ਚੱਕ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੱਕ (ਨਾਂ,ਪੁ) 1 ਮਿੱਟੀ ਦੇ ਕੱਚੇ ਭਾਂਡੇ ਡੌਲਣ ਲਈ ਕੁਮਿਅ੍ਹਾਰ ਦਾ ਕਿੱਲੀ ’ਤੇ ਟਿਕਿਆ ਅਤੇ ਸੋਟੀ ਨਾਲ ਘੁਮਾਇਆ ਜਾਣ ਵਾਲਾ ਗੋਲਾਕਾਰ ਪੁੜ 2 ਖੂਹ ਦਾ ਮਹਿਲ ਉਸਾਰਨ ਲਈ ਥੱਲੇ ਰੱਖਿਆ ਜਾਣ ਵਾਲਾ ਲੱਕੜ ਦਾ ਗੋਲਾਕਾਰ ਢਾਂਚਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34529, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚੱਕ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Chak (ਚੱਕ) ਚੱਕ: ਭਾਰਤ ਅਤੇ ਪਾਕਿਸਤਾਨ ਵਿੱਚ ਨਵੀਆਂ ਨਹਿਰਾਂ ਵਾਲੇ ਆਬਪਾਸ਼ੀ ਇਲਾਕੇ ਦਾ ਇਕ ਛੋਟਾ ਪਿੰਡ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34517, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਚੱਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੱਕ 1 [ਨਾਂਪੁ] ਕਿਸੇ ਖ਼ਾਸ ਹੱਦਬੰਦੀ ਅਨੁਸਾਰ ਵਸਾਇਆ ਪਿੰਡ; ਪਿੰਡ ਦੀ ਜ਼ਮੀਨ, ਜ਼ਮੀਨ ਦਾ ਨਿਸ਼ਚਿਤ ਟੁਕੜਾ 2 [ਨਾਂਪੁ] ਖੂਹ ਆਦਿ ਉਸਾਰਨ ਵੇਲ਼ੇ ਥੱਲੇ ਰੱਖਿਆ ਲੱਕੜੀ ਦਾ ਗੋਲ਼ ਚੱਕਰ
ਜਿਸ ਉੱਤੇ ਖੂਹ ਉਸਾਰਿਆ ਜਾਂਦਾ ਹੈ; ਕੁਮ੍ਹਿਆਰ ਦਾ ਪਹੀਆ; ਤਾਜ਼ਾ ਬਣਿਆ ਗੁੜ ਠੰਢਾ ਕਰਕੇ ਜਮਾਉਣ ਵਾਲ਼ਾ ਲੱਕੜੀ ਜਾਂ ਮਿੱਟੀ ਦਾ ਬਣਾਇਆ ਪਾਤਰ [ਨਾਂਪੁ] ਦੰਦਾਂ ਨਾਲ਼ ਮਾਰਿਆ ਕੱਟ, ਬੁਰਕ , ਦੰਦੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34509, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੱਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੱਕ. ਸੰਗ੍ਯਾ—ਉਕਸਾਵਟ. ਭੜਕਾਉ। ੨ ਦੋ ਉਪਰਲੇ ਦੋ ਹੇਠਲੇ ਦੰਦਾਂ ਨਾਲ ਵੱਢੀ ਹੋਈ ਦੰਦੀ । ੩ ਪਿੰਡ. ਗਾਂਵ। ੪ ਚਕ੍ਰ ਦੇ ਆਕਾਰ ਦੀ ਵਸਤੁ, ਜੈਸੇ ਕੁੰਭਾਰ ਦਾ ਚੱਕ. ਖੂਹ ਦਾ ਚੱਕ. ਸ਼ੱਕਰ ਗੁੜ ਬਣਾਉਣ ਦਾ ਗੰਡ ਆਦਿ। ੫ ਇਸਤ੍ਰੀਆਂ ਦਾ ਸਿਰਭੂਣ, ਜੋ ਗੋਲਾਕਾਰ ਹੁੰਦਾ ਹੈ। ੬ ਦਿਸ਼ਾ. ਤਰਫ. “ਚਾਰ ਚੱਕ ਸਿੱਖੀ ਵਿਸਤਾਰੀ.” (ਗੁਪ੍ਰਸੂ) ੭ ਦੇਖੋ, ਚਕ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34204, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First