ਛੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੜ (ਨਾਂ,ਇ) 1 ਗੋਕੇ ਡੰਗਰ ਦੁਆਰਾ ਪਿਛਲੀ ਲੱਤ ਛਿਣਕ ਕੇ ਮਾਰੀ ਸੱਟ 2 ਕੰਡਿਆਲੇ ਰੁੱਖਾਂ ਦੀਆਂ ਉੱਚੀਆਂ ਟਾਹਣੀਆਂ ਛਾਂਗਣ ਲਈ ਆਜੜੀਆਂ ਵੱਲੋਂ ਸਿਰੇ ਅੱਗੇ ਲੋਹੇ ਦਾ ਤਿੱਖਾ ਚਪਟਾ ਅਤੇ ਮੁੜਵਾਂ ਫਲ ਲਾ ਕੇ ਬਣਾਈ ਬਾਂਸ ਦੀ ਲੰਮੀ ਸੋਟੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25012, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਛੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੜ. ਸੰਗ੍ਯਾ—ਧਾਤੁ ਅਥਵਾ ਕਾਠ ਦਾ ਪਤਲਾ ਅਤੇ ਲੰਮਾ ਡੰਡਾ । ੨ ਬਰਛੇ ਨਿਸ਼ਾਨ ਆਦਿ ਦਾ ਡੰਡਾ, ਜਿਸ ਦੇ ਸਿਰਿਆਂ ਪੁਰ ਲੋਹੇ ਦੇ ਫਲ ਹੋਣ। ੩ ਪਸ਼ੂ ਦਾ ਖੁਰ. ਸੁੰਮ. “ਧੂੜ ਉਤਾਹਾਂ ਘਾਲੀ ਛੜੀਂ ਤੁਰੰਗਮਾ.” (ਚੰਡੀ ੩) ੪ ਪਸ਼ੂ ਦੀ ਲੱਤ । ੫ ਪਸ਼ੂ ਦੀ ਲੱਤ ਦਾ ਪ੍ਰਹਾਰ। ੬ ਦੇਖੋ, ਛੜਨਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24860, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.