ਚੂੜੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੂੜੀ (ਨਾਂ,ਇ) ਜ਼ਨਾਨਾ ਵੀਣੀ ’ਤੇ ਪਹਿਰੀ ਜਾਣ ਵਾਲੀ ਵੰਗ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10010, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚੂੜੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੂੜੀ [ਨਾਂਇ] ਵੰਗ , ਔਰਤ ਦੀਆਂ ਬਾਹਵਾਂ ਦਾ ਗਹਿਣਾ; ਕਿਸੇ ਪੁਰਜ਼ੇ ਵਿੱਚ ਕੱਟ ਕੇ ਬਣਾਇਆ ਗਿਆ ਪੇਚ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10008, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੂੜੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਚੂੜੀ. ਸੰਗ੍ਯਾ—ਛੋਟਾ ਚੂੜਾ. ਕੰਗਣੀ. ਬੰਗ. “ਨਾ ਮਨੀਆਰੁ, ਨ ਚੂੜੀਆ.” (ਵਡ ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9913, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚੂੜੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚੂੜੀ, (ਚੂੜਾ+ਈ) \ ਇਸਤਰੀ ਲਿੰਗ : ੧. ਛੋਟਾ ਚੂੜਾ; ੨. ਕੰਗਣੀ, ਵੰਗ, ਵੰਙ; ੩.ਪੇਚ, ਕਿਸੇ ਪੁਰਜ਼ੇ ਵਿੱਚ ਕੱਟ ਕੇ ਬਣਾਇਆ ਪੇਚ
–ਚੂੜੀਆਂ ਟੁੱਟਣਾ, ਮੁਹਾਵਰਾ : ਪਤੀ ਦਾ ਸਵਰਗਵਾਸ ਹੋ ਜਾਣਾ, ਘਰ ਵਾਲੇ ਦਾ ਸਾਇਆ ਸਿਰੋਂ ਉੱਠ ਜਾਣਾ
–ਚੂੜੀਆਂ ਪਹਿਨਣਾ, ਮੁਹਾਵਰਾ : ਹੌਸਲੇ ਵਾਲਾ ਜਾਂ ਮਰਦਾਂ ਵਾਲਾ ਕੰਮ ਨਾ ਕਰ ਸਕਣਾ
–ਚੂੜੀਆਂ ਪਾਉਣਾ, ਕਿਰਿਆ ਸਮਾਸੀ : ਕਿਸੇ ਚੀਜ਼ ਨੂੰ ਖਿਸਕਣ ਤੋਂ ਬਚਾਉਣ ਲਈ ਉਸ ਵਿੱਚ ਪੇਚ ਪਾਉਣਾ
–ਚੂੜੀਆਂ ਮਾਰੀਆਂ ਜਾਣਾ, ਮੁਹਾਵਰਾ : ਚੂੜੀਆਂ ਦਾ ਘਸ ਕੇ ਖ਼ਰਾਬ ਹੋ ਜਾਣਾ
–ਚੂੜੀਆਂ ਵਧਾਉਣਾ, ਮੁਹਾਵਰਾ : ਚੂੜੀਆਂ ਉਤਾਰਨਾ
–ਚੂੜੀਗਰ, ਵਿਸ਼ੇਸ਼ਣ \ ਪੁਲਿੰਗ : ੧. ਚੂੜੀਆਂ ਬਣਾਉਣ ਵਾਲਾ; ੨. ਚੂੜੀਆਂ ਦਾ ਕੰਮ ਕਰਨ ਵਾਲਾ
–ਚੂੜੀਦਾਰ, (ਚੂੜੀ+ਦਾਰ) \ ਵਿਸ਼ੇਸ਼ਣ : ਜਿਸ ਵਿੱਚ ਚੂੜੀਆਂ ਪਈਆਂ ਹੋਣ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 268, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-04-02-24-51, ਹਵਾਲੇ/ਟਿੱਪਣੀਆਂ:
ਚੂੜੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚੂੜੀ, (ਲਹਿੰਦੀ) \ ਇਸਤਰੀ ਲਿੰਗ : ਚੂਰੀ
–ਚੜੀਦਾਰ ਪਜਾਮਾ, ਪੁਲਿੰਗ : ਪਾਜਾਮਾ, ਭੀੜਾ ਪਾਜਾਮਾ, ਘੁਟਵਾਂ ਪਾਜਾਮਾ ਜੋ ਪਿੰਨੀਆਂ ਉਤੇ ਕੱਸ ਕੇ ਆਉਂਦਾ ਹੈ ਤੇ ਕੱਪੜੇ ਨੂੰ ਉਰੇਬ ਕਰ ਕੇ ਸੀਤਾ ਜਾਂਦਾ ਹੈ, ਇਸ ਦੇ ਪਹਿਨਣ ਨਾਲ ਗਿੱਟਿਆਂ ਉਤੇ ਕੁਝ ਚੂੜੀਆਂ ਜਿਹੀਆਂ ਬਣ ਜਾਂਦੀਆਂ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 268, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-04-02-25-02, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First