ਤਾਰੂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾਰੂ ( ਵਿ , ਪੁ ) 1 ਭੋਂਏਂ ਦੀ ਵਹਾਈ ਸਮੇਂ ਫਾਲ਼ੇ ਦਾ ਧਰਤੀ ਵਿੱਚ ਘੱਟ ਡੂੰਘਾ ਖੁੱਭਣ ਦੀ ਅਵਸਥਾ 2 ਪਾਣੀ ਵਿੱਚ ਤੈਰ ਸਕਣ ਦਾ ਜਾਣਕਾਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3784, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤਾਰੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾਰੂ . ਵਿ— ਤਰਨ ਵਾਲਾ. ਤੈਰਾਕ. “ ਜੇ ਤੂੰ ਤਾਰੂ ਪਾਣਿ.” ( ਸਵਾ ਮ : ੧ ) ੨ ਅਥਾਹ. ਜੋ ਤਰੇ ਬਿਨਾ ਪੈਰਾਂ ਨਾਲ ਲੰਘਿਆ ਨਹੀਂ ਜਾਂਦਾ. “ ਤਤੈ ਤਾਰੂ ਭਵਜਲ ਹੋਆ ਤਾਕਾ ਅੰਤੁ ਨ ਪਾਇਆ.” ( ਆਸਾ ਪਟੀ ਮ : ੧ ) ੩ ਸੰਗ੍ਯਾ— ਡੂੰਘਾ ਜਲ , ਜਿਸ ਨੂੰ ਤਰਕੇ ਪਾਰ ਹੋ ਸਕੀਏ. “ ਮਛੀ ਤਾਰੂ ਕਿਆ ਕਰੇ ? ” ( ਮ : ੧ ਵਾਰ ਮਾਝ ) ੪ ਸ਼੍ਰੀ ਗੁਰੂ ਅਮਰਦਾਸ ਦਾ ਇੱਕ ਅਨੰਨ ਸੇਵਕ । ੫ ਸ਼੍ਰੀ ਗੁਰੂ ਰਾਮਦਾਸ ਸਾਹਿਬ ਦਾ ਇੱਕ ਪ੍ਰੇਮੀ ਸਿੱਖ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3615, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਾਰੂ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਤਾਰੂ ( ਗੁ. । ਦੇਸ਼ ਭਾਸ਼ਾ ) ਉਹ ਥਾਂ ਜਿਥੇ ਪਾਣੀ ਐਨਾਂ ਹੋਵੇ ਕਿ ਤਰੇ ਬਿਨਾ ਨਾ ਪਾਰ ਜਾ ਸਕੀਏ ਭਾਵ ਡੂੰਘੇ ਪਾਣੀ ਤੋਂ ਹੁੰਦਾ ਹੈ । ਯਥਾ-‘ ਮਛੀ ਤਾਰੂ ਕਿਆ ਕਰੇ ’ । ਮਛੀ ਨੂੰ , ਡੂੰਘਾ ਪਾਣੀ ਕੀ ( ਨੁਕਸਾਨ ) ਕਰ ਸਕਦਾ ਹੈ ।

੨. ( ਸੰ. । ਦੇਖੋ , ਤਰੇ ) ਤਰਨ ਵਾਲਾ । ਤਥਾ-‘ ਜੇ ਤੂੰ ਤਾਰੂ ਪਾਣਿ’ ਜੇ ਤੂੰ ਆਪ ਤਾਰੂ ਹੈਂ ।               ਦੇਖੋ , ‘ ਪਾਣਿ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3597, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.