ਤਨਖ਼ਾਹਨਾਮਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਤਨਖ਼ਾਹਨਾਮਾ: ਭਾਈ ਨੰਦ ਲਾਲ ਗੋਯਾ ਦੇ ਨਾਂ ਨਾਲ ਸੰਬੰਧਿਤ ਇਕ ਰਚਨਾ ਜਿਸ ਵਿਚ ਸਿੱਖ ਧਰਮ-ਮਰਯਾਦਾ ਦਾ ਉਲਿੰਘਨ ਕਰਨ ਵਾਲੇ ਵਿਅਕਤੀ ਲਈ ਧਾਰਮਿਕ ਦੰਡ ਦੇਣ ਦਾ ਵਿਵਰਣ ਹੈ। ਵੇਖੋ ‘ਨੰਦ ਲਾਲ ਗੋਯਾ, ਭਾਈ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3378, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਤਨਖ਼ਾਹਨਾਮਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ
ਤਲਖ਼ਾਹਨਾਮਾ : ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਭਾਈ ਨੰਦ ਨਾਲ ਜੀ ਦੇ ਪ੍ਰਸ਼ਨ ਉੱਤਰ ਅਨੁਸਾਰ ਰਚਿਆ ਹੋਇਆ ਕਿਸੇ ਪ੍ਰੇਮੀ ਸਿੱਖ ਦਾ ਗ੍ਰੰਥ ਹੈ। ਇਸ ਵਿਚ ਉਨ੍ਹਾਂ ਕਰਮਾਂ ਦਾ ਵਿਸ਼ੇਸ਼ ਵਰਨ ਹੈ ਜਿਨ੍ਹਾਂ ਨੂੰ ਸਿੱਖ ਧਰਮ ਅਨੁਸਾਰ ਕੁਕਰਮ ਜਾਂ ਸਿੱਖੀ ਦੇ ਨਿਯਮਾਂ ਦੀ ਉਲੰਘਣਾਂ ਕੀਤੀ ਮੰਨਿਆ ਜਾਂਦਾ ਹੈ। ਅਜਿਹੀ ਉਲੰਘਣਾਂ ਕਰਣ ਵਾਲੇ ਨੂੰ ਤਨਖਾਹੀਆ ਕਿਹਾ ਜਾਂਦਾ ਹੈ ਅਤੇ ਉਸ ਨੂੰ ਧਰਮ ਦੰਡ ਦਿੱਤਾ ਜਾਂਦਾ ਹੈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1873, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-06-03-43-09, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.
ਤਨਖ਼ਾਹਨਾਮਾ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਤਨਖ਼ਾਹਨਾਮਾ : ਸਿੱਖ ਰਹਿਤ ਮਰਿਯਾਦਾ ਨਾਲ ਸਬੰਧਤ ਇਕ ਪੁਸਤਕ ਜਿਸ ਵਿਚ ਅੰਮ੍ਰਿਤਧਾਰੀ ਸਿੱਖ ਲਈ ਰਹਿਤ ਬਹਿਤ ਵਰਣਨ ਹੈ ਅਤੇ ਉਨ੍ਹਾਂ ਨੂੰ ਭੰਗ ਕਰਨ ਉੱਤੇ ਦਿੱਤੇ ਜਾਣ ਵਾਲੇ ਧਾਰਮਿਕ ਦੰਡ ਅਥਵਾ ਤਨਖ਼ਾਹ ਦਾ ਵੇਰਵਾ ਦਿੱਤਾ ਹੈ। ਇਸ ਤਨਖ਼ਾਹਨਾਮੇ ਦੇ ਲੇਖਕ ਬਾਰੇ ਨਿਸ਼ਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ । ਮਹਾਨ ਕੋਸ਼ ਅਨੁਸਾਰ ਇਹ ਕਿਸੇ ਪ੍ਰੇਮੀ ਸਿੱਖ ਦੀ ਰਚਨਾ ਹੈ ਪਰ ਕਈ ਵਿਦਵਾਨ ਇਸ ਨੂੰ ਭਾਈ ਨੰਦ ਲਾਲ ਜੀ ਦੀ ਰਚਨਾ ਮੰਨਦੇ ਹਨ ਕਿਉਂਕਿ ਇਸ ਪੁਸਤਕ ਵਿਚ ਇਕ ਦੋਹਰਾ ਲੇਖਕ ਦੇ ਸੰਮਤ 1752 (ਸੰਨ 1695) ਵਿਚ ਅਨੰਦਪੁਰ ਸਾਹਿਬ ਵਿਖੇ ਰਹਿਣ ਸਬੰਧੀ ਮਿਲਦਾ ਹੈ :-
ਸੰਮਤ ਸਤਰਹ ਸਹਸ ਸੁ ਬਾਵਨ।
ਮਘਰ ਸੁਦੀ ਨੌਮੀ ਸੁਖ ਦਾਵਨ।
ਸੁਰਗੁਰਵਾਰ ਸਤਦਰਵ ਤੀਰ।
ਬਚਨ ਕਹੇ ਨੰਦ ਲਾਲ ਸੁਬੀਰ।
ਇਸ ਤੋਂ ਇਲਾਵਾ ਇਸ ਤਨਖ਼ਾਹਨਾਮੇ ਦੇ ਮੁੱਢ ਵਿਚ ਲਿਖਿਆ ਹੈ ‘ਸਿਰੀ ਗੁਰੂ ਵਾਕ’ ਅਥਵਾ ਪ੍ਰਸ਼ਨ ਭਾਈ ਨੰਦ ਲਾਲ ਜੀ-ਵਾਕ ਗੁਰੂ ਗੋਬਿੰਦ ਸਿੰਘ ਜੀ। ਇਸ ਤੋਂ ਵੀ ਇਹ ਰਚਨਾ ਭਾਈ ਨੰਦ ਲਾਲ ਜੀ ਦੀ ਮੰਨੀ ਜਾਂਦੀ ਹੈ।
ਇਸ ਤਨਖਾ਼ਹਨਾਮੇ ਵਿਚ ਰਹਿਤਾਂ ਬਾਰੇ ਭਾਈ ਨੰਦ ਲਾਲ ਜੀ ਦੇ ਪ੍ਰਸ਼ਨ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਸ ਦਾ ਜੁਆਬ ਦਿੰਦਿਆਂ, ਦੰਡ ਨਿਰਧਾਰਿਤ ਕੀਤਾ ਲਿਖਿਆ ਹੋਇਆ ਹੈ :-
ਪ੍ਰਸ਼ਨ (ਨੰਦ ਲਾਲ): ਲਗੇ ਦਿਵਾਨ ਮੂਲ ਨਹਿ ਜਾਵੇ।
ਰਹਿਤ ਬਿਨਾ ਪ੍ਰਸ਼ਾਦ ਬਰਤਾਵੇ।
ਸੂਹਾ ਪਹਿਰ ਲਏ ਨਸਵਾਰ।
ਉੱਤਰ(ਗੁਰੂ ਗੋਬਿੰਦ ਸਿੰਘ): ਗੋਬਿੰਦ ਸਿੰਘ ਹੋਏ ਸੁ ਖੁਆਰ।
ਪ੍ਰਸ਼ਨ : ਧੀ ਭੈਣ ਕਾ ਪੈਸਾ ਖਾਇ ।
ਉੱਤਰ : ਗੋਬਿੰਦ ਸਿੰਘ ਧਕੇ ਯਮ ਲਾਇ॥
ਇਸ ਪ੍ਰਕਾਰ ਇਸ ਤਨਖ਼ਾਹਨਾਮੇ ਵਿਚ ਸੈਂਕੜੇ ਪ੍ਰਸ਼ਨਾਂ ਦੇ ਉੱਤਰ ਹਨ।
ਗੁਰਦੁਆਰਿਆਂ ਅਥਵਾ ਹੋਰ ਧਾਰਮਿਕ ਸਮਾਗਮਾਂ ਸਮੇਂ ਅਰਦਾਸ ਤੋਂ ਬਾਅਦ ਪੜ੍ਹਿਆ ਜਾਣ ਵਾਲਾ ਇਹ ਦੋਹਰਾ :-
ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ।
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ।
ਵੀ ਇਸ ਤਨਖ਼ਾਹਨਾਮੇ ਵਿਚ ਸ਼ਾਮਲ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1524, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-19-02-35-26, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ਪੰ. ਲੋ. ਵਿ. ਕੋ.
ਵਿਚਾਰ / ਸੁਝਾਅ
Please Login First