ਚੌਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੌਰ (ਨਾਂ,ਇ,ਪੁ) ਗਾਂ, ਮੱਝ ਦੀ ਪੂਛਲ ਦਾ ਦੁੰਬ ਵਾਲਾ ਹਿੱਸਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚੌਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੌਰ [ਨਾਂਇ] ਸੋਨੇ ਚਾਂਦੀ ਜਾਂ ਲੱਕੜ ਦੀ ਡੰਡੀ ਵਿੱਚ ਮੜ੍ਹਿਆ ਖੰਭਾਂ ਜਾਂ ਸੁਰਾ ਗਊ ਦੇ ਵਾਲ਼ਾਂ ਦਾ ਗੁੱਛਾ , ਚਵਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16766, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੌਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੌਰ. ਸੰਗ੍ਯਾ—ਚੋਰ. ਦੂਸਰੇ ਦੀ ਵਸਤੁ ਚੁਰਾਉਣ ਵਾਲਾ। ੨ ਦੇਖੋ, ਚਾਮਰ। ੩ ਸੰ. ਚੌਲ. ਚੂੜਾ. ਮੁਕੁਟ. ਤਾਜ. “ਗਿਰੈਂ ਚੌਰ ਚਾਰੰ.” (ਰਾਮਾਵ) ੪ ਨਾਹਨਰਾਜ ਵਿੱਚ ਇੱਕ ਪਹਾੜ ਦਾ ਟਿੱਲਾ “ਚੌਰ” ਨਾਮ ਤੋਂ ਪ੍ਰਸਿੱਧ ਹੈ, ਜਿਸ ਦੀ ਬਲੰਦੀ ੧੧੯੨੨ ਫੁਟ ਹੈ. ਇਸ ਨੂੰ ਚੂੜ ਭੀ ਆਖਦੇ ਹਨ। ੫ ਚੌੜੇ ਲਈ ਭੀ ਇਹ ਸ਼ਬਦ ਵਰਤਿਆ ਹੈ. “ਸਿੰਘ ਸੁਪੌਰ ਰਚ੍ਯੋ ਉਚ ਠੌਰਹਿ ਚੌਰ ਬਿਸਾਲ.” (ਗੁਪ੍ਰਸੂ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16625, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚੌਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਚੌਰ : ਹਿਮਾਚਲ ਪ੍ਰਦੇਸ਼ ਰਾਜ ਦੇ ਸਿਰਮੌਰ ਜ਼ਿਲ੍ਹੇ ਵਿਚ ਉਪ-ਹਿਮਾਲੀਆ ਪਰਬਤਾਂ ਦੀ 3,630 ਮੀ. (11,982 ਫੁੱਟ) ਉੱਚੀ ਸਿਖਰ ਹੈ। ਇਹ ਆਪਣੇ ਆਸ-ਪਾਸ ਦੇ ਪਰਬਤੀ ਖੇਤਰ ਵਿਚ ਸਭ ਤੋਂ ਉੱਚੀ ਹੈ। ਆਪਣੇ ਖਾਸ ਆਕਾਰ ਅਤੇ ਉਚਾਈ ਕਾਰਨ ਇਹ ਦੱਖਣ ਵਾਲੇ ਪਾਸਿਉਂ ਨੀਵੇਂ ਜਿਹੇ ਮੈਦਾਨੀ ਖੇਤਰ ਵਿਚੋਂ ਵਿਖਾਈ ਦਿੰਦੀ ਹੈ। ਇਸ ਸਿਖਰ ਦੇ ਉੱਤਰ ਵੱਲ ਬਰਫ਼ ਨਾਲ ਲੱਦੀਆਂ ਪਹਾੜੀਆਂ ਹਨ। ਇਨ੍ਹਾਂ ਪਰਬਤਾਂ ਉਪਰ ਬਰਫ਼ ਰੇਖਾ ਤੋਂ ਉਪਰਲੀ ਬਰਫ਼ ਗਰਮੀ ਦੇ ਮੌਸਮ ਵਿਚ ਪਿਘਲ ਕੇ ਹੇਠਾਂ ਆਉਂਦੀ ਰਹਿੰਦੀ ਹੈ। ਉੱਤਰ ਅਤੇ ਉੱਤਰ-ਪੂਰਬ ਵੱਲ ਦੀਆਂ ਪਰਬਤੀ ਢਲਾਣਾਂ ਉਪਰ ਦਿਓਦਾਰ ਅਤੇ ਕੋਨੀਫ਼ਰ ਜੰਗਲ ਅਤੇ ਹੇਠਲੀਆਂ ਗ੍ਰੇਨਾਈਟ ਚਟਾਨਾਂ ਉਪਰ ਸਦਾ ਬਹਾਰ ਝਾੜੀਆਂ, ਨੀਲਕੰਟ ਬੂਟੀਆਂ ਅਤੇ ਫਰਨਦਾਰ ਝਾੜੀਆਂ ਮਿਲਦੀਆਂ ਹਨ।
30° 52' ਉ. ਵਿਥ.; 77° 32' ਪੂ. ਲੰਬ.
ਹ. ਪੁ.––ਇੰਪ. ਗ. ਇੰਡ. 10 : 185
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10925, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no
ਚੌਰ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਚੌਰ : ਇਹ ਹਿਮਾਚਲ ਪ੍ਰਦੇਸ਼ ਰਾਜ ਦੇ ਸਿਰਮੌਰ ਜ਼ਿਲ੍ਹੇ ਦੀ ਇਕ ਚੋਟੀ ਹੈ। ਸੰਨ 1966 ਦੇ ਪੁਨਰਗਠਨ ਤੋਂ ਪਹਿਲਾਂ ਇਹ ਪੰਜਾਬ ਦਾ ਹੀ ਇਕ ਹਿੱਸਾ ਸੀ। ਇਹ ਚੋਟੀ ਸਮੁੰਦਰ ਤਲ ਤੋਂ 3,657 ਮੀ. ਦੀ ਉਚਾਈ ਤੇ ਹੈ ਅਤੇ ਉਪ-ਹਿਮਾਲਿਆ ਖੇਤਰ ਦੀ ਸਭ ਤੋਂ ਉੱਚੀ ਚੋਟੀ ਹੈ।
ਇਹ ਆਪਣੀ ਉਚਾਈ ਅਤੇ ਸ਼ਕਲ ਕਰ ਕੇ ਆਸਾਨੀ ਨਾਲ ਪਛਾਣੀ ਜਾਂਦੀ ਹੈ। ਇਸ ਦੇ ਆਸੇ ਪਾਸੇ ਇਸ ਤੋਂ ਘੱਟ ਉਚਾਈ ਵਾਲੀਆਂ ਚੋਟੀਆਂ ਹਨ। ਚੋਟੀ ਤੇ ਚੜ੍ਹ ਕੇ ਜੇਕਰ ਦੱਖਣ ਵੱਲ ਨੂੰ ਨਜ਼ਰ ਮਾਰੀ ਜਾਵੇ ਤਾਂ ਨੀਵਾਂ ਖੇਤਰ ਦਿਖਾਈ ਦਿੰਦਾ ਹੈ ਪਰ ਜੇਕਰ ਉੱਤਰ ਵੱਲ ਨਜ਼ਰ ਮਾਰੀ ਜਾਵੇ ਤਾਂ ਬਰਫ਼ ਨਾਲ ਢਕੇ ਪਹਾੜ ਦਿਖਾਈ ਦਿੰਦੇ ਹਨ।
ਇਸ ਚੋਟੀ ਉੱਪਰ ਦਿਉਦਾਰ ਦੇ ਬ੍ਰਿਛ ਤੇ ਕਈ ਪ੍ਰਕਾਰ ਦੀਆਂ ਕੰਡੇਦਾਰ ਝਾੜੀਆਂ ਮਿਲਦੀਆਂ ਹਨ ਅਤੇ ਇਸ ਦੀਆਂ ਢਲਾਨਾਂ ਉੱਪਰ ਵੀ ਕਈ ਪ੍ਰਕਾਰ ਦੀਆਂ ਝਾੜੀਆਂ ਤੇ ਬ੍ਰਿਛ ਉੱਗੇ ਹੋਏ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8972, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-28-12-40-05, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗ. ਇੰਡ. 10.185
ਵਿਚਾਰ / ਸੁਝਾਅ
Please Login First