ਚੇਤਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੇਤਾ (ਨਾਂ,ਪੁ) ਯਾਦ ਰੱਖਣ ਦੀ ਸ਼ਕਤੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7808, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੇਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੇਤਾ [ਨਾਂਪੁ] ਯਾਦ , ਯਾਦਾਸ਼ਤ, ਯਾਦ ਰੱਖਣ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7803, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੇਤਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਚੇਤਾ. ਸੰਗ੍ਯਾ—ਚਿੰਤਨ ਦਾ ਭਾਵ. “ਚੇਤਾ ਵਤ੍ਰ.” (ਮ: ੧ ਵਾਰ ਰਾਮ ੧) ਕਰਤਾਰ ਦਾ ਯਾਦ ਕਰਨਾ, ਜਮੀਨ ਦੀ ਵਤ੍ਰ ਹੈ. “ਗਗਨਮੰਡਲ ਮਹਿ ਰਾਖੈ ਚੇਤਾ.” (ਰਤਨਮਾਲਾ ਬੰਨੋ) ਦਿਮਾਗ ਵਿੱਚ ਵਾਹਿਗੁਰੂ ਦਾ ਧਿਆਨ ਰਖਦਾ ਹੈ. “ਦਾਸ ਜਾਨ ਚਿਤ ਚੇਤੇ ਕਰੀਐ.” (ਨਾਪ੍ਰ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7614, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੇਤਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚੇਤਾ, (ਸੰਸਕ੍ਰਿਤ : चेतस्) \ ਪੁਲਿੰਗ : ੧. ਚੇਤਨ ਸ਼ਕਤੀ, ਯਾਦਦਾਸ਼ਤ, ਸੋਚ ਸ਼ਕਤੀ; ੨. ਦਿਲ, ਮਨ

(ਲਾਗੂ ਕਿਰਿਆ : ਹੋਣਾ, ਕਰਨਾ, ਰੱਖਣਾ)

–ਚੇਤਾ ਗਰਦ ਕਰਣ, (ਲਹਿੰਦੀ) \ ਮੁਹਾਵਰਾ : ਉਲਝਣ ਵਿੱਚ ਪਾਉਣਾ, ਪਰੇਸ਼ਾਨ ਕਰਨਾ, ਘਬਰਾਉਣਾ

–ਚੇਤਾ ਫਿਰਣ, (ਲਹਿੰਦੀ) \ ਮੁਹਾਵਰਾ : ਘਬਰਾ ਜਾਣਾ, ਘਾਬਰਨਾ, ਘਬਰਾਉਣਾ, ਹੈਰਾਨ ਪਰੇਸ਼ਾਨ ਹੋਣਾ, ਉਲਝਣ ਵਿੱਚ ਫਸਣਾ

–ਚੇਤਾ ਭੁਲਾਉਣਾ, ਮੁਹਾਵਰਾ : ਯਾਦ ਨਾ ਰਹਿਣਾ, ਭੁਲ ਜਾਣਾ, ਵਿਸਰਨਾ

–ਚੇਤਿਉਂ ਲਹਿਣਾ, (ਪੋਠੋਹਾਰੀ) \ ਮੁਹਾਵਰਾ : ਯਾਦ ਨਾ ਰਹਿਣਾ

–ਚੇਤੇ ਤੋਂ ਲਾਹੁਣਾ, ਕਿਰਿਆ ਸਕਰਮਕ : ਭਲਾ ਦੇਣਾ, ਮਨੋਂ ਲਾਹ ਦੇਣਾ, ਮਨੋਂ ਵਿਸਾਰ ਦੇਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 91, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-04-02-35-03, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.