ਜਨਰਲ ਸਕੱਤਰ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

General Secretary ਜਨਰਲ ਸਕੱਤਰ : ਲਾਈਅਨ ਫ਼ਰਾਂਸ ਵਿਚ ਸਥਿਤ ਜਨਾਲ ਸਕੱਤਰੇਤ ਪ੍ਰਤੀ ਦਿਨ 24 ਘੰਟੇ ਅਤੇ ਸਾਲ ਵਿਚ 365 ਦਿਨ ਕੰਮ ਕਰਦਾ ਹੈ ਅਤੇ ਸਕੱਤਰ ਜਨਰਲ ਇਸ ਦਾ ਸੰਚਾਲਕ ਹੈ । 80 ਨਾਲੋਂ ਅਧਿਕ ਦੇਸ਼ਾਂ ਦੇ ਅਧਿਕਾਰੀ ਸੰਗਠਨ ਦੀਆਂ ਚਾਰ ਸਰਕਾਰੀ ਭਾਸ਼ਾਵਾਂ , ਅਰਬੀ , ਅੰਗ੍ਰੇਜ਼ੀ , ਫਰਾਂਸੀਸੀ ਅਤੇ ਸਪੈਨੀ ਵਿਚੋਂ ਕਿਸੇ ਵਿਚ ਮਿਲਕੇ ਕੰਮ ਕਰਦੇ ਹਨ । ਸਕੱਤਰੇਤ ਦੇ ਸੰਸਾਰ ਵਿਚ ਸਤ ਪ੍ਰਾਦੇਸ਼ਿਕ ਦਫ਼ਤਰ ਹਨ । ਅਰਜਨਟਾਈਨ , ਕੈਮੇਰੂਨ , ਕੋਟੇ ਡੀ , ਅਪੀਦੋਆਇਰ , ਐਲ.ਸਾਲੇਵਡਰ , ਕੀਨੀਆ , ਥਾਈਲੈਂਡ ਅਤੇ ਜਿੰਬਾਬਾਵੇ ਵਿਚ , ਅਤੇ ਇਸਦੇ ਨਾਲ ਹੀ ਨਿਊਯਾਰਕ ਵਿਚ ਸੰਯੁਕਤ ਰਾਸ਼ਟਰਵਿਚ ਅਤੇ ਬਰਸੇਲਜ਼ ਵਿਚ ਯੂਰਪੀਅਨ ਯੂਨੀਅਨ ਵਿਚ ਇਸਦੇ ਵਿਸ਼ੇਸ਼ ਪ੍ਰਤਿਨਿਧੀ ਹਨ । ਰਾਸ਼ਟਰੀ ਕੇਂਦਰੀ ਬਿਊਰੋ ( ਐਨ.ਸੀ.ਬੀ. ) -ਹਰ ਇੰਟਰਪੋਲ ਮੈਂਬਰ ਦੇਸ਼ ਰਾਸ਼ਟਰੀ ਕੇਂਦਰੀ ਬਿਊਰੋ ਸਥਾਪਤ ਕਰਦਾ ਹੈ ਜਿਸ ਵਿਚ ਰਾਸ਼ਟਰੀ ਕਾਨੂੰਨ ਪਾਲਣਾ ਅਫਸਰਾਂ ਦਾ ਅਮਲਾ ਹੁੰਦਾ ਹੈ । ਐਨਸੀਬੀ ਜਨਰਲ ਸਕਤਰੇਤ , ਪ੍ਰਾਦੇਸ਼ਿਕ ਦਫ਼ਤਰਾਂ ਅਤੇ ਸਮੁੰਦਰ-ਪਤਰ ਦੀਆਂ ਤਫਤੀਸਾਂ ਅਤੇ ਭਗੋੜਿਆਂ ਦੀ ਸਥਿਤੀ ਅਤੇ ਗ੍ਰਿਫਤਾਰੀ ਸਬੰਧੀ ਸਹਾਇਤਾ ਚਾਹੁਣ ਵਾਲੇ ਹੋਰ ਮੈਂਬਰ ਦੇਸ਼ਾਂ ਲਈ ਨਾਮਜ਼ਦ ਸੰਪਰਕ ਸਥਾਨ ਹੈ ।

          ਇੰਟਰਪੋਲ ਦੀਆਂ ਫ਼ਾਈਲਾਂ ਦੇ ਕੰਟਰੋਲ ਲਈ ਕਮਿਸ਼ਨ-ਇਹ ਇਕ ਸੁਤੰਤਰ ਸੰਸਥਾ ਹੈ ਜਿਸਦਾ ਆਗਿਆ ਪੱਤਰ ਤਿੰਨ-ਪੱਖੀ ਹੁੰਦਾ ਹੈ : ( 1 ) ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਇੰਟਰਪੋਲ ਦੁਆਰਾ ਵਿਅਕਤੀਗਤ ਸੂਚਨਾ ਦੀ ਪ੍ਰਾਸੈਸਿੰਗ ਸੰਗਠਨ ਦੇ ਵਿਨਿਯਮਾਂ ਅਨੁਸਾਰ ਹੈ , ( 2 ) ਵਿਅਕਤੀਗਤ ਸੂਚਨਾ ਦੀ ਪ੍ਰਾਸੈਸਿੰਗ ਨਾਲ ਸਬੰਧਤ ਕਿਸੇ ਪ੍ਰਾਜੈਕਟ , ਕਾਰਜ , ਨਿਯਮਾਂ ਦੇ ਸੈੱਟ ਜਾਂ ਕਿਸੇ ਹੋਰ ਮਾਮਲੇ ਬਾਰੇ ਇੰਟਰਪੋਲ ਨੂੰ ਸਲਾਹ ਦੇਣਾ , ਅਤੇ ( 3 ) ਇੰਟਰਪੋਲ ਦੀਆਂ ਫ਼ਾਈਲਾਂ ਵਿਚ ਦਰਜ ਸੂਚਨਾ ਸਬੰਧੀ ਬੇਨਤੀਆਂ ਨੂੰ ਪ੍ਰਾਸੈੱਸ ਕਰਨਾ ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1310, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.