ਡਿਸਕ ਡਰਾਈਵਜ਼ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Disk Drives

ਅਸੀਂ ਕੰਪਿਊਟਰ ਦੇ ਸਟੋਰੇਜ ਉਪਕਰਨਾਂ ( Storage Devices ) ਜਿਵੇਂ ਫ਼ਲੌਪੀ ਡਿਸਕ , ਕੰਪੈਕਟ ਡਿਸਕ ( CD ) ਅਤੇ ਹਾਰਡ ਡਿਸਕ ਵਿਚਲੇ ਅੰਤਰ ਬਾਰੇ ਜਾਣ ਚੁੱਕੇ ਹਾਂ । ਕੰਪਿਊਟਰ ਇਹਨਾਂ ਯੰਤਰਾਂ ਉੱਤੇ ਸਿੱਧੇ ਤੌਰ ' ਤੇ ਕੁੱਝ ਵੀ ਨਹੀਂ ਲਿਖ ਸਕਦਾ । ਇਸ ਕੰਮ ਲਈ ਡਿਸਕ ਡਰਾਈਵਾਂ ਦੀ ਲੋੜ ਪੈਂਦੀ ਹੈ ।

ਕੰਪਿਊਟਰ ਨੂੰ ਭੇਜੇ ਜਾਂਦੇ ਅੰਕੜੇ ਵੱਖ-ਵੱਖ ਡਿਸਕ ਡਰਾਈਵਾਂ ਦੀ ਮਦਦ ਨਾਲ ਹਾਰਡ ਡਿਸਕ , ਫ਼ਲੌਪੀ ਡਿਸਕ ਜਾਂ ਸੀਡੀ ਉੱਤੇ ਲਿਖੇ ਜਾਂਦੇ ਹਨ । ਡਿਸਕ ਡਰਾਈਵ ਡਿਸਕ ਪੜ੍ਹਨ ( Read ) ਅਤੇ ਲਿਖਣ ( Write ) ਦਾ ਕੰਮ ਕਰਦੀ ਹੈ । ਇਸ ਲਈ ਇਸ ਨੂੰ ਇਨਪੁਟ-ਆਉਟਪੁਟ ਯੰਤਰ ਵੀ ਕਿਹਾ ਜਾਂਦਾ ਹੈ ।

ਡਿਸਕ ਡਰਾਈਵਜ਼ ਆਮ ਤੌਰ ' ਤੇ ਸੈਂਟਰਲ ਪ੍ਰੋਸੈਸਿੰਗ ਯੂਨਿਟ ( ਸੀਪੀਯੂ ) ਦੀ ਕੈਬਨਿਟ ਦੇ ਅੰਦਰ ਸਥਾਪਿਤ ਕੀਤੀਆਂ ਜਾਂਦੀਆਂ ਹਨ । ਇਹ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ ਜਿਵੇਂ ਕਿ- ਫ਼ਲੌਪੀ ਡਿਸਕ ਡਰਾਈਵ , ਹਾਰਡ ਡਿਸਕ ਡਰਾਈਵ , ਸੀਡੀ ਡਰਾਈਵ , ਡੀਵੀਡੀ ਡਰਾਈਵ ਆਦਿ ।

ਜਿਵੇਂ ਕਿ ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ ਕਿ ਬਜ਼ਾਰ ਵਿੱਚ ਦੋ ਪ੍ਰਕਾਰ ਦੀਆਂ ਸੀਡੀਆਂ ਉਪਲਬਧ ਹਨ । ਪਹਿਲੀ ਸੀਡੀ ਰੋਮ ( CD ROM ) ਜਿਹੜੀ ਕਿ ਰੀਡ ਓਨਲੀ ਮੈਮਰੀ ਹੈ ਅਤੇ ਦੂਸਰੀ ਸੀਡੀ-ਆਰ ( CD-R ) ਜਿਹੜੀ ਕਿ ਰਿਕਾਰਡੇਬਲ ਸੀਡੀ ਹੈ । ਸੀਡੀ ਰੋਮ ਉੱਤੇ ਅੰਕੜਿਆਂ ਨੂੰ ਸਿਰਫ਼ ਪੜ੍ਹਿਆ ਹੀ ਜਾ ਸਕਦਾ ਹੈ , ਲਿਖਿਆ ਨਹੀਂ ਜਾ ਸਕਦਾ । ਦੂਜੇ ਪਾਸੇ ਸੀਡੀ-ਆਰ ਉੱਪਰ ਸਟੋਰ ਕੀਤੇ ਅੰਕੜਿਆਂ ਨੂੰ ਪੜ੍ਹਨ ਦੇ ਨਾਲ-ਨਾਲ ਨਵੇਂ ਅੰਕੜਿਆਂ ਨੂੰ ਸੀਡੀ ਰਾਈਟਰ ( ਡਿਸਕ ਡਰਾਈਵ ) ਦੀ ਮਦਦ ਨਾਲ ਲਿਖਿਆ ਵੀ ਜਾ ਸਕਦਾ ਹੈ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 227, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.