ਜਦੀਦ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਦੀਦ [ਵਿਸ਼ੇ] ਵਰਤਮਾਨ ਸਮੇਂ ਦਾ, ਆਧੁਨਿਕ, ਨਵਾਂ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2488, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜਦੀਦ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਦੀਦ. ਅ਼ਵਿ—ਨਵਾਂ. ਤਾਜ਼ਾ। ੨ ਵਰਤਾਨ ਸਮੇ ਦਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2386, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜਦੀਦ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Jadid_ਜਦੀਦ: ਜਦੀਦ ਸ਼ਬਦ ਵਿਚੋਂ ਬੰਦੋਬਸਤ ਦੀ ਸੋਧ ਜਾਂ ਨਵੇਂਪਨ ਕਾਰਨ ਸ਼ਾਮਲ ਕੀਤੀ ਰਕਮ ਦਾ ਸੰਕਲਪ ਖ਼ਾਰਜ ਨਹੀਂ ਕੀਤਾ ਗਿਆ।’’ ਦੂਜੇ ਪਾਸੇ ‘‘ਸੇਵਾਈ ਮਾਲਗੁਜ਼ਾਰੀ.......ਹਲਕੇ’’ ਨਾਲ ‘ਮਾਲਗੁਜ਼ਾਰੀ ਜਦੀਦ’ ਸ਼ਬਦ ਰਲਾ ਕੇ ਪੜ੍ਹਨ ਤੇ ਕਬੂਲੀਅਤ ਦੀ ਤਰੀਕ ਤਕ ਅਦਾਇਗੀਯੋਗ ਮਾਲੀਏ ਵਿਚ ਕੋਈ ਵੀ ਰਕਮ ਜੋੜੀ ਜਾ ਸਕਦੀ ਹੈ। ਨਿਸਚੇ ਹੀ ਜਦੀਦ ਵਿਚ ਨਵੀਂ ਕਿਸਮ ਵੀ ਸ਼ਾਮਲ ਹੈ; ਪਰ ਸ਼ਬਦ ਦੁਆਰਾ ਜਿਸ ਨਵੇਂਪਨ ਦੀ ਮੁਰਾਦ ਹੈ ਉਹ ਨਵੀਂ ਕਿਸਮ ਤਕ ਸੀਮਤ ਨਹੀਂ ਹੈ। ਇਸ ਵਿਚ ਰਕਮ ਵਿਚ ਅਤੇ ਨਾਲੇ ਬੰਦੋਬਸਤ ਵਿਚ ਵੀ ਨਵਾਂਪਨ ਸ਼ਾਮਲ ਹੈ, ਭਾਵੇਂ ਅਜਿਹੀ ਸੁਧਾਈ ਮੌਜੂਦਾ ਕਾਨੂੰਨ ਅਧੀਨ ਹੋਵੇ ਜਾਂ ਭਵਿਖਤ ਕਾਨੂੰਨ ਅਧੀਨ। ਨਵੀਂ ਮਾਲਗੁਜ਼ਾਰੀ ਬਾਰੇ ਤਦ ਤਕ ਸੋਚਿਆ ਵੀ ਨਹੀਂ ਜਾ ਸਕਦਾ ਜਦ ਤਕ ਸ਼ਬਦ ‘ਜਦੀਦ’ -ਨਵਾਂ-ਨਵੀਂ ਰਕਮ ਜਾਂ ਬੰਦੋਬਸਤ ਦੀ ਰਕਮ ਵਲ ਸੰਕੇਤ ਨ ਕਰਦਾ ਹੋਵੇ। ਮਾਲੀਏ ਤੋਂ ਬਿਨਾਂ ਹੋਰ ਕਿਸੇ ਕਿਸਮ ਦਾ ਨਵਾਂ ਕਰ ਅਬਵਾਬ ਜਦੀਦ ਅਧੀਨ ਆਵੇਗਾ। (ਰਾਬਿੰਦਰ ਚੰਦਰ ਘੋਸ਼ ਬਨਾਮ ਸੁਰੇਂਦਰ ਚੰਦਰ ਘੋਸ਼-ਏ ਆਈ ਆਰ 1945-ਕਲਕਤਾ 129)।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2366, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First