ਤਾਈ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਾਈ (ਨਾਂ,ਇ) ਤਾਏ ਦੀ ਪਤਨੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7503, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਤਾਈ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਾਈ. ਸੰਗ੍ਯਾ—ਤਾਏ ਦੀ ਵਹੁਟੀ । ੨ ਵ੍ਯ—ਤੀਕ. ਤੋੜੀ. ਤਕ. “ਭਰਿਆ ਗਲ ਤਾਈ.” (ਗਉ ਛੰਤ ਮ: ੩) ੩ ਲਈ. ਵਾਸਤੇ. ਨਿਮਿੱਤ. “ਕੀਓ ਸੀਗਾਰੁ ਮਿਲਨ ਕੈ ਤਾਈ.” (ਬਿਲਾ ਅ: ਮ: ੪) ੪ ਵਿ—ਤਅ਼ੱਲੁਕ਼. ਅਧੀਨ. “ਜੀਵਣੁ ਮਰਣਾ ਸਭੁ ਤੁਧੈ ਤਾਈ.” (ਮਾਝ ਅ: ਮ: ੩) ੫ ਤਾਉ (ਆਂਚ) ਵਿੱਚ. “ਦਝਹਿ ਮਨਮੁਖ ਤਾਈ ਹੇ.” (ਮਾਰੂ ਸੋਲਹੇ ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7398, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਤਾਈ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਤਾਈ (ਅ.। ਹਿੰਦੀ ਤਈਂ) ਵਾਸਤੇ, ਲਈ। ਯਥਾ-‘ਕੀਓ ਸੀਗਾਰੁ ਮਿਲਣ ਕੈ ਤਾਈ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7384, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਤਾਈ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ
ਤਾਈ : ਝੀਲ – ਚੀਨ ਦੇ ਜਜੀਆਂਗ (Chekiang) ਅਤੇ ਜੀਆਂਗਸੂ (Kiangsu) ਪ੍ਰਾਂਤਾਂ ਵਿਚਕਾਰ ਸਥਿਤ ਇਹ ਇਕ ਵੱਡੀ ਝੀਲ ਹੈ। ਕਮਾਨਨੁਮਾ ਲਗਦੀ ਇਹ ਝੀਲ ਉੱਤਰ ਤੋਂ ਦੱਖਣ ਵੱਲ 70 ਕਿ.ਮੀ. (45 ਮੀ.) ਲੰਬੀ ਅਤੇ ਪੂਰਬ ਤੋਂ ਪੱਛਮ ਵੱਲ 60 ਕਿ. ਮੀ. (37 ਮੀ.) ਚੌੜੀ ਹੈ ਅਤੇ ਇਸ ਦਾ ਕੁੱਲ ਰਕਬਾ 2,200 ਵ. ਕਿ. ਮੀ. ਹੈੇ।
ਇਹ ਬਿਲਕੁਲ ਪੱਧਰੇ ਮੈਦਾਨੀ ਇਲਾਕੇ ਵਿਚ ਸਥਿਤ ਹੈ। ਪੱਛਮ ਵਲੋਂ ਵਿੰਗ ਵਲੇਵੇਂ ਖਾਂਦੇ ਹੋਏ ਜਲ-ਮਾਰਗ ਇਸ ਨੂੰ ਹੋਂਦ ਵਿਚ ਲਿਆਉਂਦੇ ਹਨ ਅਤੇ ਇਸ ਦਾ ਵਾਧੂ ਪਾਣੀ ਪੂਰਬ ਵੱਲ ਸੂ ਜੋ (Su-chou), ਲੂ ਜੀਆਂਸ, (Lu Chiang) ਅਤੇ ਹਵਾਂਗ ਪੂ ਜੀਆਂਗ (Huang-p’ u chiang) ਦਰਿਆਵਾਂ ਰਾਹੀਂ ਸਮੁੰਦਰ ਵਿਚ ਜਾ ਡਿਗਦਾ ਹੈ। ਇਸ ਦੇ ਉੱਤਰ-ਪੂਰਬ ਵਿਚ ਪਹਾੜ ਹਨ ਜਿਹੜੇ ਝੀਲ ਵਿਚੋਂ ਛੋਟੇ ਛੋਟੇ ਟਾਪੂਆਂ ਵਾਂਗ ਦਿਖਾਈ ਦਿੰਦੇ ਹਨ। ਗਾਦ ਕਾਰਨ ਝੀਲ ਦੇ ਕਿਨਾਰੇ ਲਗਾਤਾਰ ਘੱਟਣ ਕਰਕੇ ਇਨ੍ਹਾਂ ਵਿਚੋਂ ਬਹੁਤ ਸਾਰੇ ਟਾਪੂ ਝੀਲ ਦੇ ਨਾਲ ਹੀ ਰਲ ਗਏ ਹਨ।
ਭਾਵੇਂ ਇਸ ਦੇ ਆਲੇ-ਦੁਆਲੇ ਦੇ ਖੇਤਰ ਪਹਿਲੀ ਸਦੀ ਈ. ਪੂ. ਦਾ ਵੱਸਿਆ ਹੋਇਆ ਹੈ ਪਰ ਸਿੰਜਾਈ ਯੋਜਨਾਵਾਂ 7ਵੀਂ ਸਦੀ ਅਤੇ ਇਸ ਤੋਂ ਬਾਅਦ ਹੀ ਬਣੀਆਂ। 10ਵੀਂ ਅਤੇ 13ਵੀਂ ਸਦੀ ਦੌਰਾਨ ਭੌਂ ਸੁਧਾਰ ਅਤੇ ਜਲ-ਨਿਕਾਸੀ ਪ੍ਰਬੰਧ ਦੀ ਤੇਜ਼ੀ ਨਾਲ ਵਿਉਂਤਬੰਦੀ ਕੀਤੀ ਗਈ। 11ਵੀਂ ਅਤੇ 15ਵੀਂ ਸਦੀ ਵਿਚ ਵੱਡੇ ਪੈਮਾਨੇ ਤੇ ਹੜ੍ਹਾਂ ਦੀ ਰੋਕਥਾਮ ਲਈ ਯੋਜਨਾਵਾਂ ਬਣਾਈਆਂ ਗਈਆਂ। 1930 ਵਿਆਂ ਵਿਚ ਚੀਨ ਦੀ ਗਣਤੰਤਰੀ ਸਰਕਾਰ ਨੇ ਝੀਲ ਦੇ ਪਾਣੀ ਦੇ ਕੰਟਰੋਲ ਲਈ ਤਾਈ ਹੂ ਜਲ-ਸੰਭਾਲ ਅਥਾਰਿਟੀ ਦੀ ਸਥਾਪਨਾ ਕੀਤੀ ਜਿਸ ਨੂੰ ਬਾਅਦ ਵਿਚ ਜਲਦੀ ਹੀ 1949 ਈ. ਵਿਚ ਚੀਨ ਦੀ ਕਮਿਊਨਿਸਟ ਸਰਕਾਰ ਨੇ ਤਾਈ ਹੂ ਜਲ-ਸੰਭਾਲ ਅਸੈਂਬਲੀ ਨਾਲ ਬਦਲ ਦਿੱਤਾ। ਇਸ ਕੋਲ ਸਾਰੇ ਖੇਤਰ ਦੇ ਕੰਟਰੋਲ ਦੀ ਜ਼ਿ਼ੰਮੇਵਾਰੀ ਸੀ। ਅਜਿਹੀਆਂ ਯੋਜਨਾਵਾਂ ਬਣਾ ਕੇ ਝੀਲ ਦੇ ਪਾਣੀ ਦੀ ਠੀਕ ਵਰਤੋਂ ਕਰਨ ਦੇ ਨਾਲ ਨਾਲ ਹੜ੍ਹਾਂ ਦੀ ਵੀ ਰੋਕਥਾਮ ਕੀਤੀ ਗਈ।
ਝੀਲ ਦੀ ਪੂਰਬੀ ਹਿੱਸੇ ਵਿਚਲੇ ਕਈ ਟਾਪੂ ਪਹਿਲਾਂ ਤਾਓਵਾਦੀ ਅਤੇ ਬੋਧੀਆਂ ਦੇ ਧਾਰਮਿਕ ਸਥਾਨਾਂ ਕਾਰਨ ਬਹੁਤ ਪ੍ਰਸਿੱਧ ਸਨ। ਇਨ੍ਹਾਂ ਟਾਪੂਆਂ ਉਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਰਹਿੰਦੇ ਸਨ। ਇਹ ਫਲਾਂ ਦੀ ਬਾਗ਼ਬਾਨੀ ਅਤੇ ਮੱਛੀਆਂ ਫੜਨ ਦਾ ਧੰਦਾ ਕਰਦੇ ਸਨ। ਤਾਈ ਹੂ (Tai Hu) ਇਥੋਂ ਦੇ ਕੁਦਰਤੀ ਖ਼ੂਬਸੂਰਤ ਨਜ਼ਾਰਿਆਂ ਕਾਰਨ ਪ੍ਰਸਿੱਧ ਹੈ। ਪੂਰਬ ਵਿਚ ਖਾਸ ਤੌਰ ਤੇ ਜੀਆਂਗਸੂ ਵਿਚ ਸੂ ਜੋ ਦੇ ਲਾਗਲਾ ਖੇਤਰ ਅਤੇ ਉੱਤਰ ਵਿਚ ਵੂ ਸ਼ੀ (Wu-hsi) ਦੇ ਆਲੇ ਦੁਆਲੇ ਦਾ ਖੇਤਰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹਨ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4984, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-09-04-35-37, ਹਵਾਲੇ/ਟਿੱਪਣੀਆਂ: ਹ. ਪੁ. –ਐਨ. ਬ੍ਰਿ. ਮਾ. 11:501
ਵਿਚਾਰ / ਸੁਝਾਅ
Please Login First