ਜੁਗਨੂੰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੁਗਨੂੰ (ਨਾਂ,ਪੁ) ਵੇਖੋ : ਟਟਹਿਣਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5642, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਜੁਗਨੂੰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੁਗਨੂੰ [ਨਾਂਪੁ] ਟਟਹਿਣਾ , ਰਾਤ ਨੂੰ ਚਮਕਣ ਵਾਲ਼ਾ ਇੱਕ ਜੰਤੂ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5637, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜੁਗਨੂੰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜੁਗਨੂੰ : ਜੁਗਨੂੰ ਜਾਂ ਟਟਹਿਣਾ ਉਨ੍ਹਾਂ ਦੀਪਿਤ ਕੀੜਿਆਂ ਨੂੰ ਕਿਹਾ ਜਾਂਦਾ ਹੈ ਜਿਹੜੇ ਲਗਾਤਾਰ ਜਾਂ ਰੁਕ ਰੁਕ ਕੇ ਰੌਸ਼ਨੀ ਕੱਢਦੇ ਰਹਿੰਦੇ ਹਨ। ਇਨ੍ਹਾਂ ਵਿਚ ਸ਼ਾਮਲ ਕੀਤੇ ਜਾਣ ਵਾਲੇ ਮੁੱਖ ਕੀੜੇ ਇਹ ਹਨ : (1) ਯੂਰਪੀ ਲੈਂਪਰਿਡ ਬੀਟਲਾਂ ਦੀਆਂ ਬਾਲਗ ਪਰਹੀਨ ਮਾਦਾ; (2) ਅਮਰੀਕਾ ਵਿਚ ਮਿਲਣ ਵਾਲੀਆਂ ਲੈਂਪਰਿਡ ਅਤੇ ਊਸ਼ਣ ਖੰਡੀ ਇਲੈਡਰਿਡ ਮੱਖੀਆਂ ਦੇ ਲਾਰਵੇ; (3) ਉੱਤਰੀ ਅਮਰੀਕਾ ਦੀ ਫੈਂਗੋਡਜ਼ ਪ੍ਰਜਾਤੀ ਅਤੇ ਦੱਖਣੀ ਅਮਰੀਕਾ ਦੀ ਫ਼ਰਾਕਸਥਰਿਕਸ ਪ੍ਰਜਾਤੀ ਦੇ ਕੁਝ ਬੀਟਲਾਂ ਦੇ ਲਾਰਵੇ ਅਤੇ ਬਾਲਗ਼ ਮਾਦਾ ਅਤੇ (4) ਕੁਝ ਨੈਟ ਮੱਖੀਆਂ ਦੇ ਲਾਰਵੇ।
ਇਨ੍ਹਾਂ ਵਿਚ ਰੌਸ਼ਨੀ ਪੈਦਾ ਕਰਨ ਵਾਲੇ ਅੰਗਾਂ ਦੇ ਆਕਾਰ, ਗਿਣਤੀ, ਸਥਿਤੀ ਅਤੇ ਬਣਤਰ ਦੇ ਹਿਸਾਬ ਨਾਲ ਕਈ ਵਖਰੇਵੇਂ ਮਿਲਦੇ ਹਨ ਜਿਸ ਤੋਂ ਸਿੱਧ ਹੁੰਦਾ ਹੈ ਕਿ ਇਨ੍ਹਾਂ ਵਿਚ ਰੌਸ਼ਨੀ ਪੈਦਾ ਕਰ ਸਕਣ ਦੀ ਯੋਗਤਾ ਸੁਤੰਤਰ ਰੂਪ ਵਿਚ ਵਿਕਸਿਤ ਹੋਈ ਹੈ। ਇਹ ਰੌਸ਼ਨੀ ਕਿਸੇ ਕਿਸੇ ਵੱਡੇ ਸੈੱਲ, ਸੰਸ਼ੋਧਿਤ ਮਲ-ਤਿਆਗ ਅੰਗਾਂ, ਸੰਸ਼ੋਧਿਤ ਲੁਆਬ-ਗਲੈਂਡਾਂ ਆਦਿ ਰਾਹੀਂ ਪੈਦਾ ਹੁੰਦੀ ਹੈ। ਇਹ ਰੌਸ਼ਨੀ ਆਮ ਤੌਰ ਤੇ ਹਰੇ ਜਿਹੇ ਰੰਗ ਦੀ ਹੁੰਦੀ ਹੈ। ਸਪਰ ਫਰਾਕਸੋਥਰਿਕਸ ਵਿਚ ਨਾਲ ਇਕ ਹੈੱਡਲਾਈਟ ਵੀ ਹੁੰਦੀ ਹੈ। ਲੈਂਪਰਿਸ, ਫੈਂਗਡੋਜ਼ ਅਤੇ ਫ਼ਰਾਕਸੋਥਰਿਕਸ ਕੀੜਿਆਂ ਦੇ ਨਰ, ਮਾਦਾ ਦੀ ਰੌਸ਼ਨੀ ਵੱਲ ਆਕਰਸ਼ਿਤ ਹੁੰਦੇ ਹਨ।
ਜੁਗਨੂੰ ਦੀ ਰੌਸ਼ਨੀ ਦੇ ਅੰਗ
(ੳ) ਫੋਟਿਉਰਿਸ ਪੈੱਨਸਿਲਵੈਨਿਕਾ ਦੇ ਲਾਰਵੇ ਦਾ ਪਿੱਛਲਾ ਪਾਸਾ
(ਅ) ਫੋਟਿਊਰਿਸ ਲਾਰਵੇ ਦੇ ਪੇਟ ਦਾ ਹੇਠਲਾ ਪਾਸਾ
(ੲ) ਲੈਂਪਰਿਸ ਨਾੱਕਟਲੁਕਾ ਦੀ ਮਾਦਾ ਦਾ ਪਿੱਠਲਾ ਪਾਸਾ
(ਸ) ਲੈਂਪਰਿਸ ਦੇ ਪੇਟ ਦਾ ਹੇਠਲਾ ਪਾਸਾ ਅਤੇ
(ਹ) ਫੈਂਗੇਡਜ਼ ਫਰੰਟੈਲਿਸ ਦਾ ਪਿੱਠਲਾ ਪਾਸਾ
ਆਮ ਤੌਰ ਤੇ ਇਹ ਜ਼ਮੀਨ ਦੇ ਉਪਰ ਜਾਂ ਹੇਠਾਂ ਰਹਿੰਦੇ ਹਨ ਅਤੇ ਸਨੇਲਾਂ ਅਤੇ ਸਲੱਗਾਂ ਉੱਤੇ ਆਹਾਰ ਕਰਦੇ ਹਨ। ਲਾਰਵੇ ਨੂੰ ਵਿਕਸਿਤ ਹੋਣ ਵਿਚ ਦੋ ਸਾਲ ਲਗ ਜਾਂਦੇ ਹਨ। ਕੁਝ ਜਾਤੀਆਂ ਜਲੀ ਜੀਵਨ ਵੀ ਬਿਤਾਉਂਦੀਆਂ ਹਨ।
ਹ. ਪੁ.––ਐਨ. ਬ੍ਰਿ. ਮਾ. 4 : 581; ਐਨ. ਬ੍ਰਿ. 10 : 495
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3671, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First