ਤਾਰਾ ਸਿੰਘ ਕਾਮਿਲ (1929 - 1993) ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਤਾਰਾ ਸਿੰਘ ਕਾਮਿਲ ਦਾ ਜਨਮ ਮਾਤਾ ਧਨ ਕੌਰ , ਪਿਤਾ ਅਰਜਨ ਸਿੰਘ ਦੇ ਘਰ , ਪਿੰਡ ਹੂਕੜਾਂ, ਜ਼ਿਲ੍ਹਾ ਹੁਸ਼ਿਆਰਪੁਰ ਵਿਚ 15 ਅਗਸਤ, 1929 ਨੂੰ ਹੋਇਆ। ਉਸ ਦੀਆਂ ਪੁਸਤਕਾਂ ਦਾ ਵੇਰਵਾ ਇਸ ਪ੍ਰਕਾਰ ਹੈ : ਸਿੰਮਦੇ ਪੱਥਰ (1956), ਮੇਘਲੇ (1962), ਅਸੀ ਤੁਸੀਂ (1972), ਸੂਰਜ ਦਾ ਲੈਟਰ ਬਕਸ (1983), ਕਹਿਕਸ਼ਾਂ (1988) ਤੋਂ ਇਲਾਵਾ ਵਿਅੰਗ ਵਾਰਤਕ ਸਰਗੋਸ਼ੀਆਂ (1988) ਅਤੇ ਵਿਅੰਗ ਕਾਵਿ ਨਾਥ ਬਾਣੀ (1972)। ਦਿੱਲੀ ਦੇ ਸਾਹਿਤਕ ਹਲਕਿਆਂ ਦੀ ਜਿੰਦਜਾਨ ਤਾਰਾ ਸਿੰਘ ਸਟੇਜ ਅਤੇ ਵਿਅੰਗ ਦੋਹਾਂ ਦਾ ਧਨੀ ਸੀ। ਤਾਰਾ ਸਿੰਘ ਨੇ ਪ੍ਰਗਤੀਵਾਦ, ਪ੍ਰਯੋਗਸ਼ੀਲ, ਨਕਸਲਬਾੜੀ ਅਤੇ ਪੰਜਾਬ ਸੰਕਟ ਦੀ ਕਵਿਤਾ ਦੇ ਅੰਗ ਸੰਗ ਕਾਵਿ-ਸਫਰ ਕੀਤਾ ਹੈ।


ਲੇਖਕ : ਡਾ. ਰਾਜਿੰਦਰ ਪਾਲ ਸਿੰਘ,
ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 595, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.