ਜੈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੈ [ਨਾਂਇ] ਜਿੱਤ , ਫ਼ਤਿਹ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18887, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੈ. ਸਰਵ—ਜਿਸ. “ਜੈ ਘਰਿ ਕੀਰਤਿ ਆਖੀਐ.” (ਸੋਹਿਲਾ) “ਜੈ ਭਾਵੈ ਤੈ ਦੇਇ.” (ਸ੍ਰੀ ਮ: ੩) ਜਿਸ ਭਾਵੈ ਤਿਸ ਦੇਇ। ੨ ਵਿ—ਜਿਤਨੇ. ਯਾਵਤ। ੩ ਸੰ. ਜਯ. ਸੰਗ੍ਯਾ—ਜੀਤ. ਜਿੱਤ. ਫ਼ਤੇ. “ਜਾਕੇ ਭਗਤ ਕਉ ਸਦਾ ਜੈ.” (ਬਸੰ ਮ: ੫) ੪ ਵ੍ਯ—ਜਯ ਹੋ. ਆਸ਼ੀਰਵਾਦ. “ਜੈ ਜਗਦੀਸ ਤੇਰਾ ਜਸ ਜਾਚਉ.” (ਬਸੰ ਅ: ਮ: ੧) ੫ ਸੰਗ੍ਯਾ—ਵਿ੄ਨੁ ਦਾ ਇੱਕ ਪਾਰਖਦ. ਜਯ. “ਜੈ ਅਰੁ ਵਿਜੈ ਨਾਮ ਜਿਨ ਜਾਨਾ.” (ਨਾਪ੍ਰ) ੬ ਵਸੁਦੇਵ ਦਾ ਇੱਕ ਪੁਤ੍ਰ, ਜੋ ਕ੍ਰਿ੄ਨ ਜੀ ਤੋਂ ਪਹਿਲਾਂ ਜਨਮਿਆ ਸੀ ਅਤੇ ਜਿਸ ਨੂੰ ਕੰਸ ਨੇ ਮਰਵਾ ਦਿੱਤਾ ਸੀ. “ਔਰ ਭਯੋ ਸੁਤ ਜੋ ਉਨ ਕੇ ਗ੍ਰਹਿ ਨਾਮ ਧਰ੍ਯੋ ਤਿਹ ਕੋ ਤਿਨ ਹੂੰ ਜੈ.” (ਕ੍ਰਿਸਨਾਵ) ੭ ਦੇਖੋ, ਜਯ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18790, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜੈ (ਅ.। ਪੰਜਾਬੀ -ਜੇਹੜਾ- ਦਾ ਸੰਖੇਪ ਜਿਹ, ਜੈ) ੧. ਜਿਸ। ਯਥਾ- ‘ਜੈ ਘਰਿ ਕੀਰਤਿ ਆਖੀਐ’ ਜਿਸ ਸਤਿਸੰਗ ਰੂਪੀ ਘਰ ਵਿਚ (ਪ੍ਰਭੂ ਦੀ) ਕੀਰਤੀ ਕਹੀਦੀ ਹੈ।

੨. (ਸੰਸਕ੍ਰਿਤ ਜਯ) ਫ਼ਤਹ, ਜਿੱਤ। -ਜੈ ਹੋ- ਆਪਦੀ ਫਤਹ ਹੋਵੇ, ਇਕ ਅਸੀਸ ਹੈ, ਜੋ ਛੋਟੇ ਵਡਿਆਂ ਨੂੰ ਦੇ ਸਕਦੇ ਹਨ। ਯਥਾ-‘ਜੈ ਜਗਦੀਸ ਪ੍ਰਭੂ ਰਖਵਾਰੇ’।

ਦੇਖੋ, ‘ਜੈ ਜੈ, ਜੈ ਜਏ, ਜੈ ਜੈ ਕਾਰ

੩. ਜਿੱਤ ਦੇ ਅਰਥਾਂ ਤੋਂ ਵਧ ਕੇ, ਜੈ -ਨਮਸ਼ਕਾਰ- ਦੇ ਅਰਥ ਵਿਚ ਬੀ ਵਰਤਦੇ ਹਨ। ਯਥਾ-‘ਜੈ ਜੈ ਜਇਅੰਪਹਿ ਸਗਲ ਜਾ ਕਉ’।

੪. (ਕ੍ਰਿ.) ਜਾਂਦਾ।  ਦੇਖੋ, ‘ਜੈਹਹਿ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 18741, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.