ਟੋਲੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟੋਲੀ (ਨਾਂ,ਇ) ਕੁਝ ਬੰਦਿਆਂ ਦੀ ਜੁੰਡਲੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7765, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਟੋਲੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟੋਲੀ [ਨਾਂਇ] ਛੋਟਾ ਟੋਲਾ , ਜੁੰਡਲੀ, ਸਮੂਹ , ਮੰਡਲੀ , ਜੱਥਾ , ਗਰੋਹ; ਝੁੰਡ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7757, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਟੋਲੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟੋਲੀ ਸੰਗ੍ਯਾ—ਮੰਡਲੀ. ਗਰੋਹ. ਜੁੰਡੀ. ਝੁੰਡ. ਸਮੁਦਾਯ। ੨ ਸ਼ੋਭਾ ਦੇ ਸਾਮਾਨ. ਦੇਖੋ, ਟੋਲ ੩. “ਹਉ ਏਨੀ ਟੋਲੀ ਭੁਲੀਅਸੁ.” (ਸੂਹੀ ਮ: ੧ ਕੁਚਜੀ) ੩ ਟੋਲ ਨੂੰ. “ਇਕਤੁ ਟੋਲਿ ਨ ਅੰਬੜਾ.” (ਸੂਹੀ ਮ: ੧ ਕੁਚਜੀ) ੪ ਦੇਖੋ, ਟੋਲਣਾ। ੫ ਟੋਲ (ਭਾਲ) ਕੇ. ਢੂੰਡਕੇ. “ਅਗਹੁ ਪਿਛਹੁ ਟੋਲਿ ਡਿਠਾ.” (ਵਾਰ ਬਿਲਾ ਮ: ੪)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7504, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਟੋਲੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Gang_ਟੋਲੀ: ਟੋਲੀ ਦਾ ਮਤਲਬ ਹੈ ਵਿਅਕਤੀਆਂ ਦੀ ਜੁੰਡਲੀ ਜਾਂ ਸਮੂਹ ਜੋ ਇਕੱਠੇ ਤੁਰਦੇ ਫਿਰਦੇ ਜਾਂ ਇਕ ਦੂਜੇ ਦੀ ਸਹਿਮਤੀ ਨਾਲ ਕੰਮ ਕਰਦੇ ਹਨ। ਸ਼ਬਦ ਦਾ ਤੱਤ ਇਹ ਹੈ ਕਿ ਉਹ ਵਿਅਕਤੀ ਇਕ ਦੂਜੇ ਦੀ ਸਹਿਮਤੀ ਨਾਲ ਕੰਮ ਕਰਦੇ ਹਨ ਅਤੇ ਇਸ ਲਈ ਦੋ ਜਾਂ ਵੱਧ ਵਿਅਕਤੀ ਟੋਲੀ ਗਠਤ ਕਰ ਸਕਦੇ ਹਨ। ਉਨ੍ਹਾਂ ਦਾ ਆਦਤਨ ਡਕੈਤੀ ਮਾਰਨ ਜਾਂ ਪ੍ਰਯੋਜਨ ਉਨ੍ਹਾਂ ਦੇ ਐਲਾਨ ਜਾਂ ਆਚਰਣ ਦੁਆਰਾ ਸਾਬਤ ਕੀਤਾ ਜਾ ਸਕਦਾ ਹੈ। [ਸ਼ਰਫ਼ ਸ਼ਾਹ ਖ਼ਾਨ ਬਨਾਮ ਆਂਧਰਾਪ੍ਰਦੇਸ਼ ਰਾਜ- (ਏ ਆਈ ਆਰ 1963 ਏ. ਪੀ. 314)]
ਜਦੋਂ ਕਿਸੇ ਟੋਲੀ ਨੂੰ ਕਿਸੇ ਵਿਅਕਤੀ ਦੀ ਟੋਲੀ ਕਿਹਾ ਜਾਂਦਾ ਹੈ ਤਾਂ ਉਸ ਦਾ ਮਤਲਬ ਉਸ ਵਿਅਕਤੀ ਦੁਆਰਾ ਗਠਤ ਟੋਲੀ ਤੋਂ ਹੁੰਦਾ ਹੈ ਜੋ ਉਸ ਅਤੇ ਹੋਰਨਾਂ ਤੋਂ ਮਿਲ ਕੇ ਬਣਦੀ ਹੈ। ਰਲਾ ਸਿੰਘ ਬਨਾਮ ਰਾਜ (ਏ ਆਈ ਆਰ 1953 ਪੈਪਸੂ)। ਬਲੈਕ ਦੀ ਲਾ ਡਿਕਸ਼ਨਰੀ ਅਨੁਸਾਰ ਟੋਲੀ ਵਿਅਕਤੀਆਂ ਦੇ ਅਜਿਹੇ ਗਰੁੱਪ ਨੂੰ ਕਿਹਾ ਜਾਂਦਾ ਹੈ ਜੋ ਆਪਸੀ ਸਲਾਹ ਮਸ਼ਵਰੇ ਨਾਲ ਅਤੇ ਰਲਕੇ ਸਮਾਜ ਵਿਰੋਧੀ ਜਾਂ ਅਪਰਾਧਕ ਕੰਮ ਕਰਦੇ ਹਨ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7466, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਟੋਲੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਟੋਲੀ (ਸੰ.। ਦੇਖੋ , ਟੋਲ) ਟੋਲਾਂ ਵਿਖੇ, ਪਦਾਰਥਾਂ ਵਿਚ। ਯਥਾ-‘ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਉ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7467, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First