ਝੂਠਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੂਠਾ [ਵਿਸ਼ੇ] ਝੂਠ ਬੋਲਣ ਵਾਲ਼ਾ , ਗੱਪੀ; ਨਕਲੀ , ਬਨਾਵਟੀ, ਜਾਲ੍ਹੀ; ਪਖੰਡੀ, ਫ਼ਰੇਬੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4501, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਝੂਠਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਝੂਠਾ. ਵਿ—ਅਸਤ੍ਯਵਾਦੀ। ੨ ਨਾਸ਼ ਹੋਣ ਵਾਲਾ. ਬਿਨਸਨਹਾਰ. “ਸੋ ਝੂਠਾ ਜੋ ਝੂਠੈ ਲਾਗੈ ਝੂਠੇ ਕਰਮ ਕਮਾਈ.” (ਗੂਜ ਮ: ੩) ੩ ਜੂਠਾ. ਅਪਵਿਤ੍ਰ. “ਝੂਠੇ ਚਉਕੇ ਨਾਨਕਾ.” (ਮ: ੩ ਵਾਰ ਮਾਰੂ ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4354, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਝੂਠਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

False_ਝੂਠਾ: ਖੁਲ੍ਹੇ ਅਰਥਾਂ ਵਿਚ ‘ਝੂਠਾ’ ਦਾ ਅਰਥ ਹਰੇਕ ਕਿਸਮ ਦੇ ਝੂਠ ਨੂੰ ਲਾਗੂ ਹੋਵੇਗਾ, ਭਾਵੇਂ ਉਹ ਇਰਾਦਤਨ ਹੋਵੇ ਜਾਂ ਇਰਾਦੇ ਤੋਂ ਬਿਨਾਂ, ਪਰ ਸੰਕੁਚਿਤ ਅਰਥਾਂ ਵਿਚ ਇਸ ਵਿਚ ਇਰਾਦਤਨ ਝੂਠ ਹੀ ਆਵੇਗਾ। ਜਦੋਂ ਇਹ ਸ਼ਬਦ ਫ਼ੌਜਦਾਰੀ ਅਪਰਾਧ ਦੇ ਅੰਸ਼ ਵਜੋਂ ਵਰਤਿਆ ਜਾਵੇ ਤਾਂ ਇਹ ਜ਼ਰੂਰੀ ਹੁੰਦਾ ਹੈ ਕਿ ਉਸ ਵਿਚ ਦੋਸ਼ ਦਾ ਤਤ ਜ਼ਰੂਰ ਹੋਵੇ। (ਏ ਆਈ ਆਰ 1969 ਐਮ.ਪੀ. 213)

       ਜਦੋਂ ਇਹ ਸ਼ਬਦ ਕਿਸੇ ਐਕਟ ਵਿਚ ਵਰਤਿਆ ਗਿਆ ਹੋਵੇ ਅਤੇ ਇਹ ਨਿਰਨਾ ਕਰਨਾ ਹੋਵੇ ਕਿ ਕੀ ਇਹ ਸ਼ਬਦ ਖੁਲ੍ਹੇ ਅਰਥਾਂ ਵਿਚ ਵਰਤਿਆ ਗਿਆ ਹੈ ਜਾਂ ਸੰਕੁਚਿਤ ਅਰਥਾਂ ਵਿਚ ਤਾਂ ਉਹ ਪ੍ਰਸੰਗ ਵੇਖਣਾ ਪਵੇਗਾ ਜਿਸ ਵਿਚ ਉਹ ਸ਼ਬਦ ਵਰਤਿਆ ਗਿਆ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4328, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਝੂਠਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ੂਠਾ (ਗੁ.। ਪੰਜਾਬੀ) ਮਿਥ੍ਯਾਵਾਦੀ। ਯਥਾ-‘ਝੂਠਾ ਜਗੁ ਡਹਕੈ ਘਨਾ ਦਿਨ ਦੁਇ ਬਰਤਨ ਕੀ ਆਸ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4328, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਝੂਠਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਝੂਠਾ, ਵਿਸ਼ੇਸ਼ਣ : ਜੂਠਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 213, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-08-02-02-01-11, ਹਵਾਲੇ/ਟਿੱਪਣੀਆਂ:

ਝੂਠਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਝੂਠਾ, (ਝੂਠ+ਆ) \ ਵਿਸ਼ੇਸ਼ਣ : ੧. ਜੋ ਝੂਠ ਬੋਲੇ; ੨. ਨਕਲੀ, ਬਣਾਵਟੀ; ੩. ਖੋਟਾ; ੪. ਨਕਾਰਾ, ਸਿਥਲ, ਨਿਕੰਮਾ; ੫. ਪਖੰਡੀ; ੬. ਫ਼ਰੇਬੀ, ਦਗ਼ੇਬਾਜ਼

–ਝੂਠਾ ਕਾਗ਼ਜ਼, ਪੁਲਿੰਗ : ਜਾਲੀ ਦਸਤਾਵੇਜ਼

–ਝੂਠਾ ਦਾਵਾ, ਪੁਲਿੰਗ : ਬੇ ਬੁਨਿਆਦ ਦਾਵਾ, ਅਜੇਹੀ ਗੱਲ ਜਿਸ ਵਿੱਚ ਕੋਈ ਸਚਾਈ ਨਾ ਹੋਵੇ

–ਝੂਠ ਨਾ ਤੋਲਣਾ, ਮੁਹਾਵਰਾ : ਝੂਠ ਨਾ ਬੋਲਣਾ : ‘ਸਾਚੀ ਕਹਤਾ ਝੂਠ ਨ ਤੋਲੈ’ (ਹਕੀਮ ਦਰਵੇਸ਼)

–ਝੂਠਾ ਪੈਣਾ, ਮੁਹਾਵਰਾ : ੧. ਸ਼ਰਮਿੰਦਾ ਹੋਣਾ; ੨. ਸਿਥਲ ਹੋਣਾ (ਅੰਗਾਂ ਦਾ)

–ਝੂਠਾ ਬੇਈਮਾਨ, ਵਿਸ਼ੇਸ਼ਣ : ਬਹੁਤ ਝੂਠਾ, ਦਗ਼ੇਬਾਜ਼

–ਝੂਠਾ ਮੋਤੀ, ਪੁਲਿੰਗ : ਨਕਲੀ ਮੋਤੀ, ਪੋਤ, ਚਿੱਟਾ ਮਣਕਾ

–ਝੂਠਿਆਂ ਦਾ ਪੀਰ (ਸਰਦਾਰ), ਪੁਲਿੰਗ : ਬੜਾ ਝੂਠਾ, ਬਹੁਤ ਝੂਠ ਬੋਲਣ ਵਾਲਾ ਆਦਮੀ

–ਝੂਠੀ, ਵਿਸ਼ੇਸ਼ਣ : ਝੂਠ ਬੋਲਣ ਵਾਲੀ (ਤੀਵੀਂ)

–ਝੂਠੀ ਸੱਚੀ ਉਡਾਉਣਾ, ਮੁਹਾਵਰਾ : ਝੂਠੀ ਖ਼ਬਰ ਮਸ਼ਹੂਰ ਕਰਨਾ, ਤੁਹਮਤ ਲਾਉਣਾ, ਅਫ਼ਵਾਹ ਫੈਲਾਉਣਾ

–ਝੂਠੀ ਮੂਠੀ, ਕਿਰਿਆ ਵਿਸ਼ੇਸ਼ਣ : ਐਵੈਂ, ਦਿਖਾਵੇ ਲਈ

–ਝੂਠੇ ਦਾ ਦਾਰੂ ਆਊਂ ਆਊਂ, ਅਖੌਤ : ਜਦੋਂ ਝੂਠੇ ਨੂੰ ਕੋਈ ਜਵਾਬ ਨਾ ਸੁੱਝੇ ਤਾਂ ਕਹਿੰਦੇ ਹਨ

–ਝੂਠੇ ਦਾ ਮੂੰਹ ਕਾਲਾ ਸੱਚੇ ਦਾ ਬੋਲ ਬਾਲਾ, ਅਖੌਤ : ਝੂਠਾ, ਹਰ ਜਗ੍ਹਾ ਬੇਇੱਜ਼ਤ ਹੁੰਦਾ ਹੈ ਤੇ ਸੱਚੇ ਦੀ ਹਰ ਥਾਂ ਇੱਜ਼ਤ ਹੁੰਦੀ ਹੈ

–ਝੂਠੇ ਦੇ ਘਰ ਤੱਕ ਪਹੁੰਚਣਾ, ਮੁਹਾਵਰਾ : ਝੂਠੀ ਗੱਲ ਦੀ ਪੜਤਾਲ ਕਰ ਕੇ ਝੂਠੇ ਨੂੰ ਸ਼ਰਮਿੰਦਾ ਕਰਨਾ

–ਝੂਠੇ ਮੂੰਹ, ਕਿਰਿਆ ਵਿਸ਼ੇਸ਼ਣ : ਜ਼ਾਹਰਦਾਰੀ ਨਾਲ, ਦਿਖਾਵੇ ਦੇ ਤੌਰ ਤੇ, ਨੁਮਾਇਸ਼ ਦੇ ਤੌਰ ਤੇ

–ਝੂਠੇ ਮੂੰਹ ਵੀ ਨਾ ਪੁੱਛਣਾ, ਮੁਹਾਵਰਾ : ਦਿਖਾਵੇ ਦੇ ਤੌਰ ਤੇ ਵੀ ਨਾ ਬੁਲਾਉਣਾ, ਰਸਮੀਆਂ ਤੌਰ ਤੇ ਵੀ ਗੱਲ ਨਾ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 7, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-08-02-02-01-23, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.