ਚੱਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੱਕ (ਨਾਂ,ਪੁ) 1 ਮਿੱਟੀ ਦੇ ਕੱਚੇ ਭਾਂਡੇ ਡੌਲਣ ਲਈ ਕੁਮਿਅ੍ਹਾਰ ਦਾ ਕਿੱਲੀ ’ਤੇ ਟਿਕਿਆ ਅਤੇ ਸੋਟੀ ਨਾਲ ਘੁਮਾਇਆ ਜਾਣ ਵਾਲਾ ਗੋਲਾਕਾਰ ਪੁੜ 2 ਖੂਹ ਦਾ ਮਹਿਲ ਉਸਾਰਨ ਲਈ ਥੱਲੇ ਰੱਖਿਆ ਜਾਣ ਵਾਲਾ ਲੱਕੜ ਦਾ ਗੋਲਾਕਾਰ ਢਾਂਚਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 41233, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੱਕ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Chak (ਚੱਕ) ਚੱਕ: ਭਾਰਤ ਅਤੇ ਪਾਕਿਸਤਾਨ ਵਿੱਚ ਨਵੀਆਂ ਨਹਿਰਾਂ ਵਾਲੇ ਆਬਪਾਸ਼ੀ ਇਲਾਕੇ ਦਾ ਇਕ ਛੋਟਾ ਪਿੰਡ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 41220, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਚੱਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੱਕ 1 [ਨਾਂਪੁ] ਕਿਸੇ ਖ਼ਾਸ ਹੱਦਬੰਦੀ ਅਨੁਸਾਰ ਵਸਾਇਆ ਪਿੰਡ; ਪਿੰਡ ਦੀ ਜ਼ਮੀਨ, ਜ਼ਮੀਨ ਦਾ ਨਿਸ਼ਚਿਤ ਟੁਕੜਾ 2 [ਨਾਂਪੁ] ਖੂਹ ਆਦਿ ਉਸਾਰਨ ਵੇਲ਼ੇ ਥੱਲੇ ਰੱਖਿਆ ਲੱਕੜੀ ਦਾ ਗੋਲ਼ ਚੱਕਰ

ਜਿਸ ਉੱਤੇ ਖੂਹ ਉਸਾਰਿਆ ਜਾਂਦਾ ਹੈ; ਕੁਮ੍ਹਿਆਰ ਦਾ ਪਹੀਆ; ਤਾਜ਼ਾ ਬਣਿਆ ਗੁੜ ਠੰਢਾ ਕਰਕੇ ਜਮਾਉਣ ਵਾਲ਼ਾ ਲੱਕੜੀ ਜਾਂ ਮਿੱਟੀ ਦਾ ਬਣਾਇਆ ਪਾਤਰ [ਨਾਂਪੁ] ਦੰਦਾਂ ਨਾਲ਼ ਮਾਰਿਆ ਕੱਟ, ਬੁਰਕ , ਦੰਦੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 41212, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੱਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੱਕ. ਸੰਗ੍ਯਾ—ਉਕਸਾਵਟ. ਭੜਕਾਉ। ੨ ਦੋ ਉਪਰਲੇ ਦੋ ਹੇਠਲੇ ਦੰਦਾਂ ਨਾਲ ਵੱਢੀ ਹੋਈ ਦੰਦੀ । ੩ ਪਿੰਡ. ਗਾਂਵ। ੪ ਚਕ੍ਰ ਦੇ ਆਕਾਰ ਦੀ ਵਸਤੁ, ਜੈਸੇ ਕੁੰਭਾਰ ਦਾ ਚੱਕ. ਖੂਹ ਦਾ ਚੱਕ. ਸ਼ੱਕਰ ਗੁੜ ਬਣਾਉਣ ਦਾ ਗੰਡ ਆਦਿ। ੫ ਇਸਤ੍ਰੀਆਂ ਦਾ ਸਿਰਭੂ੄ਣ, ਜੋ ਗੋਲਾਕਾਰ ਹੁੰਦਾ ਹੈ। ੬ ਦਿਸ਼ਾ. ਤਰਫ. “ਚਾਰ ਚੱਕ ਸਿੱਖੀ ਵਿਸਤਾਰੀ.” (ਗੁਪ੍ਰਸੂ) ੭ ਦੇਖੋ, ਚਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 40908, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੱਕ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚੱਕ, ਪੁਲਿੰਗ : ਚੁੱਕ

–ਚੱਕ ਚੱਕਣਾ, ਮੁਹਾਵਰਾ : ਚੁੱਕ ਚੁੱਕਣਾ

–ਚਕ ਚਕਾਈ, ਇਸਤਰੀ ਲਿੰਗ : ਚੁਕ ਚੁਕਾਈ

–ਚਕ ਚਕਾ ਕਰਨਾ, ਮੁਹਾਵਰਾ : ਚੁੱਕ ਚੁਕਾ ਕਰਨਾ

–ਚੱਕ ਧਰ, ਇਸਤਰੀ ਲਿੰਗ  : ਚੁੱਕ ਚੁਕਾਈ, ਚੱਕਣ ਧਰਨ ਦਾ ਕੰਮ (ਲਾਗੂ ਕਿਰਿਆ : ਹੋਣੀ, ਕਰਨੀ)

 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 149, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-05-11-28-21, ਹਵਾਲੇ/ਟਿੱਪਣੀਆਂ:

ਚੱਕ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚੱਕ, ਪੁਲਿੰਗ : ਚੌਂਕ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 149, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-05-11-28-33, ਹਵਾਲੇ/ਟਿੱਪਣੀਆਂ:

ਚੱਕ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚੱਕ, (ਪ੍ਰਾਕ੍ਰਿਤ : चक्क<ਸੰਸਕ੍ਰਿਤ : चक्र) \ ਪੁਲਿੰਗ : ੧. ਲੱਕੜੀ ਦਾ ਉਹ ਗੋਲ ਪਹੀਆ ਜਿਸ ਉੱਤੇ ਖੂਹ ਦੀ ਕੰਧ ਉਸਾਰਦੇ ਹਨ; ੨. ਘੁਮਿਆਰ ਦਾ ਪਹੀਆ; ੩.  ਉਹ ਭਾਂਡਾ ਜਿਸ ਵਿੱਚ ਕਾੜ੍ਹੀ ਹੋਈ ਰਹੁ ਠੰਢੀ ਕਰਨ ਲਈ ਪਾਉਂਦੇ ਹਨ, ਘੁਲ੍ਹਾੜੀ ਦਾ ਚੱਕ ਜਿਸ ਵਿੱਚ ਸ਼ੱਕਰ ਬਣਦੀ ਹੈ; ੪. ਪਿੰਡ ਪਿੰਡ ਦੀ ਭੋਂ, ਧਰਤੀ ਦਾ ਪਾਸ, ਜ਼ਮੀਨ

–ਚੱਕ ਢਾਲਣਾ, ਮੁਹਾਵਰਾ : ਰੋਜ਼ ਦੀ ਆਦਤ ਬਣਾ ਲੈਣਾ

–ਚੱਕਦਾਰ, ਵਿਸ਼ੇਸ਼ਣ / ਪੁਲਿੰਗ :    ੧. ਚੱਕ ਦਾ ਮਾਲਕ, ਕਿਸੇ ਖਾਸ ਹੱਦ ਬੰਦੀ ਵਾਲੀ ਜ਼ਮੀਨ ਦਾ ਮਾਲਕ; ੨. ਖੂਹ ਦਾ ਮਾਲਕ ਜਿਸ ਨੂੰ ਸਿਲਾਹਦਾਰ ਵੀ ਕਹਿੰਦੇ ਹਨ (ਭਾਈ ਮਈਆ ਸਿੰਘ)

–ਚੱਕ ਬੰਨ੍ਹਣਾ, ਮੁਹਾਵਰਾ : ਧਰਤੀ ਮਿਣ ਕੇ ਅਤੇ ਨਿਸ਼ਾਨ ਲਾ ਕੇ ਪਿੰਡ ਵਸਾਉਣਾ (ਭਾਈ ਬਿਸ਼ਨਦਾਸ ਪੁਰੀ)

–ਚਾਰੇ ਚੱਕ ਜਗੀਰ ਹੋਣਾ, ਮੁਹਾਵਰਾ : ਸਭ ਥਾਂ ਅਖ਼ਤਿਆਰ ਹੋਣਾ (ਭਾਈ ਬਿਸ਼ਨਦਾਸ ਪੁਰੀ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 149, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-05-11-28-45, ਹਵਾਲੇ/ਟਿੱਪਣੀਆਂ:

ਚੱਕ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚੱਕ, (ਫ਼ਾਰਸੀ : ਚਾਕ, ) \ ਪੁਲਿੰਗ : ਦੰਦੀ, ਦੰਦਾਂ ਨਾਲ ਵੱਢਣ ਦਾ ਭਾਵ (ਲਾਗੂ ਕਿਰਿਆ : ਭਰਨਾ, ਮਾਰਨਾ, ਵੱਢਣਾ)

–ਚੱਕ ਮਾਰਨਾ, (ਵੱਢਣਾ), ਕਿਰਿਆ ਸਮਾਸੀ : ਦੰਦੀ ਵੱਢਣਾ, ਦੰਦਾਂ ਨਾਲ ਕੋਈ ਚੀਜ਼ ਵੱਢਣਾ (ਭਾਈ ਬਿਸ਼ਨਦਾਸ ਪੁਰੀ)

–ਚੱਕੀਂ ਬਾਹਾਂ ਕੱਪਣਾ, (ਪੋਠੋਹਾਰੀ ) / ਮੁਹਾਵਰਾ  : ਬਹੁਤ ਗੁੱਸੇ ਵਿੱਚ ਆਉਣਾ, ਤਲਮਲਾਉਣਾ : ‘ਸਖ਼ਤ ਤਮਾਚੇ ਮੂੰਹ ਪਰ ਮਾਰਨ, ਚੱਕੀਂ ਬਾਹਾਂ ਕੱਪਣ’ (ਸੈਫੁਲਮੁਲੂਕ)

–ਚੱਕੀਂ ਬਾਹਾਂ ਚੱਬਣਾ, ਪੋਠੋਹਾਰੀ / ਮੁਹਾਵਰਾ : ਚੱਕੀਂ ਬਾਹਾਂ ਕੱਪਣਾ : ‘ਜੁੰਬਸ਼ ਜੁੱਸੇ, ਜੋਸ ਮਗਜ਼ ਵਿੱਚ, ਚੱਕੀਂ ਬਾਹਾਂ ਚਬਦਾ’ (ਸੈਫੁਲਮੁਲੂਕ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 149, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-05-11-30-00, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.