ਠਾਕੁਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਠਾਕੁਰ . ਦੇਖੋ , ਠਕੁਰ. “ ਠਾਕੁਰ ਸਰਬੇ ਸਮਾਣਾ.” ( ਸ੍ਰੀ ਮ : ੫ ) ੨ ਹਿੰਦੀ ਦਾ ਇੱਕ ਪ੍ਰਸਿੱਧ ਕਵਿ , ਜਿਸ ਦਾ ਜਨਮ ਸਨ ੧੬੪੩ ਵਿੱਚ ਹੋਇਆ. ਦੇਖੋ , ਏਕਤਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2923, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਠਾਕੁਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਠਾਕੁਰ : ਇਹ ਸ਼ਬਦ ਸੰਸਕ੍ਰਿਤ ਦੇ ‘ ਠੱਕੁਰ’ ਸ਼ਬਦ ਦਾ ਪ੍ਰਾਕ੍ਰਿਤ ਰੂਪ ਹੈ । ਵੈਸ਼ਣਵ-ਧਰਮ ਵਿਚ ਇਸ ਨੂੰ ਇਸ਼ਟ- ਦੇਵਤਾ ਲਈ ਵਰਤਿਆ ਜਾਂਦਾ ਹੈ । ਵੈਸ਼ਣਵ-ਭਗਤੀ ਦੀ ਅਨੇਕ ਪ੍ਰਕਾਰ ਦੀ ਹੋਰ ਸ਼ਬਦਾਵਲੀ ਨਾਲ ਇਸ ਸ਼ਬਦ ਦੀ ਵਰਤੋਂ ਵੀ ਨਿਰਗੁਣਵਾਦੀ ਸੰਤਾਂ ਨੇ ਪਰਮਾਤਮਾ ਲਈ ਕੀਤੀ ਹੈ । ਗੁਰਬਾਣੀ ਵਿਚ ਇਸ ਨੂੰ ਪਰਮਾਤਮਾ ਦਾ ਵਾਚਕ ਮੰਨਿਆ ਗਿਆ ਹੈ । ਜਿਵੇਂ ਠਾਕੁਰ ਤੁਮ੍ਹ ਸਰਣਾਈ ਆਇਆ ਉਤਰਿ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸਨੁ ਪਾਇਆ ( ਗੁ. ਗ੍ਰੰ.1218 ) ; ਤੂ ਠਾਕੁਰੁ ਤੁਮ ਪਹਿ ਅਰਦਾਸਿ ( ਗੁ.ਗ੍ਰੰ.268 ) ।  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2895, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਠਾਕੁਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਠਾਕੁਰ ( ਸੰ. । ਸੰਸਕ੍ਰਿਤ ਠਕਕੁੑਰ । ਹਿੰਦੀ ਪੰਜਾਬੀ । ਠਾਕੁਰ ) ਸੁਆਮੀ ਭਾਵ ਵਾਹਿਗੁਰੂ । ਯਥਾ-‘ ਠਾਕੁਰ ਭਾਣੀ ਸਾ ਗੁਣਵੰਤੀ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2895, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਠਾਕੁਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ

ਠਾਕੁਰ : ਇਸ ਨਾਂ ਦੇ ਤਿੰਨ ਠਾਕੁਰ ਹਨ– – ਅਸਨੀਵਾਲੇ ਪ੍ਰਾਚੀਨ ਠਾਕੁਰ , ਅਸਨੀਵਾਲੇ ਦੂਜੇ ਠਾਕੁਰ ਅਤੇ ਠਾਕੁਰ ਬੁੰਦੇਲਖੰਡੀ । ਇਨ੍ਹਾਂ ਤਿੰਨਾਂ ਨੂੰ ‘ ਠਾਕੁਰ ਤਿਕੜੀ’ ਵੀ ਕਿਹਾ ਜਾਂਦਾ ਹੈ ।

                  1. ਅਸਨੀਵਾਲੇ ਪ੍ਰਾਚੀਨ ਠਾਕੁਰ : ਇਸ ਦਾ ਸਮਾਂ ਰੀਤੀਕਾਲ ਦੇ ਸ਼ੁਰੂ ਵਿਚ ਸੰਨ 1700 ਦੇ ਲਗਭਗ ਦਾ ਹੈ । ਰੀਤੀ ਬੱਧ ਰਚਨਾਵਾਂ ਕਰਨ ਦੀ ਥਾਂ ਇਸ ਨੇ ਆਪਣੇ ਮਨ ਮੁਤਾਬਿਕ ਪ੍ਰਚੱਲਤ ਅਤੇ ਸਾਫ਼ ਭਾਸ਼ਾ ਵਿਚ ਕਬਿੱਤ ਸਵਈਏ ਲਿਖੇ । ਇਸ ਦੀਆਂ ਫੁਟਕਲ ਕਵਿਤਾਵਾਂ ‘ ਕਾਲੀਦਾਸ ਹਜ਼ਾਰਾ’ ਆਦਿ ਕਾਵਿ-ਸੰਗ੍ਰਹਿ ਵਿਚ ਹਨ ।

                  2. ਅਸਨੀਵਾਲੇ ਦੂਜੇ ਠਾਕੁਰ– – ਰਾਮਨਰੇਸ਼ ਤ੍ਰਿਪਾਠੀ ਅਨੁਸਾਰ ਇਸ ਦਾ ਜਨਮ ਸੰਨ 1792 ਵਿਚ ਹੋਇਆ । ਸੰਨ 1861 ਵਿਚ ਇਸ ਨੇ ‘ ਸਤਸਈ ਬਰਨਾਰਥ’ ਨਾਂ ਦੀ ‘ ਬਿਹਾਰੀ ਸਤਸਈ’ ਦਾ ਇਕ ਟੀਕਾ ( ਦੇਵਕੀ ਨੰਦਨ ਟੀਕਾ ) ਬਣਾਇਆ । ਇਸ ਦੀ ਕਵਿਤਾ ਦਾ ਸਮਾਂ ਸੰਨ 1860 ਦੇ ਲਗਭਗ ਦਾ ਮੰਨਿਆ ਗਿਆ ਹੈ । ਇਸ ਦੀ ਕਵਿਤਾ ਭਾਵ , ਭਾਸ਼ਾ ਅਤੇ ਸਰਲਤਾ ਕਾਰਨ ਪ੍ਰਸਿੱਧ ਹੈ ।

                  3. ਠਾਕੁਰ ਬੁੰਦੇਲਖੰਡੀ– – ਇਸ ਦਾ ਜਨਮ ਸੰਨ 1823 ਵਿਚ ਮੱਧ ਪ੍ਰਦੇਸ਼ ਵਿਚ ਓਰਛਾ ਵਿਖੇ ਹੋਇਆ । ਇਸ ਦਾ ਪੂਰਾ ਨਾਂ ਠਾਕੁਰ ਦਾਸ ਸੀ । ਇਹ ਜੈਤਪੂਰ ( ਬੁੰਦੇਲਖੰਡ ) ਦਾ ਰਹਿਣ ਵਾਲਾ ਅਤੇ ਉਥੋਂ ਦੇ ਰਾਜਾ ਕੇਸਰੀ ਦਾ ਦਰਬਾਰੀ ਕਵੀ ਸੀ । ਕੇਸਰੀ ਸਿੰਘ ਦੇ ਪੁੱਤਰ ਪਾਰੀਛਤ ਅਤੇ ਬਾਂਦਾ ਦੇ ਹਿੰਮਤ ਬਹਾਦੁਰ ਗੋਸਾਈਂ ਨੇ ਵੀ ਇਸ ਨੂੰ ਆਪਣੇ ਦਰਬਾਰ ਵਿਚ ਉਚਿਤ ਸਥਾਨ ਦਿੱਤਾ ।

                  ਸੰਨ 1880 ਦੇ ਲਗਭਗ ਇਸ ਦੀ ਮੌਤ ਹੋ ਗਈ । ਇਸ ਲਈ ਇਸ ਦੀ ਕਵਿਤਾ ਦਾ ਸਮਾਂ 1850 ਤੋਂ 1880 ਤੱਕ ਦਾ ਮੰਨਿਆ ਜਾਂਦਾ ਹੈ । ਲਾਲਾ ਭਗਵਾਨ ਦੀਨ ਜੀ ਨੇ ਇਸ ਦੀਆਂ ਕਵਿਤਾਵਾਂ ਦਾ ਇਕ ਸੰਗ੍ਰਹਿ ‘ ਠਾਕੁਰ-ਠਸਕ’ ਦੇ ਨਾਂ ਹੇਠ ਕੱਢਿਆ । ਇਸ ਸੰਗ੍ਰਹਿ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿਚ ਕਵੀ ਦੇ ਜੀਵਨ ਬਾਰੇ ਵੀ ਬਹੁਤ ਕੁਝ ਦਿੱਤਾ ਗਿਆ ਹੈ ।

                  ਦਰਬਾਰੀ ਕਵੀ ਹੁੰਦੇ ਹੋਏ ਵੀ ਇਸ ਨੇ ਕਦੇ ਕਿਸੇ  ਦੀ  ਵਾਧੂ ਪ੍ਰਸੰਸਾ ਨਹੀਂ ਕੀਤੀ । ਇਹ ਸਾਫ਼ , ਮਨਮੌਜੀ , ਨਿੱਡਰ , ਸਪਸ਼ਟਵਾਦੀ , ਸਵੈਮਾਨੀ , ਸੁੰਦਰਤਾ-ਪ੍ਰੇਮੀ , ਭਾਵੁਕ , ਦੂਰਦਰਸ਼ੀ , ਕੁਸ਼ਲ ਵਿਅਕਤੀ ਸੀ । ਇਸ ਦੀਆਂ ਕਵਿਤਾਵਾਂ ਬਣਾਵਟ , ਅਣ-ਲੋੜੀਂਦੇ ਸ਼ਬਦਾਂ ਅਤੇ ਕਲਪਨਾ ਤੋਂ ਦੂਰ ਹਨ । ਇਸ ਨੇ ਪ੍ਰਚੱਲਤ ਬ੍ਰਜ ਭਾਸ਼ਾ ਦੀ ਹੀ ਵਰਤੋਂ ਕੀਤੀ ਹੈ । ਇਸ ਨੇ ਅਖਾਉਤਾਂ ਨੂੰ ਬਹੁਤ ਸੁੰਦਰ ਢੰਗ ਨਾਲ ਵਰਤਿਆ ਹੈ । ਇਨ੍ਹਾਂ ਵਿਚੋਂ ਕੁਝ ਅਖਾਉਤਾਂ ਤਾਂ ਪ੍ਰਚੱਲਤ ਹਨ ਅਤੇ ਕੁਝ ਖ਼ਾਸ ਬੁੰਦੇਲਖੰਡ ਦੀਆਂ ਹਨ । ਇਸ ਦੀਆਂ ਕਵਿਤਾਵਾਂ ਤੇ ਖ਼ਾਸ ਤੌਰ ਤੇ ਸਵੈਯੇ ਬਹੁਤ ਪ੍ਰਸਿੱਧ ਹੋਏ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 915, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-01-16-01-18-27, ਹਵਾਲੇ/ਟਿੱਪਣੀਆਂ: ਹ. ਪੁ.––ਹਿੰ. ਵਿ. ਕੋ. 5 : 200; ਹਿੰ. ਸਾ. ਇਤਿ.––ਸ਼ੁਕਲ; ਹਿੰ. ਸਾ. ਕੋ.

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.