ਝੰਡਾ ਬੁੰਗਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਝੰਡਾ ਬੁੰਗਾ: ਅਕਾਲ ਤਖ਼ਤ ਦੇ ਨੇੜੇ ਨਿਸ਼ਾਨਾਂ (ਝੰਡਿਆਂ) ਦੇ ਨਾਲ ਲਗਦੀ ਇਮਾਰਤ ਦਾ ਨਾਂ ‘ਝੰਡਾ ਬੁੰਗਾ’ ਵਜੋਂ ਪ੍ਰਚਲਿਤ ਹੋ ਗਿਆ। ਵੇਖੋ ‘ਨਿਸ਼ਾਨ ਸਾਹਿਬ ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1915, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਝੰਡਾ ਬੁੰਗਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ
ਝੰਡਾ ਬੁੰਗਾ : ਇਹ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਅੱਗੇ ਵਾਲਾ ਬੁੰਗਾ ਹੈ ਜਿਥੇ ਦੋ ਉੱਚੇ ਸੁਨਹਿਰੀ ਨਿਸ਼ਾਨ ਖੜ੍ਹੇ ਹਨ। ਸੰਨ 1775 ਵਿਚ ਇਥੇ ਬ੍ਰਹਮਬੂਟੇ ਦੇ ਉਦਾਸੀ ਸੰਤਾਂ ਨੇ ਨਿਸ਼ਾਨ ਖੜ੍ਹਾ ਕੀਤਾ ਸੀ। ਉਹ ਨਿਸ਼ਾਨ ਸੰਨ 1841 ਵਿਚ ਝੱਖੜ ਨਾਲ ਡਿਗ ਪਿਆ ਸੀ। ਇਹ ਝੰਡਾ ਸਰੋਵਰ ਵਿਚ ਪੁਲ ਦੇ ਨਾਲ ਰੱਖ ਦਿੱਤਾ ਗਿਆ। ਇਸ ਤੋਂ ਬਾਅਦ ਇਕ ਨਿਸ਼ਾਨ ਮਹਾਰਾਜਾ ਸ਼ੇਰ ਸਿੰਘ ਨੇ ਅਤੇ ਦੂਜਾ ਸਰਦਾਰ ਦੇਸਾ ਸਿੰਘ ਮਜੀਠੀਏ ਨੇ ਲਗਵਾਇਆ। ਦੋਵੇਂ ਝੰਡੇ ਵਿਚੋਂ ਲੋਹੇ ਦੇ ਅਤੇ ਉਪਰੋਂ ਤਾਂਬੇ ਦੇ ਸੁਨਹਿਰੀ ਪੱਤਰਿਆਂ ਨਾਲ ਮੜ੍ਹੇ ਹੋਏ ਹਨ। ਇਹ ਬੁੰਗਾ ਸੰਨ 1923 ਵਿਚ ਕਾਰ ਸੇਵਾ ਵੇਲੇ ਨਵੇਂ ਸਿਰਿਓਂ ਬਣਾਇਆ ਗਿਆ ਸੀ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1486, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-12-05-01-59-35, ਹਵਾਲੇ/ਟਿੱਪਣੀਆਂ: ਹ. ਪੁ.––ਮ. ਕੋ.
ਝੰਡਾ ਬੁੰਗਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਝੰਡਾ ਬੁੰਗਾ : ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਸਾਹਮਣੇ ਇਹ ਉੁਹ ਬੁੰਗਾ ਹੈ ਜਿਥੇ ਦੋ ਉੱਚੇ ਸੁਨਹਿਰੀ ਨਿਸ਼ਾਨ ਸਾਹਿਬ ਖੜ੍ਹੇ ਹਨ। ਕਿਹਾ ਜਾਂਦਾ ਹੈ ਕਿ ਇਸ ਥਾਂ ਤੇ ਸਭ ਤੋਂ ਪਹਿਲਾਂ 1775 ਈ. ਵਿਚ ਬ੍ਰਹਮਬੂਟੇ ਦੇ ਉਦਾਸੀ ਸੰਤਾਂ ਨੇ ਨਿਸ਼ਾਨ ਸਾਹਿਬ ਖੜ੍ਹਾ ਕੀਤਾ ਸੀ। ਇਹ ਨਿਸ਼ਾਨ 1841 ਈ. ਵਿਚ ਤੇਜ਼ ਝੱਖੜ ਕਾਰਨ ਡਿੱਗ ਪਿਆ ਸੀ ਅਤੇ ਇਸ ਨੂੰ ਸਰੋਵਰ ਵਿਚ ਪੁਲ ਦੇ ਨਾਲ ਰਖਵਾ ਦਿੱਤਾ ਗਿਆ। ਮਗਰੋਂ ਮਹਾਰਾਜਾ ਸ਼ੇਰ ਸਿੰਘ ਨੇ ਇਕ ਨਿਸ਼ਾਨ ਸਾਹਿਬ ਲਗਵਾਇਆ ਅਤੇ ਇਕ ਹੋਰ ਨਿਸ਼ਾਨ ਸਾਹਿਬ ਸਰਦਾਰ ਦੇਸਾ ਸਿੰਘ ਮਜੀਠੀਏ ਨੇ ਲਗਵਾਇਆ। ਇਹ ਦੋਵੇਂ ਨਿਸ਼ਾਨ ਸਾਹਿਬ ਲੋਹੇ ਦੇ ਬਣੇ ਹੋਏ ਹਨ ਅਤੇ ਇਨ੍ਹਾਂ ਉੱਪਰ ਤਾਂਬੇ ਦਾ ਸੁਨਹਿਰੀ ਪਤਰਾ ਚੜ੍ਹਿਆ ਹੋਇਆ ਹੈ।
ਸੰਨ 1923 ਵਿਚ ਹਰਿਮੰਦਰ ਸਾਹਿਬ ਵਿਖੇ ਹੋਈ ਕਾਰ ਸੇਵਾ ਦੌਰਾਨ ਇਹ ਬੁੰਗਾ ਨਵੇਂ ਸਿਰੇ ਬਣਵਾਇਆ ਗਿਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-09-04-12-59-10, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 547
ਵਿਚਾਰ / ਸੁਝਾਅ
Please Login First