ਜੰਗਲ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Weald (ਵੀਲਡ) ਜੰਗਲ: ਅੰਗਰੇਜ਼ੀ ਭਾਸ਼ਾ ਦਾ ਪੁਰਾਤਨ ਸ਼ਬਦ ਹੈ ਜੋ ਜੰਗਲ (forest or German wald) ਨੂੰ ਵਿਅਕਤ ਕਰਦਾ ਹੈ। ਇਹ ਦੱਖਣ-ਪੂਰਬੀ ਇੰਗਲੈਂਡ ਅੰਦਰ ਕੈਂਟ, ਸੁਰੇ ਅਤੇ ਸਲਕਸ ਦੇ ਉੱਤਰੀ ਅਤੇ ਦੱਖਣੀ ਡਾਨਜ ਅੰਦਰ ਪਾਏ ਜਾਂਦੇ ਹਨ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9125, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਜੰਗਲ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Wold (ਵੋਲਡ) ਜੰਗਲ: ਇਹ ਅੰਗਰੇਜ਼ੀ ਭਾਸ਼ਾ ਦਾ ਪੁਰਾਤਨ ਸ਼ਬਦ ਹੈ ਜੋ ਵੀਲਡ (weald) ਅਤੇ ਜੰਗਲ (forest) ਤੋਂ ਲਿਆ ਹੈ, ਭਾਵ ਉੱਚ ਖੁੱਲ੍ਹੀ ਭੂਮੀ ਜੋ ਚਾਕ ਜਾਂ ਚੂਨੇ ਤੇ ਵਿਕਸਿਤ ਹੋਈ ਹੈ ਜਿਵੇਂ ਕਿ ਯੋਰਕਸ਼ਾਇਰ, ਲਿੰਕੋਲਨ ਸਾਇਰ ਵਿੱਚ ਹੋਇਆ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9125, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਜੰਗਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਜੰਗਲ, (ਫ਼ਾਰਸੀ : ਜੰਗਲ
; ਸੰਸਕ੍ਰਿਤ : जङ्गल) \ ਪੁਲਿੰਗ : ੧. ਬਣ, ਜੂਹ, ਝੰਗੀ, ਬੋਲਾ, ਰੋਹੀ, ਉਜਾੜ; ੨. ਮਾਰੂ, ਥਲ, ਜਲ ਰਹਿਤ ਭੂਮੀ, ਰੇਗਿਸਤਾਨ; ੩. ਟੱਟੀ, ਝਾੜਾ
(ਭਾਈ ਬਿਸ਼ਨਦਾਸ ਪੁਰੀ)
–ਜੰਗਲ ਜੱਟ ਨਾ ਛੇੜੀਏ ਹੱਟੀ ਵਿੱਚ ਕਰਾੜ ਭੁੱਖਾ ਤੁਰਕ ਨਾ ਛੇੜੀਏ ਹੋ ਜਾਏ ਜੰਜਾਲ, ਅਖੌਤ : ਜੰਗਲ ਵਿੱਚ ਜੱਟ ਨੂੰ, ਦੁਕਾਨ ਵਿੱਚ ਬਾਣੀਏਂ ਨੂੰ ਅਤੇ ਭੁੱਖੇ ਮੁਸਲਮਾਨ ਨੂੰ ਛੇੜਨਾ ਨਹੀਂ ਚਾਹੀਦਾ ਕਿਉਂਕਿ ਇਉਂ ਉਨ੍ਹਾਂ ਦਾ ਗਲ ਪੈ ਜਾਣ ਦਾ ਡਰ ਹੁੰਦਾ ਹੈ
–ਜੰਗਲ ਜਾਣਾ, ਮੁਹਾਵਰਾ : ਬਾਹਰ ਟੱਟੀ ਫਿਰਨ ਜਾਣਾ
(ਭਾਈ ਬਿਸ਼ਨਦਾਸ ਪੁਰੀ)
–ਜੰਗਲਪਾਣੀ, ਪੁਲਿੰਗ : ਟੱਟੀ ਪਿਸ਼ਾਬ, ਸੁਚੇਤਾ
(ਲਾਗੂ ਕਿਰਿਆ : ਜਾਣਾ)
–ਜੰਗਲ ਪਾਣੀ ਹੋ ਆਉਣਾ, (ਜਾ ਆਉਣਾ), ਮੁਹਾਵਰਾ : ਸੋਚ ਜਾਣਾ, ਸੁਚੇਤੇ ਫਿਰਨ ਜਾਣਾ, ਮਲ -ਤਿਆਗ ਲਈ ਰੋਹੀ ਵਿੱਚ ਜਾਣਾ
–ਜੰਗਲ, ਵਿਚ ਮੰਗਲ ਹੋਣਾ, ਮੁਹਾਵਰਾ : ਬੇਰੌਣਕ ਥਾਂ ਤੇ ਚਹਿਲ ਪਹਿਲ ਨਜ਼ਰ ਆਉਣਾ, ਉਜਾੜ ਵਿੱਚ ਰੌਣਕ ਹੋਣਾ
(ਲਾਗੂ ਕਿਰਿਆ : ਭਾਈ ਬਿਸ਼ਨਦਾਸ ਪੁਰੀ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 3, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-04-23-03-43-07, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First