ਜੋੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੋੜ [ਨਾਂਪੁ] ਮੇਲਾ , ਸੰਗ, ਏਕਾ, ਸਾਂਝ; ਗੰਢ , ਟਾਂਕਾ; ਸੰਬੰਧ , ਰਿਸ਼ਤਾ , ਨਾਤਾ, ਸਾਕ; ਜਮ੍ਹਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 53522, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੋੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਜੋੜ. ਸੰਗ੍ਯਾ—ਅੰਗਾਂ (ਅੰਕਾਂ) ਦਾ ਯੋਗ. ਮੀਜ਼ਾਨ। ੨ ਗੱਠ. ਗੰਢ. ਟਾਂਕਾ । ੩ ਸ਼ਰੀਰ ਦੀ ਸੰਧਿ. ਗੋਡਾ , ਕੂਹਣੀ ਆਦਿ ਸਥਾਨ. Joints। ੪ ਤੁਲਨਾ. ਬਰਾਬਰੀ । ੫ ਦਾਉ. ਪੇਂਚ। ੬ ਇਕੱਠ. ਜੁੜਨ (ਇਕੱਠੇ ਹੋਣ) ਦਾ ਭਾਵ. “ਜੋੜ ਕਰਹੁ ਪਰਬਨ ਕੇ ਮਾਹਿ.” (ਗੁਪ੍ਰਸੂ) ੭ ਦੇਖੋ, ਜੋੜਨਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 53198, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੋੜ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜੋੜ, (ਜੋੜਨਾ) \ ਪੁਲਿੰਗ : ੧.ਮੇਲ, ਸੰਗ, ਏਕਾ; ੨. ਟਾਂਕਾ, ਗੱਠ, ਗੰਢ; ੩. ਕਈ ਅੰਕੜਿਆਂ ਦੀ ਜਮ੍ਹਾ, ਜਮ੍ਹਾ ਦਾ ਕਾਇਦਾ, ਮੀਜ਼ਾਨ; ੪. ਸਰੀਰ ਦੇ ਵਿੱਚ ਹੱਡੀਆਂ ਮਿਲਣ ਦੀ ਥਾਂ ਬੰਦ; ੫. ਦਾਉ ਪੇਚ ; ੬. ਤੁਲਨਾ, ਬਰਾਬਰੀ; ੭. ਸ਼ਬਦਜੋੜ (ਲਾਗੂ ਕਿਰਿਆ : ਹੋਣਾ, ਦੇਣਾ, ਕਰਨਾ, ਲਗਣਾ, ਲਾਉਣਾ); ੮. ਸੀਉਣ

–ਜੋੜ ਕਰਨਾ, ਕਿਰਿਆ ਸਮਾਸੀ : ਹਿੱਜੇ ਕਰਨਾ, ਅੱਖਰ ਜੋੜਨਾ

(ਜਟਕੀ ਕੋਸ਼)

–ਜੋੜ ਗਏ ਸੋ ਰੋਹੜ ਗਏ, ਖਾ ਗਏ ਰੰਗ ਲਾ ਗਏ, ਅਖੌਤ : ਜਦੋਂ ਖਾਣ ਪੀਣ ਵਾਲੇ ਦੇ ਹੱਕ ਵਿੱਚ ਤੇ ਕੰਜੂਸ ਦੇ ਵਿਰੁੱਧ ਕਹਿਣਾ ਹੋਵੇ ਤਾਂ ਕਹਿੰਦੇ ਹਨ

–ਜੋੜ ਜੋੜ ’ਚ ਦਰਦ ਹੋਣਾ, ਮੁਹਾਵਰਾ : ਸਾਰੇ ਬਦਨ ਵਿੱਚ ਦਰਦ ਹੋਣਾ, ਬੰਦ ਬੰਦ ਵਿੱਚ ਦਰਦ ਹੋਣਾ

–ਜੋੜ ਜੋੜ ਮਰ ਜਾਣਗੇ, ਮਾਲ ਜਵਾਈ ਖਾਣਗੇ, ਅਖੌਤ : ਭਾਵ ਕੰਜੂਸ ਤੇ ਬੇਉਲਾਦ ਦਾ ਮਾਲ ਹੋਰ ਲੋਕਾਂ ਦੇ ਕੰਮ ਆਉਂਦਾ ਹੈ

–ਜੋੜ ਤੋੜ, ਪੁਲਿੰਗ : ੧.ਉਤਪਤੀ ਅਤੇ ਵਿਨਾਸ; ੨. ਮੰਡਨ ਅਤੇ ਖੰਡਨ, ਸਾਜ਼ਬਾਜ਼; ੩. ਇੱਕ ਬੂਟੀ ਜਿਸ ਵਿੱਚ ਪਾਰਾ ਮਰਦਾ ਹੈ

(ਭਾਈ ਕਾਨ੍ਹ ਸਿੰਘ ਮਹਾਨ ਕੋਸ਼)

–ਜੋੜ ਦਾ ਮੇਲਾ, ਪੁਲਿੰਗ : ਡੇਰਾ ਸਾਹਿਬ, ਲਾਹੌਰ ਵਿਖੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਯਾਦਗਾਰ ਮਨਾਉਣ ਲਈ ਜੇਠ ਸੁਦੀ ਚੌਥ ਤੇ ਲੱਗਣ ਵਾਲਾ ਦੀਵਾਨ

–ਜੋੜ ਨੂੰ ਜੋੜ ਮਿਲਣਾ, ਮੁਹਾਵਰਾ : ਜੈਸੇ ਨੂੰ ਤੈਸਾ ਮਿਲਣਾ

–ਜੋੜ ਬਿਠਾਉਣਾ, ਮੁਹਾਵਰਾ : ਟੁੱਟੀ ਜਾਂ ਹਿੱਲੀ ਹੱਡੀ ਨੂੰ ਠੀਕ ਥਾਂ ਤੇ ਜਮਾਉਣਾ

–ਜੋੜ ਭਰਨਾ, ਮੁਹਾਵਰਾ : ਕਿਸੇ ਬਾਲ ਦੀ ਸੁੱਖ ਮਨਾਉਣ ਨੂੰ ਮੁਹੱਰਮ ਦੀ ਦਸਵੀਂ ਨੂੰ ਦੁੱਧ ਚਾਉਲ ਅਤੇ ਸ਼ਰਬਤ ਦੀਆਂ ਦੋ ਪਿਆਲੀਆਂ ਬਾਲਾਂ ਨੂੰ ਦੇਣਾ

(ਭਾਈ ਬਿਸ਼ਨਦਾਸ ਪੁਰੀ)

–ਜੋੜ ਮਾਰਨਾ, ਮੁਹਾਵਰਾ : ੧.ਟੀਨ ਦੇ ਦੋ ਸਿਰਿਆਂ ਨੂੰ ਮੋੜ ਕੇ ਜੋੜਨ ਦਾ ਕਰਮ (ਕੋਸ਼ ਪ੍ਰੇਰਕ) ; ੨. ਭੋਗ ਕਰਨਾ (ਲੁਧਿਆਨਾ ਕੋਸ਼)

–ਜੋੜ ਮੇਲ, ਪੁਲਿੰਗ : ਪੱਕੀ ਦੋਸਤੀ, ਗੂੜ੍ਹੀ ਮਿੱਤਰਤਾ

–ਜੋੜ ਮੇਲਣੀ, ਖਾਲਸਈ ਬੋਲਾ / ਇਸਤਰੀ ਲਿੰਗ : ਸੂਈ

–ਜੋੜ ਮੇਲਾ, ਪੁਲਿੰਗ : ੧.ਦੀਵਾਨ, ਇਕੱਠ; ੨. ਫ਼ਤਿਹਗੜ੍ਹ ਸਾਹਿਬ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਯਾਦਗਾਰ ਵਿੱਚ ਲੱਗਣ ਵਾਲਾ ਸਾਲਾਨਾ ਦੀਵਾਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 41, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-15-02-11-10, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.