ਤਿਲੰਗ ਰਾਗ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਤਿਲੰਗ ਰਾਗ : ਇਹ ਬਿਲਾਵਲ ਠਾਟ ਦਾ ਇਕ ਔੜਵ ਰਾਗ ਹੈ। ਇਸ ਰਾਗ ਵਿਚ ਰਿਸ਼ਭ ਅਤੇ ਧੈਵਤ ਵਰਜਤ ਹਨ ਅਤੇ ਬਾਕੀ ਸਾਰੇ ਸ਼ੁੱਧ ਹਨ। ਨਿਸ਼ਾਦ ਅਤੇ ਪੰਚਮ ਦੀ ਇਸ ਰਾਗ ਵਿਚ ਸੰਗਤ ਹੈ। ਵਾਦੀ ਸੁਰ ਗਾਂਧਾਰ ਅਤੇ ਨਿਸ਼ਾਦ ਸੰਵਾਦੀ ਹੈ। ਇਸ ਰਾਗ ਨੂੰ ਦਿਨ ਦੇ ਤੀਜੇ ਪਹਿਰ ਗਾਇਆ ਜਾਂਦਾ ਹੈ।

ਆਰੋਹੀ – ਸ਼ ਗ ਮ ਪ ਨ ਸ਼

ਅਵਰੋਹੀ – ਸ਼ ਨ ਪ ਮ ਗ ਸ਼

ਕਈਆਂ ਨੇ ਇਸ ਵਿਚ ਧੈਵਤ ਸੁਰ ਲਾ ਕੇ ਇਸਨੂੰ ਸ਼ਾੜਵ ਮੰਨਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਸ ਰਾਗ ਦਾ ਚੌਦਵਾਂ ਨੰਬਰ ਹੈ।

‘ਬੁਧ ਪ੍ਰਕਾਸ਼ ਦਰਪਣ’ ਵਿਚ ਤਿਲੰਗੀ ਨੂੰ ਹਿੰਡੋਲ ਦੀ ਇਸਤ੍ਰੀ ਲਿਖਿਆ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1431, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-21-10-18-04, ਹਵਾਲੇ/ਟਿੱਪਣੀਆਂ: ਹ. ਪੁ. –ਮ. ਕ.; ਸੰ. ਕੋ.

ਤਿਲੰਗ ਰਾਗ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਤਿਲੰਗ (ਰਾਗ) : ਬਿਲਾਵਲ ਥਾਟ ਦੀ ਔੜਵ ਜਾਤੀ ਦਾ ਰਾਗ ਜਿਸ ਵਿਚ ਰਿਸ਼ਭ ਅਤੇ ਧੈਵਤ ਵਰਜਿਤ ਹਨ ਅਤੇ ਬਾਕੀ ਸਾਰੇ ਸੁਰ ਸ਼ੁੱਧ ਲਗਦੇ ਹਨ। ਇਸ ਵਿਚ ਨਿਸ਼ਾਦ ਅਤੇ ਪੰਚਮ ਦਾ ਮੇਲ ਹੈ। ਇਸ ਦਾ ਵਾਦੀ ਸੁਰ ਗਾਂਧਾਰ ਅਤੇ ਸੰਵਾਦੀ ਨਿਸ਼ਾਦ ਹੈ। ਇਸ ਦੇ ਗਾਉਣ ਦਾ ਸਮਾਂ ਦਿਨ ਦਾ ਤੀਜਾ ਪਹਿਰ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਰਾਗ ਦਾ ਨੰਬਰ ਚੌਦ੍ਹਵਾਂ ਹੈ। ਕਈ ਸੰਗੀਤਕਾਰ ਇਸ ਰਾਗ ਵਿਚ ਧੈਵਤ ਸੁਰ ਲਗਾ ਕੇ ਇਸ ਨੂੰ ਸ਼ਾੜਵ ਜਾਤੀ ਦਾ ਮੰਨਦੇ ਹਨ।

ਆਰੋਹੀ : ਸ ਗ ਮ ਧ ਨੀ ਸਂ

ਅਵਰੋਹੀ : ਸਂ ਨੀ ਪ ਮ ਗ ਸ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1302, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-22-11-52-05, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ਪੰ. ਸਾ. ਕੋ. ; ਗਾਵਹੁ ਸਚੀ ਬਾਣੀ ਡਾ. ਰਘਬੀਰ ਸਿੰਘ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.