ਜਿੰਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਿੰਨ ( ਨਾਂ , ਪੁ ) ਭੂਤ-ਪ੍ਰੇਤ , ਦੇਓ ਆਦਿ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4732, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜਿੰਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਿੰਨ [ ਨਾਂਪੁ ] ਦਿਓ , ਭੂਤ , ਪ੍ਰੇਤ; ਮਗਰੋਂ ਨਾ ਲਹਿਣ ਵਾਲ਼ਾ ਬੰਦਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4716, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਿੰਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਿੰਨ. ਅ਼ ਭੂਤ. ਪ੍ਰੇਤ. ਦੇਉ. “ ਜੋਰੂ ਜਿੰਨਾ ਦਾ ਸਰਦਾਰ.” ( ਮ : ੧ ਵਾਰ ਬਿਹਾ ) ਦੇਖੋ , ਸ੍ਰਿ੄਍੢ਰਚਨਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4402, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਿੰਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਿੰਨ : ਅਰਬੀ ਮਿਥਿਹਾਸ ਵਿਚ ਇਹ ਦੇਵਤਿਆਂ ਅਤੇ ਸ਼ੈਤਾਨਾਂ ਦੀ ਪੱਧਰ ਤੋਂ ਹੇਠਾਂ ਵਾਲੇ ਦੈਵੀ ਪੁਰਖਾਂ ਦਾ ਨਾਂ ਹੈ । ਮਨੁੱਖੀ ਜੀਵਨ ਵਿਚ ਜਿੰਨਾਂ ਦੇ ਦਾਖਲ ਸੰਬੰਧੀ ਕਿੰਨੀਆਂ ਹੀ ਦਿਲਚਸਪ ਗੱਲਾਂ ਦਾ ਜ਼ਿਕਰ ਅਰੇਬੀਅਨ ਨਾਈਟਸ ਵਿਚ ਪ੍ਰਾਪਤ ਹੈ । ਪੁਰਾਤਨ ਅਰਬ ਵਾਸੀਆਂ ਨੂੰ ਅਤੇ ਸਦੀਆਂ ਤੋਂ ਅਰਬ ਦੇ ਅਤੇ ਹੋਰ ਮੁਸਲਮਾਨਾਂ ਨੂੰ ਇਨ੍ਹਾਂ ਦੀ ਹੋਂਦ ਬਾਰੇ ਵਿਸ਼ਵਾਸ ਰਿਹਾ ਹੈ । ਇਹ ਵੀ ਮੰਨਿਆ ਜਾਂਦਾ ਸੀ ਕਿ ਇਹ ਜਿੰਨ ਮਨੁੱਖ ਪ੍ਰਾਣੀਆਂ ਅਤੇ ਕਈ ਕਿਸਮ ਦੇ ਪਸ਼ੂਆਂ , ਖਾਸ ਕਰਕੇ ਸੱਪਾਂ ਦੀਆਂ ਸ਼ਕਲਾਂ ਧਾਰਨ ਕਰਨ ਦੇ ਯੋਗ ਹਨ । ਇਹ ਸਾਰੀਆਂ ਬੇਜਾਨ ਵਸਤੂ ਖੰਡਰਾਂ , ਧਰਤੀ ਦੇ ਹੇਠ ਹਵਾ ਵਿਚ ਅਤੇ ਅੱਗ ਵਿਚ ਰਹਿੰਦੇ ਹਨ । ਕਦੇ ਕਦੇ ਇਨ੍ਹਾਂ ਨੂੰ ਮਨੁੱਖ ਦੇ ਹਿਤੈਸ਼ੀਆਂ ਵਜੋਂ ਵੀ ਵਿਖਾਇਆ ਗਿਆ ਹੈ ਪਰ ਅਕਸਰ ਇਹ ਜਾਣ ਬੁੱਝ ਕੇ ਜਾਂ ਅਣਜਾਣੇ ਇਨ੍ਹਾਂ ਨੂੰ ਪਹੁੰਚਾਈ ਗਈ ਹਾਨੀ ਕਰਕੇ ਇਹ ਮਨੁੱਖਾਂ ਨੂੰ ਸਜ਼ਾ ਦਿੰਦੇ ਨਜ਼ਰ ਆਉਂਦੇ ਹਨ । ਜਿੰਨ ਕਈ ਬੀਮਾਰੀਆਂ ਫੈਲਾਉਂਦੇ ਅਤੇ ਦੁਰਘਟਨਾਵਾਂ ਕਰਵਾਉਂਦੇ ਵਿਖਾਏ ਗਏ ਹਨ । ਇਨ੍ਹਾਂ ਦੀਆਂ ਵੀ ਮਨੁੱਖਾਂ ਵਰਗੀਆਂ ਸਰੀਰਕ ਲੋੜਾਂ ਹੁੰਦੀਆਂ ਹਨ । ਇਨ੍ਹਾਂ ਨੂੰ ਮਾਰਿਆ ਵੀ ਜਾ ਸਕਦਾ ਹੈ ਪਰ ਫਿਰ ਵੀ ਇਹ ਸਾਰੇ ਸਰੀਰਕ ਬੰਧਨਾਂ ਤੋਂ ਆਜ਼ਾਦ ਹਨ । ਇਨ੍ਹਾਂ ਕੋਲ ਅਸਾਧਾਰਨ ਸ਼ਕਤੀਆਂ ਹੁੰਦੀਆਂ ਹਨ । ਜਾਦੂ-ਟੂਣੇ ਕਰਨ ਵਾਲੇ ਸਿਆਣੇ ਹੀ ਇਨ੍ਹਾਂ ਦੀ ਦੁਰਵਰਤੋਂ ਕਰ ਸਕਦੇ ਹਨ । ਕੁਰਾਨ ਸ਼ਰੀਫ਼ ਵਿਚ ਜਿੰਨ ਦਾ ਥਾਂ ਥਾਂ ਉੱਤੇ ਜ਼ਿਕਰ ਆਉਂਦਾ ਹੈ । ਐਵਿਸੀਨਾ ਦਾ ਮੱਤ ਹੈ ਕਿ ਜਿੰਨ ਹਵਾਈ ਅਤੇ ਪਾਰਦਰਸ਼ੀ ਸਰੀਰ ਵਾਲਾ ਸਜੀਵ ਪ੍ਰਾਣੀ ਹੁੰਦਾ ਸੀ ਜੋ ਵੱਖ-ਵੱਖ ਤਰ੍ਹਾਂ ਦੀ ਸ਼ਕਲਾਂ ਧਾਰਨ ਕਰਨ ਦੇ ਯੋਗ ਹੁੰਦਾ ਹੈ । ਜਿੰਨ ਆਧੁਨਿਕ ਤਕਨੀਕਾਂ ਦੀਆਂ ਸਾਰੀਆਂ ਨਵੀਆਂ ਕਾਢਾਂ ਨੂੰ ਨਫ਼ਰਤ ਕਰਦੇ ਹਨ ।

                  ਹ. ਪੁ.– – ਐਨ. ਬ੍ਰਿ. 12 : 1086


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1154, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.