ਡਾਟਾ ਰਿਕਵਰੀ ਸਾਫਟਵੇਅਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Data Recovery Software

ਜਦੋਂ ਅਸੀਂ ਆਪਣੇ ਕੰਪਿਊਟਰ ਤੋਂ ਗ਼ਲਤੀ ਨਾਲ ਕੋਈ ਫਾਈਲ ਡਿਲੀਟ ਕਰ ਬੈਠਦੇ ਹਾਂ ਤਾਂ ਇਹਨਾਂ ਨੂੰ ਦੁਬਾਰਾ ਪ੍ਰਾਪਤ ਕਰਨ ਲਈ ਡਾਟਾ ਰਿਕਵਰੀ ਸਾਫਟਵੇਅਰ ਦੀ ਲੋੜ ਪੈਂਦੀ ਹੈ। ਵਿੰਡੋਜ਼ ਓਪਰੇਟਿੰਗ ਸਿਸਟਮ ਵਿੱਚ ਜੇਕਰ ਤੁਸੀਂ ਕਿਸੇ ਫਾਈਲ ਜਾਂ ਫੋਲਡਰ ਨੂੰ ਗ਼ਲਤੀ ਨਾਲ ਹਟਾ ਦਿੰਦੇ ਹੋ ਤਾਂ ਇਸ ਨੂੰ ਰੀਸਾਇਕਲ ਬਿਨ ਤੋਂ ਦੁਬਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਹਾਰਡ ਡਿਸਕ ਜਾਂ ਸਟੋਰੇਜ ਉਪਕਰਨ ਵਿੱਚ ਕਿਸੇ ਪ੍ਰਕਾਰ ਦੀ ਤਰੁੱਟੀ ਆਉਣ ਨਾਲ ਵੀ ਡਾਟਾ ਨਸ਼ਟ ਹੋ ਸਕਦਾ ਹੈ। ਡਾਟਾ ਰਿਕਵਰੀ ਸਾਫਟਵੇਅਰ ਗਵਾਚੀਆਂ ਜਾਂ ਖ਼ਰਾਬ ਹੋਈਆਂ ਫਾਈਲਾਂ ਨੂੰ ਦੁਬਾਰਾ ਪ੍ਰਾਪਤ ਕਰਨ 'ਚ ਮਦਦ ਕਰਦੇ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1081, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.