ਚੂੜਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੂੜਾ (ਨਾਂ,ਪੁ) ਵਿਆਹ ਸਮੇਂ ਲਾੜੀ ਦੀਆਂ ਵੀਣੀਆਂ ਪੁਰ ਪਾਇਆ ਜਾਣ ਵਾਲਾ ਹਾਥੀ-ਦੰਦ ਦੀਆਂ ਬਣਾਈਆਂ ਰੰਗਲੀਆਂ ਚੂੜੀਆਂ ਦਾ ਸਮੂਹ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12204, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੂੜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੂੜਾ [ਨਾਂਪੁ] ਵਿਆਹ ਵਾਲ਼ੀ ਕੁੜੀ ਨੂੰ ਨਾਨਕਿਆਂ ਵੱਲੋਂ ਮਿਲ਼ਨ ਵਾਲ਼ਾ ਖ਼ਾਸ ਚੂੜੀਆਂ ਦਾ ਸਮੂਹ; ਵੀਣੀ ਤੋਂ ਅਰਕ ਤੱਕ ਪਾਈਆਂ ਵੰਗਾਂ ਦਾ ਬੰਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12191, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੂੜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਚੂੜਾ. ਸੰ. ਸੰਗ੍ਯਾ—ਚੋਟੀ. ਬੋਦੀ । ੨ ਮੋਰ ਆਦਿਕ ਜੀਵਾਂ ਦੇ ਸਿਰ ਦੀ ਕਲਗੀ। ੩ ਖੂਹ (ਕੂਪ) ਦੀ ਮਣ. ਮੇਂਢ। ੪ ਮਸਤਕ. ਮੱਥਾ । ੫ ਮੁਕੁਟ. ਤਾਜ। ੬ ਕੜਾ. ਕੰਕਨ. ਬਲਯ. “ਚੂੜਾ ਭੰਨੁ ਪਲੰਘ ਸਿਉ ਮੁੰਧੇ!” (ਵਡ ਮ: ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11907, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੂੜਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚੂੜਾ (ਸੰ.। ਸੰਸਕ੍ਰਿਤ ਚੂਡਾ=ਇਕ ਪ੍ਰਕਾਰ ਦੀ ਵੰਗ। ਪੰਜਾਬੀ ਚੂੜਾ) ਇਸਤ੍ਰੀਆਂ ਦੀਆਂ ਬਾਹਾਂ ਦਾ ਇਕ ਗਹਿਣਾ। ਚੂੜਾ, ਵੰਗਾਂ, ਬਾਹੀਆਂ। ਯਥਾ-‘ਚੂੜਾ ਭੰਨੁ ਪਲੰਘ ਸਿਉ ਮੁੰਧੇ’। ਦੇਖੋ , ‘ਬਾਹੀ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11854, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਚੂੜਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚੂੜਾ, (ਪ੍ਰਾਕ੍ਰਿਤ : चूड; ਸੰਸਕ੍ਰਿਤ : चूडा) \ ਪੁਲਿੰਗ : ਵੀਣੀ ਤੋਂ ਕੂਹਣੀ ਤੱਕ ਪਾਉਣ ਵਾਲੀਆਂ ਚੂੜੀਆਂ ਦਾ ਕੱਠ

–ਚੂੜਾ ਚੜ੍ਹਨਾ, ਮੁਹਾਵਰਾ : ਖੁਸ਼ੀ ਹੋਣਾ, ਵਿਆਹ ਦੀ ਖੁਸ਼ੀ ਹੋਣਾ

–ਦੰਦ ਖੰਡ ਦਾ ਚੂੜਾ, ਪੁਲਿੰਗ : ਹਾਥੀ ਦੇ ਦੰਦ ਦਾ ਬਣਿਆ ਚੂੜਾ

–ਲਾਲ ਚੂੜਾ, ਪੁਲਿੰਗ : ਵਿਆਹ ਦੇ ਮੌਕੇ ਵਹੁਟੀ ਨੂੰ ਪਹਿਨਾਇਆ ਜਾਣ ਵਾਲਾ ਸੁਰਖ ਚੂੜਾ ਜੋ ਸੁਹਾਗ ਦੀ ਨਿਸ਼ਾਨੀ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 173, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-04-02-23-12, ਹਵਾਲੇ/ਟਿੱਪਣੀਆਂ:

ਚੂੜਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚੂੜਾ, (ਪ੍ਰਾਕ੍ਰਿਤ : चूड़; ਸੰਸਕ੍ਰਿਤ : चूड़ा) \ ਪੁਲਿੰਗ : ਮੁਕਟ, ਤਾਜ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 173, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-04-02-23-36, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.