ਜੰਗੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੰਗੀ [ਵਿਸ਼ੇ] ਜੰਗ ਨਾਲ਼ ਸੰਬੰਧਿਤ, ਜੰਗ ਦਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13273, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੰਗੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਜੰਗੀ. ਫ਼ਾਵਿ—ਜੰਗ ਨਾਲ ਸੰਬੰਧ ਰੱਖਣ ਵਾਲਾ. ਜੰਗ ਦਾ। ੨ ਫ਼ੌਜੀ। ੩ ਜ਼ੰਗੀ. ਜ਼ੰਗਵਾਰ ਦਾ ਵਸਨੀਕ. ਦੇਖੋ, ਜੰਗ ੩.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13101, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੰਗੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜੰਗੀ, (ਫ਼ਾਰਸੀ : ਜੰਗੀ, ) \ ਪੁਲਿੰਗ : ਹਬਸ਼ੀ, ਦੱਖਣੀ ਅਫ਼ਰੀਕਾ ਦੇ ਵਸਨੀਕ, ਕਾਲੇ ਰੰਗ ਵਾਲੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 28, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-04-24-11-02-17, ਹਵਾਲੇ/ਟਿੱਪਣੀਆਂ:

ਜੰਗੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜੰਗੀ, (ਜੰਗ+ਈ) \ ਵਿਸ਼ੇਸ਼ਣ : ੧.ਜੰਗ ਸਬੰਧੀ, ਜੰਗ ਦਾ; ੨. ਫ਼ੌਜੀ; ੩. ਲੜਨ ਝਗੜਨ ਵਾਲਾ, ਲੜਾਕਾ, ਝਗੜਾਲੂ, ਫ਼ਸਾਦੀ

–ਜੰਗੀਆਂ ਦੀ ਲੜਾਈ, ਇਸਤਰੀ ਲਿੰਗ : ਇਹ ਵਾਕਿਆ ਖ਼ਲੀਫ਼ਾ ਅਲਮੁਹਤਦੀ ਦੀ ਖ਼ਿਲਾਫ਼ਤ ਦੇ ਸਮੇਂ ਪੇਸ਼ ਆਇਆ। ਜੰਗੀਆਂ ਨੇ ਉਬਲਾ ਵਿੱਚ ਕਤਲ ਆਮ ਕੀਤਾ ਤੇ ਫੇਰ ਅਹਿਵਾਜ਼ ਵਲ ਚਲੇ ਗਏ, ਰਾਜ ਵਲੋਂ ਜੰਗੀਆਂ ਦੇ ਖਿਲਾਫ਼ ਪਹਿਲਾ ਹਜਲਾਨ ਭੇਜਿਆ ਗਿਆ ਸੀ ਪਰ ਉਸ ਨੂੰ ਕੋਈ ਕਾਮਿਆਬੀ ਨਾ ਹੋਈ ਅਤੇ ਫੇਰ ਸਈਦ ਨੂੰ ਨਿਯਤ ਕੀਤਾ ਗਿਆ ਪਰ ਉਸ ਨੂੰ ਵੀ ਕੋਈ ਵਧੇਰੇ ਸਫਲਤਾ ਨਾ ਹੋਈ ਤੇ ਮਨਸੂਰ ਬਿਨ ਜਾ ਅਫਰ ਉਸ ਦੀ ਥਾਂ ਨਿਯੁਕਤ ਹੋਇਆ ਪਰ ੨੫੭ ਈਸਵੀ ਵਿੱਚ ਬਸਰਾ ਖਬੀਸ (ਜੰਗੀਆਂ ਦੇ ਸਰਦਾਰ) ਦੇ ਕਬਜ਼ੇ ਆ ਗਿਆ, ੨੬੬ ਵਿੱਚ ਰਾਜ ਨੂੰ ਜੰਗੀਆਂ ਉਪਰ ਪਹਿਲੀ ਜਿੱਤ ਪਰਾਪਤ ਹੋਈ ਜਿਸ ਦਾ ਸਿਹਰਾ ਅਬੁਲ ਅੱਬਾਸ ਬਿਨ ਅਬੀ ਅਹਿਮਦ ਦੇ ਸਿਰ ਹੈ, ੨੭੦ ਈ: ਵਿੱਚ ਜੰਗੀਆਂ ਦੀ ਲੜਾਈ ਖ਼ਤਮ ਹੋਈ

–ਜੰਗੀ ਸਾਮਾਨ, ਪੁਲਿੰਗ : ਯੁੱਧ ਦਾ ਸਾਮਾਨ

–ਜੰਗੀ ਹਥਿਆਰ, ਪੁਲਿੰਗ : ਲੜਾਈ ਲੜਨ ਵਾਲਾ ਹਥਿਆਰ, ਬੰਦੂਕ, ਤੋਪ, ਟੈਂਕ, ਹਵਾਈ ਜਹਾਜ਼ ਆਦਿ

–ਜੰਗੀ ਕਰਜ਼ਾ, ਪੁਲਿੰਗ : ਲੜਾਈ ਦੇ ਖ਼ਰਚਾਂ ਦੀ ਪੂਰਤੀ ਲਈ ਲਿਆ ਹੋਇਆ ਕਰਜ਼ਾ

–ਜੰਗੀ ਕਰਜ਼ਾ ਪੱਤਰ, (ਇਤਿਹਾਸ ਦੀ ਪਰਿਭਾਸ਼ਾ) / ਪੁਲਿੰਗ : ਲੜਾਈ ਦੇ ਖ਼ਰਚਾਂ ਦੀ ਪੂਰਤੀ ਲਈ ਸਰਕਾਰ ਵਲੋਂ ਜਾਰੀ ਕੀਤੇ ਗਏ ਕਰਜ਼ਾ ਤਮੱਸਕ ਜਾਂ ਇਕਰਾਰਨਾਮੇ (War Loan Bond)

–ਜੰਗੀ ਕੈਦੀ, ਪੁਲਿੰਗ : ਉਹ ਕੈਦੀ ਜੋ ਜੰਗ ਦੇ ਸਮੇਂ ਕੈਦ ਕੀਤਾ ਗਿਆ ਹੋਵੇ

–ਜੰਗੀ ਕੌਂਸਲ, ਪੁਲਿੰਗ : ਜੰਗੀ ਕਮੇਟੀ, ਕਿਸੇ ਸੰਕਟ ਸਮੇਂ ਬੁਲਾਈ ਗਈ ਮੁਖੀ ਅਧਿਕਾਰੀਆਂ ਦੀ ਸਭਾ (Council of War)

–ਜੰਗੀ ਜਹਾਜ਼, ਪੁਲਿੰਗ : ਲੜਾਈ ਦਾ ਜਹਾਜ਼

–ਜੰਗੀ ਦੂਰਬੀਨ, ਇਸਤਰੀ ਲਿੰਗ : ਉਹ ਦੂਰਬੀਨ ਜੋ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਦਾ ਪਤਾ ਲਾਉਣ ਲਈ ਵਰਤੀ ਜਾਂਦੀ ਹੈ (Field Glass)

–ਜੰਗੀ ਪਰਨਾਲਾ, ਪੁਲਿੰਗ : ਵੱਡਾ ਪਰਨਾਲਾ ਜਿਸ ਦੀ ਧਾਰ ਦੂਰ ਜਾ ਕੇ ਡਿਗਦੀ ਹੈ

–ਜੰਗੀ ਫ਼ੌਜ, ਇਸਤਰੀ ਲਿੰਗ : ਲੜਨ ਵਾਲੇ ਸਿਪਾਹੀ, ਯੁੱਧ ਸੈਨਾ

–ਜੰਗੀ ਬੇੜਾ, ਪੁਲਿੰਗ : ਸਮੁੰਦਰੀ ਫ਼ੌਜ ਦੇ ਜਹਾਜ਼ਾਂ ਦਾ ਗਰੋਹ

–ਜੰਗੀ ਲਾਟ, ਸੰਸਕ੍ਰਿਤ / ਪੁਲਿੰਗ : ਫ਼ੌਜਾਂ ਦਾ ਵੱਡਾ ਅਫ਼ਸਰ, ਮੁਖ ਸੈਨਾਪਤੀ, (ਕਮਾਂਡਰਇਨਚੀਫ਼)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 28, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-04-24-11-02-33, ਹਵਾਲੇ/ਟਿੱਪਣੀਆਂ:

ਜੰਗੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜੰਗੀ, (ਪੁਆਧੀ) \ (ਜੰਗ+ਈ) \ ਇਸਤਰੀ ਲਿੰਗ : ਛੋਟਾ ਟੱਲ, ਟੱਲੀ, ਘੰਟੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 27, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-04-24-11-03-39, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.