ਢੋਲਕੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਢੋਲਕੀ (ਨਾਂ,ਪੁ) ਹੱਥ ਦੀ ਥਾਪ ਨਾਲ ਵਜਾਇਆ ਜਾਣ ਵਾਲਾ ਚੰਮ ਨਾਲ ਮੜ੍ਹਿਆ ਸਾਜ਼
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6436, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਢੋਲਕੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਢੋਲਕੀ [ਨਾਂਇ] ਵੇਖੋ ਢੋਲਕ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6430, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਢੋਲਕੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਢੋਲਕੀ ਸੰਗ੍ਯਾ—ਛੋਟਾ ਢੋਲ (ਦੁਹਲ). ਦੁਹਲਕ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6024, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਢੋਲਕੀ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਢੋਲਕ ਜਾਂ ਢੋਲਕੀ : ਇਕ ਪ੍ਰਚੱਲਤ ਤਾਲ ਵਾਦਯ (ਸਾਜ਼) ਹੈ। ਇਹ ਢੋਲ ਦਾ ਹੀ ਛੋਟਾ ਰੂਪ ਹੈ। ਢੋਲਕ ਅਤੇ ਢੋਲਕੀ ਇਕੋ ਸਾਜ਼ ਦੇ ਨਾਮ ਹਨ। ਇਹ ਇਕ ਆਮ ਵਰਤੋਂ ਵਿਚ ਆਉਣ ਵਾਲਾ ਅਤੇ ਆਮ ਪ੍ਰਚੱਲਤ ਤਾਲ ਵਾਦਯ ਹੈ।
ਢੋਲਕ ਦਾ ਪ੍ਰਯੋਗ ਸਾਰੇ ਦੇਸ਼ਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਹੁੰਦਾ ਹੈ। ਇਹ ਲੱਕੜੀ ਦੇ ਖੋਲ ਤੋਂ ਤਿਆਰ ਕੀਤਾ ਜਾਂਦਾ ਹੈ। ਢੋਲਕ ਦੇ ਕਈ ਅਕਾਰ ਹੁੰਦੇ ਹਨ। ਇਸ ਦੀ ਆਕ੍ਰਿਤੀ ਢੋਲ ਵਰਗੀ ਹੁੰਦੀ ਹੈ ਪਰ ਆਕਾਰ ਵਿਚ ਕਾਫ਼ੀ ਛੋਟਾ ਹੁੰਦਾ ਹੈ। ਇਸ ਦੇ ਦੋਵੇਂ ਪਾਸੇ ਚਮੜੇ ਤੋਂ ਤਿਆਰ ਕੀਤੇ ਪੁੜਿਆਂ ਦੁਆਰਾ ਮੜ੍ਹੇ ਜਾਂਦੇ ਹਨ। ਢੋਲਕ ਦੀ ਲੰਬਾਈ ਵੱਧ ਤੋਂ ਵੱਧ ਲਗਭਗ 45 ਸੈਂ. ਮੀ. ਹੁੰਦੀ ਹੈ ਅਤੇ ਇਸ ਦੇ ਪੁੜੇ ਵੱਖ-ਵੱਖ ਆਕਾਰ ਦੇ ਹੁੰਦੇ ਹਨ। ਛੋਟਾ ਪੁੜਾ 15 ਸੈਂ. ਮੀ. ਤੋਂ 18 ਸੈਂ. ਮੀ. ਤੱਕ ਦਾ ਹੁੰਦਾ ਹੈ ਅਤੇ ਵੱਡਾ ਪੁੜਾ ਲਗਭਗ 20 ਸੈਂ. ਮੀ. ਦਾ ਹੁੰਦਾ ਹੈ। ਵੱਡੇ ਪੁੜੇ ਦੇ ਅੰਦਰ ਵੱਲ ਮਸਾਲਾ ਲਗਾਇਆ ਜਾਂਦਾ ਹੈ। ਜਿਸ ਤਰ੍ਹਾਂ ਤਬਲਾ, ਪਖਾਵਜ ਨੂੰ ਆਟਾ ਲਗਾਇਆ ਜਾਂਦਾ ਹੈ ਇਸ ਤਰ੍ਹਾਂ ਇਸ ਨੂੰ ਵਿਸ਼ੇਸ਼ ਮਸਾਲਾ ਲਗਾਇਆ ਜਾਂਦਾ ਹੈ ਤਾਂ ਕਿ ਇਸ ਤੋਂ ਗੰਭੀਰ ਧੁਨੀ (ਨਾਦ) ਦੀ ਉਤਪਤੀ ਹੋ ਸਕੇ । ਇਸ ਨੂੰ ਰੱਸੀ ਦੀ ਡੋਰੀ ਨਾਲ ਮੜ੍ਹਿਆ ਜਾਂਦਾ ਹੈ ਅਤੇ ਛੱਲੇ ਵੀ ਪਰੋਏ ਜਾਂਦੇ ਹਨ ਤਾਂ ਕਿ ਜ਼ਰੂਰਤ ਅਨੁਸਾਰ ਇਸ ਨੂੰ ਕਸਿਆ ਜਾਂ ਢਿੱਲਾ ਕੀਤਾ ਜਾ ਸਕੇ । ਇਸ ਦੇ ਪੁੜੇ ਵੱਖ ਵੱਖ ਧੁਨੀਆਂ ਉਤਪੰਨ ਕਰਦੇ ਹਨ। ਇਕ ਸਿਰਾ ਨਰ ਅਤੇ ਦੂਜਾ ਮਦੀਨ ਹੁੰਦਾ ਹੈ। ਇਸ ਨੂੰ ਹੱਥਾਂ ਦੁਆਰਾ ਵਜਾਇਆ ਜਾਂਦਾ ਹੈ।
ਸੰਗੀਤ ਦੀ ਹਰ ਤਰ੍ਹਾਂ ਦੀ ਮਹਿਫ਼ਲ ਵਿਚ ਇਸ ਦੀ ਆਵਾਜ਼ ਸੁਣਾਈ ਦਿੰਦੀ ਹੈ। ਇਸ ਤੋਂ ਇਲਾਵਾ ਪੂਜਾ ਸਥਾਨਾਂ ਵਿਚ ਵੀ ਇਸਦੀ ਵਰਤੋਂ ਹੁੰਦੀ ਹੈ। ਖੁਸ਼ੀ ਦੇ ਅਵਸਰ ਉੱਤੇ ਇਸ ਵਿਚ ਕੋਈ ਦਿੱਕਤ ਪੇਸ਼ ਨਹੀਂ ਆਉਂਦੀ । ਆਮ ਬੱਚੇ ਇਸ ਨੂੰ ਜਲਦੀ ਹੀ ਸਿੱਖ ਜਾਂਦੇ ਹਨ । ਕਈ ਢੋਲਕ ਵਾਦਕ ਇਸ ਦੀ ਤਲਬਾ ਵਾਦਕਾਂ ਦੀ ਤਰ੍ਹਾਂ ਹੀ ਮੁਹਾਰਤ ਰੱਖਦੇ ਹਨ। ਇਸ ਦੇ ਮਾਹਰ ਕਲਾਕਾਰ ਕਾਇਦਾ, ਪਲਟਾ, ਤੋੜਾ, ਠੇਲਾ, ਤਿਹਾਈਆਂ ਬੜੀ ਖ਼ੂਬੀ ਨਾਲ ਵਜਾਉਂਦੇ ਹਨ।
ਲੇਖਕ : –ਡਾ. ਜੋਗਿੰਦਰ ਸਿੰਘ ਬਾਵਰਾ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2995, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-19-11-41-06, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First