ਜਬਾੜ੍ਹਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਬਾੜ੍ਹਾ ( ਨਾਂ , ਪੁ ) ਦੰਦ ਲੱਗੇ ਹੋਣ ਵਾਲੀ ਮੂੰਹ ਦੇ ਅੰਦਰਲੀ ਹੱਡੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 375, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜਬਾੜ੍ਹਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਬਾੜ੍ਹਾ [ ਨਾਂਪੁ ] ਮੂੰਹ ਦੀ ਹੱਡੀ ਜਿਸ ਵਿੱਚ ਦੰਦ ਲੱਗੇ ਹੁੰਦੇ ਹਨ , ਬਾਚੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 375, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਬਾੜ੍ਹਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਬਾੜ੍ਹਾ : ਇਹ ਚਿਹਰੇ ਦਾ ਇਕ ਹਿੱਸਾ ਹੈ ਜੋ ਮੂੰਹ ਦੇ ਆਲੇ ਦੁਆਲੇ ਹੱਡੀਆਂ , ਪੇਸ਼ੀਆਂ ਅਤੇ ਤੰਤੂਆਂ ਨਾਲ ਬਣਿਆ ਹੁੰਦਾ ਹੈ । ਉਪਰਲੇ ਅਤੇ ਹੇਠਲੇ ਜਬਾੜ੍ਹੇ ਨੂੰ ਰਲਾ ਕੇ ਜਬਾੜ੍ਹਾ ਕਹਿੰਦੇ ਹਨ ਅਤੇ ਇਹ ਦੋਵੇਂ ਸਿਰ ਦੇ ਪਿਛਲੇ ਪਾਸੇ ਵੱਲ ਆਪਸ ਵਿਚ ਮਿਲਦੇ ਹਨ । ਉਪਰਲਾ ਜਬਾੜ੍ਹਾ ਦੋ ਵੱਖ ਵੱਖ ਹੱਡੀਆਂ ਨਾਲ ਬਣਿਆ ਹੁੰਦਾ ਹੈ ਜਿਨ੍ਹਾਂ ਨੂੰ ਸੱਜਾ ਅਤੇ ਖੱਬਾ ਮੈਕਸਿਲਾ ਕਿਹਾ ਜਾਂਦਾ ਹੈ ਅਤੇ ਇਹ ਵਿਚਕਾਰਲੀ ਰੇਖਾ ਉਪਰ ਆਪਸ ਵਿਚ ਮਿਲਦੇ ਹਨ । ਹੇਠਲਾ ਜਬਾੜ੍ਹਾ ਜਾਂ ਮੈਂਡੀਬਲ , ਇਕ ਹੱਡੀ ਨਾਲ ਬਣਿਆ ਹੁੰਦਾ ਹੈ । ਐਲਵੀਓਲਰ ਜਾਂ ਖੋੜਾਂ ਹਰ ਜਬਾੜ੍ਹੇ ਦਾ ਉਹ ਹਿੱਸਾ ਹੈ ਜਿਸ ਵਿਚ ਦੰਦ ਲੱਗੇ ਹੁੰਦੇ ਹਨ । ਖੋੜਾਂ ਤੋਂ ਛੁੱਟ , ਮੈਕਸਿਲਾ ਬਣਤਰ ਵਿਚ ਮੈਂਡੀਬਲ ਨਾਲੋਂ ਹਲਕਾ ਹੁੰਦਾ ਹੈ ।

                  ਜਬਾੜ੍ਹੇ ਦੀ ਹੱਡੀ ਟੁੱਟਣ ਤੇ ਇਸ ਦਾ ਇਲਾਜ ਬਹੁਤ ਸੀਮਿਤ ਹੈ ਅਤੇ ਡਾਕਟਰੀ ਸਹਾਇਤਾ ਨਾਲ ਹੀ ਇਹ ਠੀਕ ਹੋ ਸਕਦਾ ਹੈ । ਹੇਠਲੇ ਜਬਾੜ੍ਹੇ ਦੀ ਹੱਡੀ ਜੇਕਰ ਟੁੱਟ ਜਾਵੇ ਤਾਂ ਇਸ ਨੂੰ ਹੌਲੀ ਹੌਲੀ ਉਪਰ ਚੁੱਕਿਆ ਜਾਂਦਾ ਹੈ ਤਾਂ ਜੋ ਦਰਦ ਘੱਟ ਤੋਂ ਘੱਟ ਹੋਵੇ ਅਤੇ ਹੇਠਲੇ ਦੰਦ ਉਪਰਲੇ ਦੰਦਾਂ ਦੀ ਸੇਧ ਵਿਚ ਆ ਜਾਣ । ਇਸ ਤੋਂ ਬਾਅਦ ਜਬਾੜ੍ਹੇ ਨੂੰ ਪੱਟੀ ਬੰਨ੍ਹ ਕੇ ਸਿਰ ਨਾਲ ਕਸ ਦਿੱਤਾ ਜਾਂਦਾ ਹੈ । ਪੱਟੀ ਬੰਨ੍ਹਣ ਦੌਰਾਨ ਜਾਂ ਮਗਰੋਂ ਜੇਕਰ ਉਲਟੀ ਆ ਜਾਵੇ ਤਾਂ ਪੱਟੀ ਖੋਲ੍ਹ ਕੇ ਜਬਾੜ੍ਹੇ ਨੂੰ ਉਸੇ ਥਾਂ ਫੜ ਕੇ ਰੱਖਿਆ ਜਾਂਦਾ ਹੈ । ਉਲਟੀ ਹੋ ਜਾਣ ਉਪਰੰਤ ਦੁਬਾਰਾ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ ।

                  ਮੈਂਡੀਬਲ ਅਤੇ ਖੋਪੜੀ ਦੇ ਟੈਂਪੋਰਲ ਜਾਂ ਪੁੜਪੁੜੀ ਭਾਗ ਦੇ ਜੋੜ ਵਿਚ ਟਾਂਸਿਲ ਸੁੱਜਣ ਨਾਲ ਕਾਫ਼ੀ ਸੋਜ ਆ ਜਾਂਦੀ ਹੈ । ਇਹ ਸੋਜ ਮੂੰਹ ਦੇ ਕਿਸੇ ਵੀ ਹਿੱਸੇ ਵਿਚ ਸੋਜ ਹੋਣ ਕਾਰਨ ਹੋ ਸਕਦੀ ਹੈ । ਇਸ ਨਾਲ ਮੂੰਹ ਖੋਲ੍ਹਣ ਵਿਚ ਕਾਫ਼ੀ ਤਕਲੀਫ਼ ਹੁੰਦੀ ਹੈ । ਇਸ ਜੋੜ ਵਿਚ ਅਸਥੀ-ਗਠੀਏ ( osteoarthritis ) ਕਾਰਨ ਵੀ ਸੋਜ ਹੋ ਜਾਂਦੀ ਹੈ ।

                  ਟੈਟਨਸ ਦੀ ਬੀਮਾਰੀ ਵਿਚ ਅਚਾਨਕ ਹੀ ਜਬਾੜ੍ਹਾ ਹਿੱਲਣ ਤੋਂ ਅਸਮਰੱਥ ਹੋ ਜਾਂਦਾ ਹੈ ਅਤੇ ਇਸ ਹਾਲਤ ਨੂੰ ਟ੍ਰਿਸਮਸ ਕਿਹਾ ਜਾਂਦਾ ਹੈ । ਕਦੀ ਕਦਾਈਂ ਦੌਰੇ ਵਾਂਗ ਇਹ ਜਬਾੜ੍ਹਾ ਹਿੱਲਣੋਂ ਅਸਮਰੱਥ ਹੋਣ ਦੀ ਹਾਲਤ ਵਿਚ ਦੰਦਾਂ ਵਿਚ ਖਰਾਬੀ ਜਾਂ ਹੋਰ ਕਾਰਨਾਂ ਨਾਲ ਵੀ ਹੋ ਜਾਂਦਾ ਹੈ । ਐਕ੍ਰੋਮਿਗੇਲੀ ਅਸਾਧਾਰਣਤਾ ਦੀ ਹਾਲਤ ਵਿਚ ਜਬਾੜ੍ਹਾ ਬਹੁਤ ਵੱਡਾ ਅਤੇ ਉੱਭਰਵਾਂ ਹੁੰਦਾ ਹੈ । ਇਕ ਹੋਰ ਅਸਾਧਾਰਣਤਾ ਜਿਸ ਨੂੰ ‘ ਪੈਰਟ ਜਾਅ’ ਕਿਹਾ ਜਾਂਦਾ ਹੈ , ਵਿਚ ਉਪਰਲਾ ਜਬਾੜ੍ਹਾ ਬਾਹਰ ਵੱਲ ਵੱਧ ਜਾਂਦਾ ਹੈ ।

                  ਹ. ਪੁ.– – ਮੈ. ਐਂਡ ਹੈ. ਐਨ. 3 : 817


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 276, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.