਦੇ ਖੇਤਰ ਵਿਚ ਇਸ ਤਰ੍ਹਾਂ ਦੀਆਂ ਲਗਭਗ 900 ਚੈਤਯ ਗੁਫ਼ਾਵਾਂ ਹਨ ਜਿਨ੍ਹਾਂ ਦਾ ਨਿਰਮਾਣ-ਕਾਲ ਦੂਸਰੀ ਸਦੀ ਈਸਵੀ ਪੂਰਵ ਤੋਂ ਸੱਤਵੀਂ ਸਦੀ ਦੌਰਾਨ ਨਿਸਚਿਤ ਕੀਤਾ ਗਿਆ ਹੈ।

          ਹ. ਪੁ.––ਹਿੰ. ਵਿ. ਕੋ. 4 : 293


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8584, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-21, ਹਵਾਲੇ/ਟਿੱਪਣੀਆਂ: no

ਚਿਤਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚਿੱਟਾ ਜਾਂ ਚਿਤਾ : ਆਬਲਸਤ––ਇਹ ਰੂਸ ਦੀ ਆਬਲਸਤ ਹੈ। ਇਸ ਦਾ ਖੇਤਰਫ਼ਲ 4,31,500 ਵ. ਕਿ. ਮੀ. ਅਤੇ ਆਬਾਦੀ 11,45,000 (1970) ਹੈ। ਇਸ ਵਿਚ ਪਰਬਤ-ਲੜੀਆਂ, ਪਠਾਰਾਂ, ਵਾਦੀਆਂ ਅਤੇ ਵਿਸ਼ਾਲ ਬੇਸਿਨ ਸ਼ਾਮਲ ਹਨ। ਆਬਲਸਤ ਦਾ ਵਧੇਰੇ ਰਕਬਾ ਨੋਕੀਲੇ ਪੱਤਿਆਂ ਵਾਲੇ ਜੰਗਲਾਂ ਨਾਲ ਢਕਿਆ ਹੋਇਆ ਹੈ, ਦੱਖਣੀ ਨੀਵਾਣਾਂ ਉੱਤੇ ਜੰਗਲੀ ਸਟੈਪੀ ਅਤੇ ਸਟੈਪੀ-ਬਨਸਪਤੀ ਹੈ। ਇਸ ਖੇਤਰ ਦਾ ਜਲਵਾਯੂ ਖੁਸ਼ਕ ਮਹਾਂਦੀਪੀ ਹੈ। ਬੁਰਯਾਤ ਲੋਕਾਂ ਤੋਂ ਬਿਨਾਂ ਇੱਥੇ ਕੁਝ ਗਿਣਤੀ ਵਿਚ ਐਵੈਂਕੀ ਲੋਕ ਵੀ ਹਨ ਪਰ ਵਸੋਂ ਦਾ ਵਧੇਰੇ ਹਿੱਸਾ ਰੂਸੀਆਂ ਦਾ ਹੈ ਜੋ 17ਵੀਂ ਸਦੀ ਦੇ ਮੱਧ ਵਿਚ ਇਸ ਖੇਤਰ ਵਿਚ ਆਬਾਦ ਹੋਏ। ਸੰਨ 1654 ਵਿਚ ਇਸ ਖੇਤਰ ਵਿਚ ਚੀਨ ਨਾਲ ਇਕ ਮੁੱਖ ਵਪਾਰਕ ਕੇਂਦਰ ਦੇ ਤੌਰ ਤੇ ਨੈਰਚਿੰਸਕ ਸ਼ਹਿਰ ਦੀ ਨੀਂਹ ਰੱਖੀ ਗਈ। ਸੰਨ 1689 ਵਿਚ ਨੈਰਚਿੰਸਕ-ਸੰਧੀ, ਜਿਸ ਨਾਲ ਰੂਸੀਆਂ ਦਾ ਅਮੂਰ ਤੋਂ ਅੱਗੇ ਵਧਣਾ ਰੁਕ ਗਿਆ ਤੋਂ ਬਾਅਦ ਚਿਟਾ ਖੇਤਰ ਸਰਹੱਦੀ ਖੇਤਰ ਅਤੇ ਜਲਾਵਤਨ ਦੀ ਜਗ੍ਹਾ ਬਣ ਕੇ ਰਹਿ ਗਿਆ। ਸੰਨ 1890 ਦੇ ਦਹਾਕੇ ਵਿਚ ਟ੍ਰਾਂਸ-ਸਾਇਬੇਰੀਅਨ ਰੇਲ ਆਉਣ ਤੱਕ ਇੱਕੇ ਇਕ ਛੋਟੀ ਜਿਹੀ ਆਜ਼ਾਦ ਬਸਤੀ ਸੀ। ਆਵਾਜਾਈ ਦਾ ਮੁੱਖ ਸਾਧਨ ਰੇਲ ਹੀ ਹੈ। ਧਾਤਾਂ ਕੱਢਣਾ ਅਤੇ ਸਾਫ਼ ਕਰਨਾ ਇਥੋਂ ਦੀ ਆਰਥਿਕਤਾ ਦਾ ਸ੍ਰੋਤ ਹੈ। ਧਾਤਾਂ ਵਿਚ ਸੋਨਾ, ਟਿਨ, ਟੇਗਸਟਨ, ਮੋਲੀਬਡਨਮ, ਸਿੱਕਾ, ਜਿਸਤ, ਫਲਰਸਪਰ ਲਿਖੀਅਮ, ਟਟੈਲੇਮ ਅਤੇ ਥੋੜ੍ਹਾ ਜਿਹਾ ਕੋਲਾ ਅਤੇ ਲਿਮਨਾਈਟ ਸ਼ਾਮਲ ਹਨ। ਇਮਾਰਤੀ ਲੱਕੜ ਦਾ ਕੰਮ ਵੀ ਦੂਰ ਦੂਰ ਤੱਕ ਫੈਲਿਆ ਹੋਇਆ ਹੈ। ਪੀਟਰੋਵਸਕੀ ਜਾਬਾਕਾਲਸਕੀ ਧਾਤੂ ਸਾਫ਼ ਕਰਨ ਦਾ ਇਕ ਮਹੱਤਵਪੂਰਨ ਕੇਂਦਰ ਹੈ। ਖੇਤੀਬਾੜੀ ਦਾ ਵਿਕਾਸ ਬਹੁਤ ਘੱਟ ਹੋਇਆ ਹੈ; ਪਸ਼ੂ-ਪਾਲਣ, ਖਾਸ ਕਰਕੇ ਭੇਡਾਂ ਦਾ ਕੰਮ ਵਧੇਰੇ ਹੈ। ਫ਼ਰ ਫ਼ਰਮਾਂ ਵਿਚ ਲੂੰਬੜ ਅਤੇ ਗਾਲੜ੍ਹਾਂ ਪੈਦਾ ਕੀਤੀਆਂ ਜਾਂਦੀਆਂ ਹਨ।

          ਹ . ਪੁ .–– ਐਨ . ਬ੍ਰਿ . ਮਾ . 2 : 868


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8584, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-11, ਹਵਾਲੇ/ਟਿੱਪਣੀਆਂ: no

ਚਿਤਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚਿੱਟਾ ਜਾਂ ਚਿਤਾ : ਸ਼ਹਿਰ- ਦੂਰ ਪੂਰਬੀ ਰੂਸੀ ਗਣਰਾਜ ਦੀ ਚਿੱਟਾ ਆਬਲਸਤ ਦਾ ਸ਼ਹਿਰ ਅਤੇ ਪ੍ਰਬੰਧਕੀ ਕੇਂਦਰ ਹੈ ਜੋ ਚਿੱਟਾ ਅਤੇ ਇੰਗਾਡਾ ਦਰਿਆਵਾਂ ਦੇ ਸੰਗਮ ਉੱਪਰ ਵਾਕਿਆ ਹੈ। ਸਰਦੀਆਂ ਦੇ ਕੈਂਪ ਦੇ ਤੌਰ ਤੇ 1653 ਵਿਚ ਇਸ ਦੀ ਨੀਂਹ ਰੱਖੀ ਗਈ ਸੀ। ਸੰਨ 1620 ਵਿਚ ਇਥੇ ਚਿੱਟਾ ਕਿਲਾ ਬਣਾਇਆ ਗਿਆ ਅਤੇ ਚੀਨ ਨਾਲ ਵਪਾਰ ਨੇ ਇਸ ਸ਼ਹਿਰ ਦੇ ਵਾਧੇ ਨੂੰ ਹੋਰ ਵੀ ਤੇਜ਼ ਕਰ ਦਿੱਤਾ। ਡਿਸੈਬਰਿਸਟਾਂ ਨੇ ਜਿਨ੍ਹਾਂ ਨੂੰ ਦਸੰਬਰ, 1825 ਵਿਚ ਇਸ ਸਾਜ਼ਸ਼ ਤੋਂ ਬਾਅਦ ਇਥੇ ਜਲਾਵਤਨ ਕੀਤਾ ਗਿਆ ਸੀ ਇਸ ਦਾ ਕਾਫ਼ੀ ਵਿਕਾਸ ਕੀਤਾ ਪਰ ਵਧੇਰੇ ਵਿਕਾਸ 1900 ਵਿਚ ਟ੍ਰਾਂਸ-ਸਾਇਬੇਰੀਅਨ ਰੇਲ-ਰੋਡ ਆਉਣ ਤੋਂ ਬਾਅਦ ਹੋਇਆ। ਅਜੋਕਾ ਸ਼ਹਿਰ ਦਰਿਆਈ ਘਾਟੀਆਂ ਤੋਂ ਚੈਰਸਕੀ ਪਹਾੜਾਂ ਦੀਆਂ ਹੇਠਲੀਆਂ ਢਲਾਣਾਂ ਉੱਪਰ ਫ਼ੈਲਿਆ ਹੋਇਆ ਹੈ। ਨਜ਼ਦੀਕ ਹੀ ਟ੍ਰਾਂਸ-ਸਾਇਬੇਰੀਅਨ ਦਾ ਜੰਕਸ਼ਨ ਹੈ। ਇਸ ਜੰਕਸ਼ਨ ਸਦਕਾ ਲੋਕੋਮੋਟਿਵ ਅਤੇ ਰੋਲਿੰਗਸਟਾਕ ਮੁਰੰਮਤ ਦਾ ਇਕ ਵਿਸ਼ਾਲ ਕਾਰੋਬਾਰ ਸਥਾਪਿਤ ਹੋ ਗਿਆ। ਇਥੇ ਮਸ਼ੀਨਾਂ ਬਣਾਉਣ ਦਾ ਇਕ ਕਾਰਖ਼ਾਨਾ ਹੈ ਅਤੇ ਕੱਪੜਾ, ਭੇਡਾਂ ਦੀਆਂ ਖੱਲਾਂ ਤੇ ਚਮੜੇ ਦਾ ਸਾਮਾਨ ਅਤੇ ਕਈ ਤਰ੍ਹਾਂ ਦੀਆਂ ਖਾਣ-ਪੀਣ ਵਾਲੀਆਂ ਵਸਤਾਂ ਇਥੋਂ ਦਾ ਉਤਪਾਦਨ ਹਨ। ਸ਼ਹਿਰ ਦੇ ਨੇੜਿਓਂ ਹੀ ਲਿਗਨਾਈਟ ਕਿਸਮ ਦਾ ਕੋਲਾ ਕੱਢਿਆ ਜਾਂਦਾ ਹੈ।

          ਆਬਾਦੀ––3,77,000 (1991)

          52° 03 ਉ. ਵਿਥ.; 113° 30 ਪੂ. ਲੰਬ.

          ਹ. ਪੁ.––ਐਨ. ਬ੍ਰਿ. ਮਾ. 2 : 868


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8582, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.