ਤਪਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਪਾ [ਨਾਂਪੁ] ਤਪ ਜਾਂ ਭਜਨ ਕਰਨ ਵਾਲ਼ਾ , ਤਪੀ, ਤਪੱਸਵੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9056, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਤਪਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਪਾ. ਸੰਗ੍ਯਾ—ਤਪਸ੍ਵੀ. ਤਪੀਆ. “ਤਪਾ ਨ ਹੋਵੈ ਅੰਦ੍ਰਹੁ ਲੋਭੀ.” (ਮ: ੪ ਵਾਰ ਗਉ ੧) ਦੇਖੋ, ਤੁੜ । ੨ ਰਿਆਸਤ ਪਟਿਆਲੇ ਦੀ ਨਜਾਮਤ ਬਰਨਾਲੇ ਦਾ ਇੱਕ ਪਿੰਡ , ਜੋ ਹੁਣ ਭਟਿੰਡਾ ਰਾਜਪੁਰਾ ਲੈਨ ਤੇ ਰੇਲਵੇ ਸਟੇਸ਼ਨ ਹੈ. ਇਸ ਗ੍ਰਾਮ ਗੁਰੂ ਤੇਗਬਹਾਦੁਰ ਸਾਹਿਬ ਮਾਲਵੇ ਨੂੰ ਕ੍ਰਿਤਾਰਥ ਕਰਦੇ ਹੋਏ ਵਿਰਾਜੇ ਹਨ. ਮਹਾਰਾਜਾ ਕਰਮ ਸਿੰਘ ਜੀ ਨੇ ਗੁਰਦ੍ਵਾਰਾ ਪੱਕਾ ਬਣਵਾਇਆ ਅਰ ਨਾਲ ਜਮੀਨ ਲਾਈ. ਪੁਜਾਰੀ ਸਿੰਘ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8949, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਤਪਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਤਪਾ (ਪਿੰਡ): ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਇਕ ਪਿੰਡ , ਜਿਥੇ ਗੁਰੂ ਤੇਗ ਬਹਾਦਰ ਜੀ ਮਾਲਵੇ ਵਿਚ ਧਰਮ ਉਪਦੇਸ਼ ਕਰਨ ਵੇਲੇ ਪਧਾਰੇ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਇਥੇ ‘ਗੁਰਦੁਆਰਾ ਟਿੱਬਾ ਸਾਹਿਬ ਪਾਤਿਸ਼ਾਹੀ ਨੌਵੀਂ’ ਬਣਿਆ ਹੋਇਆ ਹੈ। ਇਥੇ ਪਹਿਲਾਂ ਪਟਿਆਲਾ-ਪਤਿ ਮਹਾਰਾਜਾ ਕਰਮ ਸਿੰਘ ਨੇ ਗੁਰੂ-ਧਾਮ ਉਸਰਵਾਇਆ। ਇਸ ਦੀ ਵਰਤਮਾਨ ਇਮਾਰਤ ਬਾਬਾ ਨਰੈਣ ਸਿੰਘ ਮੋਨੀ ਨੇ ਬਣਵਾਈ ਅਤੇ ਉਸੇ ਦੇ ਸੇਵਕ ਇਸ ਦੀ ਵਿਵਸਥਾ ਕਰਦੇ ਹਨ। ਇਸ ਵਿਚ ਇਕ ਛੋਟਾ ਜਿਹਾ ਸਰੋਵਰ ਵੀ ਬਣਿਆ ਹੋਇਆ ਹੈ। ਇਸ ਵਿਚ ਹਰ ਸੰਗ੍ਰਾਂਦ ਵਾਲੇ ਦਿਨ ਬਹੁਤ ਸੰਗਤ ਜੁੜਦੀ ਹੈ। ਇਸ ਪਿੰਡ ਨਾਲ ਤਪਾ ਮੰਡੀ ਵੀ ਸਥਾਪਿਤ ਹੋ ਚੁਕੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8928, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਤਪਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਤਪਾ (ਸੰ.। ਦੇਖੋ , ਤਪ) ਤਪ ਕਰਨ ਵਾਲਾ। ਯਥਾ-‘ਤਪਾ ਨ ਹੋਵੈ ਅੰਦ੍ਰਹੁ ਲੋਭੀ’। ਤਥਾ-‘ਇਸੁ ਤਪੇ ਨੋ ਤਿਥੈ ਖੜਿ ਪਾਇਹੁ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8928, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਤਪਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ
ਤਪਾ : ਇਹ ਇਕ ਪਾਖੰਡੀ ਸੀ ਜੋ ਖਡੂਰ ਸਾਹਿਬ (ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਰਹਿੰਦਾ ਸੀ। ਖਹਿਰਾ ਗੋਤ ਦੇ ਜੱਟ ਇਸ ਨੂੰ ਗੁਰੂ ਮੰਨਦੇ ਸਨ। ਇਹ ਗੁਰੂ ਅੰਗਦ ਦੇਵ ਜੀ ਨਾਲ ਬਹੁਤ ਈਰਖਾ ਕਰਦਾ ਸੀ ਅਤੇ ਇਸਨੇ ਇਹ ਪੂਰੀ ਕੋਸ਼ਿਸ਼ ਕੀਤੀ ਕਿ ਗੁਰੂ ਜੀ ਦੇ ਸ਼ਰਧਾਲੂ ਉਨ੍ਹਾਂ ਨੂੰ ਗੁਰੂ ਪ੍ਰਵਾਨ ਨਾ ਕਰਨ ਕਿਉਂ ਜੋ ਗ੍ਰਹਿਸਥੀ ਮਨੁੱਖ ਨੂੰ ਗੁਰੂ ਬਣਨ ਦਾ ਕੋਈ ਅਧਿਕਾਰ ਨਹੀਂ। ਇਕ ਵਾਰ ਕਾਲ ਪੈਣ ਤੇ ਜਦੋਂ ਲੋਕ ਮੀਂਹ ਪੁਆਉਣ ਦੀ ਪ੍ਰਾਰਥਨਾ ਲੈ ਕੇ ਇਸ ਕੋਲ ਆਏ ਤਾਂ ਇਸਨੇ ਆਖਿਆ ਕਿ ਗੁਰੂ ਸਾਹਿਬ ਨੂੰ ਖਡੂਰ ਵਿਚੋਂ ਕੱਢ ਦਿਤਾ ਜਾਵੇ ਤਾਂ ਮੀਂਹ ਪੈ ਜਾਵੇਗਾ ਪਰ ਜਦ ਗੁਰੂ ਜੀ ਦੇ ਚਲੇ ਜਾਣ ਤੇ ਵੀ ਬਰਸਾਤ ਨਾ ਕੋਈ ਤਾਂ ਅਮਰ ਦਾਸ ਜੀ (ਮਗਰੋਂ ਗੁਰੂ ਅਮਰਦਾਸ ਜੀ) ਨੇ ਲੋਕਾਂ ਨੂੰ ਸਮਝਾਇਆ ਕਿ ਰੱਬ ਤੋਂ ਬਿਨਾਂ ਹੋਰ ਕੋਈ ਸ਼ਕਤੀ ਮੀਂਹ ਨਹੀਂ ਪਵਾ ਸਕਦੀ। ਜੇ ਤਪੇ ਕੋਲ ਮੀਂਹ ਪੁਆਉਣ ਦੀ ਸ਼ਕਤੀ ਹੁੰਦੀ ਤਾਂ ਉਹ ਘਰ-ਘਰ ਭੀਖ ਕਿਉਂ ਮੁੰਗਦਾ। ਇਸ ਗੱਲ ਦੀ ਸਮਝ ਆਉਣ ਤੇ ਲੋਕਾਂ ਨੇ ਇਸ ਨੂੰ ਯੋਗ ਸਜ਼ਾ ਦਿਤੀ ਤਾਂ ਜੋ ਕੋਈ ਹੋਰ ਵਿਅਕਤੀ ਇਸ ਤਰ੍ਹਾਂ ਦੀ ਘਟੀਆ ਹਰਕਤ ਨਾ ਕਰੇ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6109, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-06-04-10-16, ਹਵਾਲੇ/ਟਿੱਪਣੀਆਂ: ਹ. ਪੁ. –ਦੀ ਸਿੱਖ ਰਿਲੀਜ਼ਨ-ਮੈਕਾਲਫ।
ਵਿਚਾਰ / ਸੁਝਾਅ
Please Login First