ਛੱਟਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਛੱਟਾ (ਨਾਂ,ਪੁ) ਹੱਥ ਨਾਲ ਬੀ ਖਿਲਾਰ ਕੇ ਕੀਤੀ ਬਿਜਾਈ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10578, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਛੱਟਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਛੱਟਾ [ਨਾਂਪੁ] ਹੱਥ ਨਾਲ਼ ਖੇਤ ਵਿੱਚ ਦਾਣੇ ਖਿਲਾਰਨ ਦੀ ਕਿਰਿਆ ਜਾਂ ਭਾਵ; ਨਾਮਾਤਰ ਮੀਂਹ; ਹੱਲਾ, ਧਾਵਾ; ਚਮਕ, ਲਿਸ਼ਕ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10576, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਛੱਟਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਛੱਟਾ. ਸੰਗ੍ਯਾ—ਛਿੱਟਾ. ਛੀਂਟਾ. ਜਲ ਅਥਵਾ ਕਿਸੇ ਹੋਰ ਦ੍ਰਵ ਪਦਾਰਥ ਦਾ ਤੁਬਕਾ । ੨ ਜਲਬੂੰਦਾਂ ਦੀ ਤਰਾਂ ਖੇਤ ਵਿੱਚ ਬੀਜ ਦੇ ਬਰਖਾਉਣ ਦੀ ਕ੍ਰਿਯਾ. ਪੋਰ ਤੋਂ ਬਿਨਾ, ਹੱਥ ਨਾਲ ਬੀਜ ਦਾ ਵਿਖੇਰਨਾ। ੩ ਵਿ—ਮੁੰਚਿਤ. ਛੱਡਿਆ. “ਚਟਦੈ ਛੱਟਾ.” (ਦੱਤਾਵ) ਝਟਿਤਿ (ਛੇਤੀ) ਛੱਡਿਆ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10371, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਛੱਟਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਛੱਟਾ, (ਪ੍ਰਾਕ੍ਰਿਤ : छंट) \ ਪੁਲਿੰਗ : ੧. ਖਲੇਰਾ, ਪੋਰੇ ਤੋਂ ਬਿਨਾਂ ਹੱਥ ਨਾਲ ਖੇਤ ਵਿੱਚ ਬੀਜ ਦੇ ਖਲਾਰਨ ਦੀ ਕਿਰਿਆ ਜਾਂ ਭਾਵ; ੨. ਕਣੀ ਵਾਛੜ
(ਲਾਗੂ ਕਿਰਿਆ : ਦੇਣਾ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 109, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-18-04-07-10, ਹਵਾਲੇ/ਟਿੱਪਣੀਆਂ:
ਛੱਟਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਛੱਟਾ, (ਛਿੱਟਾ) \ ਪੁਲਿੰਗ : ੧. ਪਿਆਰ ਵਿੱਚ ਮਸਤ; ੨. ਨ੍ਹਾਉਣ ਲੱਗਿਆ ਇੱਕ ਦੂਜੇ ਉੱਤੇ ਛਿੱਟੇ ਮਾਰਨ ਦਾ ਭਾਵ
(ਲਹਿੰਦੀ ਕੋਸ਼)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 108, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-19-10-16-20, ਹਵਾਲੇ/ਟਿੱਪਣੀਆਂ:
ਛੱਟਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਛੱਟਾ, ਇਸਤਰੀ ਲਿੰਗ : ਹੱਲਾ, ਧਾਵਾ
(ਸ਼ਾਹਪੁਰੀ ਕੋਸ਼)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 108, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-19-10-16-39, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First