ਤਵੀਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਵੀਤ (ਨਾਂ,ਪੁ) ਮੰਤਰ ਕੀਤਾ ਕਾਗਜ਼ ਖੋਲ ਵਿੱਚ ਮੜ੍ਹ ਕੇ ਗਲ਼ ਜਾਂ ਬਾਂਹ ਦੁਆਲੇ ਪਹਿਰਿਆ ਜਾਣ ਵਾਲਾ ਸੋਨੇ, ਪਿੱਤਲ, ਤਾਂਬੇ ਆਦਿ ਦਾ ਗਹਿਣਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2890, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤਵੀਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਵੀਤ [ਨਾਂਪੁ] ਧਾਤ/ਕੱਪੜੇ ਆਦਿ ਵਿੱਚ ਬੱਝਾ ਜੰਤਰ ਮੰਤਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2884, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤਵੀਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਵੀਤ. ਦੇਖੋ, ਤਾਵੀਜ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2622, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਵੀਤ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਤਵੀਤ : ਅਰਬੀ ਭਾਸ਼ਾ ਦੇ ਤਾਅਵੀਜ਼ ਸ਼ਬਦ ਤੋਂ ਬਣੇ ਇਸ ਸ਼ਬਦ ਦੇ ਅਰਥ ‘ਪਨਾਹ ਮੰਗਣਾ’ ਹਨ। ਇਹ ਮੰਤਰ ਉਚਾਰ ਕੇ ਤਿਆਰ ਕੀਤੇ ਹੋਏ ਉਹ ਜੰਤਰ ਹਨ ਜਿਨ੍ਹਾਂ ਨੂੰ ਕੱਪੜੇ ਵਿਚ ਸਿਉਂ ਕੇ ਜਾਂ ਧਾਤ ਵਿਚ ਮੜ੍ਹ ਕੇ ਸਰੀਰ ਦੇ ਕਿਸੇ ਅੰਗ ਉੱਤੇ ਬੰਨ੍ਹਣ ਜਾਂ ਪਹਿਨਣ ਨਾਲ ਦੁਖ ਤਕਲੀਫ਼ਾਂ ਦੂਰ ਹੁੰਦੀਆਂ ਅਤੇ ਮੁਰਾਦਾਂ ਪੂਰੀਆਂ ਹੋਈਆਂ ਮੰਨੀਆਂ ਜਾਂਦੀਆਂ ਹਨ।

ਸਹਾਨੁਭੂਤੀ ਟੂਣੇ ਤੇ ਆਧਾਰਿਤ ਪੁਰਾਤਨ ਵਿਸ਼ਵਾਸ ਅਨੁਸਾਰ ਲੋਕ ਕਿਸੇ ਰਿਸ਼ੀ-ਮੁਨੀ ਜਾਂ ਸੰਤ ਮਹਾਤਮਾ ਦੀ ਕੋਈ ਨਿਸ਼ਾਨੀ ਆਪਣੇ ਕੋਲ ਇਸ ਭਾਵਨਾ ਨਾਲ ਰੱਖ ਲੈਂਦੇ ਸਨ ਕਿ ਉਨ੍ਹਾਂ ਅੰਦਰ ਵੀ ਉਸ ਮਹਾਪੁਰਸ਼ ਦੇ ਗੁਣ ਰਚ ਜਾਣਗੇ। ਪੁਰਤਾਨ ਸਮੇਂ ਵਿਚ ਬਨਵਾਸੀ ਮਨੁੱਖ ਸ਼ਕਤੀ ਹਾਸਲ ਕਰਨ ਲਈ ਜੰਗਲੀ ਜਾਨਵਰਾਂ ਦੇ ਦੰਦ, ਹੱਡੀ ਜਾਂ ਵਾਲ ਆਪਣੀਆਂ ਬਾਹਾਂ ਨਾਲ ਬੰਨ੍ਹ ਲੈਂਦੇ ਸਨ ਤਾਂ ਕਿ ਉਸ ਪਸ਼ੂ ਦਾ ਬਲ ਉਨ੍ਹਾਂ ਅੰਦਰ ਪ੍ਰਵੇਸ਼ ਕਰ ਜਾਏ।

ਪ੍ਰਭਾਵ ਪੱਖੋਂ ਤਵੀਤ ਤਿੰਨ ਤਰ੍ਹਾਂ ਦੇ ਹੁੰਦੇ ਹਨ - ਹਾਂ ਪੱਖੀ, ਨਾਂਹ ਪੱਖੀ ਅਤੇ ਆਭਾਵਾਤਮਕ। ਹਾਂ ਪੱਖੀ ਤਵੀਤ ਕਿਸੇ ਮੰਤਵ ਦੀ ਸਿੱਧੀ ਲਈ ਵਰਤੇ ਜਾਂਦੇ ਹਨ ਜਿਵੇਂ ਕਿਸੇ ਨੂੰ ਵਸ ਕਰਨ ਲਈ, ਔਲਾਦ, ਪ੍ਰਾਪਤ ਕਰਨ ਲਈ, ਮੁਕਦਮਾ ਜਿੱਤਣ ਲਈ ਆਦਿ ।

ਨਾਂਹ ਪੱਖੀ ਤਵੀਤ ਕਿਸੇ ਦੁਸ਼ਮਣ ਨੂੰ ਦੁਖ ਪਹੁੰਚਾਉਣ ਲਈ ਵਰਤੇ ਜਾਂਦੇ ਹਨ। ਇਨ੍ਹਾਂ ਤਵੀਤਾਂ ਨੂੰ ਦੁਸ਼ਮਣ ਦੇ ਘਰ ਕਿਸੇ ਥਾਂ ਦੱਬਿਆ ਜਾਂਦਾ ਹੈ ਜਾਂ ਖਾਣ ਪੀਣ ਦੀ ਕਿਸੇ ਚੀਜ਼ ਵਿਚ ਘੋਲ ਕੇ ਪਿਲਾ ਦਿੱਤਾ ਜਾਂਦਾ ਹੈ।

ਆਭਾਵਾਤਮਕ ਤਵੀਤ ਕਿਸੇ ਮਾੜੀ ਨਜ਼ਰ ਜਾਂ ਜਾਦੂ ਟੂਣੇ ਆਦਿ ਤੋਂ ਬਚਣ ਲਈ ਗਲੇ ਵਿਚ ਪਹਿਨਿਆ ਜਾਂਦਾ ਹੈ। ਅਜਿਹੇ ਤਵੀਤ ਨੂੰ ‘ਰੱਖ’ ਜਾਂ ‘ਫੁੱਲ’ ਵੀ ਕਿਹਾ ਜਾਂਦਾ ਹੈ। ਮਾੜੀ ਨਜ਼ਰ ਤੋਂ ਬਚਣ ਲਈ ਵਰਤੇ ਜਾਂਦੇ ਜਾਣ ਵਾਲੇ ਤਵੀਤ ਨੂੰ ‘ਨਜ਼ਰ ਦਾ ਫੁੱਲ’ ਕਿਹਾ ਜਾਂਦਾ ਹੈ। ਵਧੀਆ ਅਤੇ ਵਧੇਰੇ ਮੱਖਣ ਪ੍ਰਾਪਤ ਕਰਨ ਲਈ ਮਧਾਣੀ ਨਾਲ ਬੰਨ੍ਹੇ ਤਵੀਤ ਨੂੰ ‘ਮਧਾਣੀ ਦਾ ਫੁੱਲ’ ਕਹਿੰਦੇ ਹਨ ।

ਤਵੀਤ ਜੰਤਰਾਂ ਤੋਂ ਇਲਾਵਾ ਕਾਗਜ਼ ਦੇ ਟੁਕੜੇ ਉੱਤੇ ਲਿਖੇ ਹੋਏ ਅੱਖਰ ਜਾਂ ਚਿੰਨ੍ਹ ਵੀ ਹੋ ਸਕਦੇ ਹਨ। ਕਾਗਜ਼ ਦੇ ਟੁਕੜਿਆਂ ਉੱਤੇ ਕੁਰਾਨ ਦੀ ਕੋਈ ਆਇਤ, ਸਵਾਸਤਿਕ ਦਾ ਚਿੰਨ੍ਹ ਜਾਂ ਓਮ ਆਦਿ ਉਕਰੇ ਹੁੰਦੇ ਹਨ। ਕਈ ਵੇਰ ਖਾਨੇ ਵਾਹ ਕੇ ਕੁਝ ਹਿੰਦਸੇ ਦਰਜ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਜਿਸ ਪਾਸਿਓਂ ਵੀ ਜੋੜੇ ਉਨ੍ਹਾਂ ਦਾ ਅੰਕ ਇਕੋ ਬੈਠਦਾ ਹੈ। ਕਈ ਲੋਕ ਦੇਵੀ ਦੇਵਤਿਆਂ ਜਾਂ ਗ੍ਰਹਿਆਂ ਦੇ ਚਿੰਨ੍ਹ ਉਕਰਵਾ ਕੇ ਵੀ ਤਵੀਤ ਤਿਆਰ ਕਰਵਾਉਂਦੇ ਹਨ । ਇਨ੍ਹਾਂ ਤਵੀਤਾਂ ਨੂੰ ਤਾਂਬੇ ਜਾਂ ਚਾਂਦੀ ਦੀ ਡੱਬੀ ਵਿਚ ਮੜ੍ਹਵਾ ਕੇ ਸਰੀਰ ਨਾਲ ਬੰਨ੍ਹਿਆ ਜਾਂਦਾ ਹੈ।

ਵਸਤੂਗਤ ਤਵੀਤ ਪਸ਼ੂ, ਪੰਛੀ ਦਾ ਕੋਈ ਅੰਗ ਜਿਵੇਂ ਖੁਰ, ਨਹੁੰ, ਸਿੰਗ, ਦੰਦ, ਵਾਲ ਆਦਿ ਹੁੰਦੇ ਹਨ ਜਿਹੜੇ ਆਮ ਤੌਰ ਤੇ ਮਰਦ ਆਪਣੇ ਡੌਲਿਆਂ ਨਾਲ ਬੰਨ੍ਹਦੇ ਹਨ। ਪਾਲਤੂ ਪਸ਼ੂਆਂ ਦੀ ਰੱਖਿਆ ਲਈ ਵੀ ਉਨ੍ਹਾਂ ਦੇ ਗਲ ਵਿਚ ਤਵੀਤ ਪਹਿਨਾਏ ਜਾਂਦੇ ਹਨ। ਖੇਤਾਂ ਦੀ ਉਪਜ ਵਧਾਉਣ ਲਈ ਕਈ ਕਿਸਾਨ ਤਵੀਤ ਧਰਤੀ ਵਿਚ ਦਬਦੇ ਹਨ ਅਤੇ ਕਈ ਕਾਰੀਗਰ ਆਪਣੇ ਕੰਮ ਕਾਰ ਦੀ ਬਰਕਤ ਲਈ ਆਪਣੇ ਸੰਦਾਂ ਨਾਲ ਤਵੀਤ ਬੰਨ੍ਹਦੇ ਹਨ।

ਤਵੀਤ ਦੀ ਸ਼ਕਲ ਵਰਗਾ ਛੋਟਾ ਗਹਿਣਾ ਜਿਸ ਨੂੰ ਤਵੀਤੜੀ ਆਖਦੇ ਹਨ, ਆਮ ਤੌਰ ਤੇ ਲਾਲ ਜਾਂ ਕਾਲੇ ਧਾਗੇ ਵਿਚ ਪਰੋ ਕੇ ਔਰਤਾਂ ਦੁਆਰਾ ਪਹਿਨਿਆ ਜਾਂਦਾ ਹੈ। ਤਵੀਤੜੀ ਪਾਨ ਦੇ ਪੱਤੇ ਵਰਗੀ ਸੋਨੇ ਜਾਂ ਚਾਂਦੀ ਦੀ ਬਣੀ  ਹੁੰਦੀ ਹੈ ਅਤੇ ਕੁੰਡਿਆਂ ਨਾਲ ਬੰਨ੍ਹ ਕੇ ਸਿਰ ਦੀ ਰੱਖਿਆ ਲਈ ਸਿਰ ਦੇ ਅਗਲੇ ਤੇ ਪਿਛਲੇ ਪਾਸੇ ਲਟਕਾਈ ਜਾਂਦੀ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 421, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-19-04-35-50, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੇ.; ਪੰ. ਲੋ. ਵਿ. ਕੋ.

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.