ਟੂਣੇ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਟੂਣੇ: ਸਾਧਾਰਣ ਵਿਧੀ ਨਾਲ ਕਿਸੇ ਖ਼ਾਸ ਇੱਛਾ ਜਾਂ ਚਾਹਨਾ ਦੇ ਨ ਪੂਰੇ ਹੋ ਸਕਣ ’ਤੇ ਵਿਅਕਤੀ ਤਾਂਤ੍ਰਿਕ ਵਿਦਿਆ ਦਾ ਸਹਾਰਾ ਲੈਂਦਾ ਹੈ ਅਤੇ ਸਿਆਣਿਆਂ ਦੇ ਦਸੇ ਅਨੁਸਾਰ ਟਾਮਨ, ਜਾਦੂ-ਪ੍ਰਕ੍ਰਿਆ ਆਦਿ ਨੂੰ ਅਪਣਾਉਂਦਾ ਹੈ। ਇਸ ਨਾਲ ‘ਮਾਰਨ’ ਅਤੇ ‘ਵਸ਼ੀਕਰਣ’ ਸੰਭਵ ਹੋ ਸਕਦੇ ਹਨ। ਪਰ ਸਿੱਖ ਮਤ ਵਿਚ ਇਸ ਪ੍ਰਕਾਰ ਦੀ ਕਿਸੇ ਕ੍ਰਿਆ ਨੂੰ ਕੋਈ ਸਥਾਨ ਨਹੀਂ ਦਿੱਤਾ ਗਿਆ। ਭਾਈ ਗੁਰਦਾਸ ਨੇ ਆਪਣੀ ਪੰਜਵੀਂ ਵਾਰ ਵਿਚ ਇਨ੍ਹਾਂ ਤਾਂਤ੍ਰਿਕ ਵਿਧੀਆਂ ਦਾ ਖੰਡਨ ਕਰਦੇ ਹੋਇਆਂ ਗੁਰਮੁਖ ਬਣਨ ਦੀ ਪ੍ਰੇਰਣਾ ਦਿੱਤੀ ਹੈ ਕਿਉਂਕਿ ਇਸ ਨਾਲ ਸਹਿਜ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ :
ਸਉਣ ਸਗਨ ਵੀਚਾਰਣੇ ਨਉ ਗ੍ਰਹ ਬਾਰਹ ਰਾਸਿ ਵੀਚਾਰਾ।
ਕਾਮਣ ਟੂਣੇ ਅਉਸੀਆ ਕਣਸੋਈ ਪਾਸਾਰ ਪਸਾਰਾ।...
ਗੁਰਮੁਖਿ ਸੁਖ ਫਲੁ ਪਾਰ ਉਤਾਰਾ।੮।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2011, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First