ਤਿੱਤਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਿੱਤਰ (ਨਾਂ,ਪੁ) ਭੂਰੇ ਅਤੇ ਕਾਲੇ ਰੰਗ ਦਾ ਤਿੱਤਰਮ-ਤਿਤਰਾ ਪੰਛੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4706, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤਿੱਤਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਿੱਤਰ [ਨਾਂਪੁ] ਕਾਲ਼ੇ ਅਤੇ ਭੂਰੇ ਰੰਗ ਦਾ ਇੱਕ ਜੰਗਲੀ ਪੰਛੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4698, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤਿੱਤਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਿੱਤਰ. ਸੰ. ਤਿੱਤਿਰ. ਫ਼ਾ ਦੁੱਰਾਜ. ਸੰਗ੍ਯਾ—ਇੱਕ ਜੰਗਲੀ ਪੰਛੀ ਜੋ ਭੂਰੇ ਅਤੇ ਕਾਲੇ ਰੰਗ ਦਾ ਭਿੰਨ ਭਿੰਨ ਹੁੰਦਾ ਹੈ. Partridge. ਕਾਲੇ ਤਿੱਤਰ (francolinus entellus) ਨੂੰ ‘ਸੁਬਹਾਨੀ’ ਆਖਦੇ ਹਨ, ਕਿਉਂਕਿ ਉਸ ਦੀ ਬੋਲੀ ਵਿੱਚ ‘ਸੁਬਹਾਨ ਤੇਰੀ ਕੁਦਰਤ ’ ਦਾ ਅਨੁਕਰਣ ਖਿਆਲ ਕੀਤਾ ਗਿਆ ਹੈ. ਸ਼ਿਕਾਰੀ ਲੋਕ ਦੋਵੇਂ ਜਾਤਿ ਦੇ ਤਿੱਤਰਾਂ ਨੂੰ ਪਾਲਕੇ ਬੁਲਾਰੇ ਦਾ ਕੰਮ ਲੈਂਦੇ ਹਨ. ਇਨ੍ਹਾਂ ਦੀ ਆਵਾਜ ਸੁਣਕੇ ਜੰਗਲੀ ਤਿੱਤਰ ਲੜਨ ਲਈ ਇਕੱਠੇ ਹੋ ਜਾਂਦੇ ਹਨ, ਜੋ ਧੰਦਾਲ (ਫੰਦੇ) ਵਿੱਚ ਫਸਦੇ, ਜਾਂ ਬੰਦੂਕ ਨਾਲ ਮਾਰੇ ਜਾਂਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4322, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਿੱਤਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਤਿੱਤਰ : ਇਹ ਏਵੀਜ਼ ਸ਼੍ਰੇਣੀ ਦੇ ਗੈਲੀਫਾੱਰਮੀਜ਼ ਵਰਗ ਅਤੇ ਫ਼ੇਜ਼ੀਐਨਡੀ ਕੁਲ ਦੇ ਪੰਛੀ ਹਨ। ਤਿੱਤਰਾਂ ਦੀਆਂ ਦੋ ਪ੍ਰਸਿੱਧ ਕਿਸਮਾਂ ਕਾਲਾ ਤਿੱਤਰ ਅਤੇ ਸਫ਼ੈਦ ਤਿੱਤਰ ਹਨ।

ਕਾਲਾ ਤਿੱਤਰ – ਇਸ ਦਾ ਪ੍ਰਾਣੀ ਵਿਗਿਆਨਕ ਨਾਂ ਫ਼੍ਰੈਂਕੋਲਾਈਨਸ ਫ਼੍ਰੈਂਕੋਲਾਈਨਸ (Francolinus francolinus) ਹੈ। ਇਸ ਦਾ ਰੰਗ ਕਾਲਾ (ਸਿਆਹ) ਅਤੇ ਉਪਰ ਚਿੱਟੇ ਤੇ ਮਟਿਆਲੇ ਰੰਗ ਦੇ ਚਟਾਖ਼ ਅਤੇ ਧਾਰੀਆਂ ਹੁੰਦੀਆਂ ਹਨ। ਨਰ ਦੀ ਗਰਦਨ ਉਪਰ ਲਾਖੇ ਰੰਗ ਦੀ ਧਾਰੀ ਅਤੇ ਗਲ੍ਹਾਂ ਉੱਤੇ ਚਮਕਦੇ ਚਿੱਟੇ ਚਟਾਖ਼ ਹੁੰਦੇ ਹਨ, ਮਾਦਾ ਦੀ ਗਰਦਨ ਤੇ ਲਾਖੇ ਰੰਗ ਦਾ ਚਟਾਖ਼ ਹੁੰਦਾ ਹੈ। ਸਰੀਰ ਦਾ ਮਾਸ ਚਰਬੀ ਭਰਪੂਰ ਗੁਦਗੁਦਾ ਅਤੇ ਪੂਛ ਛੋਟੀ ਹੁੰਦੀ ਹੈ।

ਇਹ ਪਾਣੀ ਵਿਚ ਖੜੀਆਂ ਝਾੜੀਆਂ ਜਾਂ ਲੰਬੇ ਲੰਬੇ ਘਾਹ ਵਾਲੇ ਜੰਗਲਾਂ, ਉੱਤਰੀ ਭਾਰਤ ਅਤੇ ਆਸਾਮ ਦੇ ਦਰਿਆਈ ਖੇਤਰਾਂ ਵਿਚ ਇੱਕਲੇ ਜਾਂ ਜੋੜਿਆਂ ਦੇ ਰੂਪ ਵਿਚ ਮਿਲਦੇ ਹਨ। ਗੰਨੇ ਤੇ ਜਵਾਰ ਦੇ ਖੇਤ ਅਤੇ ਚਾਹ ਦੇ ਬਾਗ਼ ਇਨ੍ਹਾਂ ਦੀਆਂ ਮਨਭਾਉਂਦੀਆਂ ਥਾਵਾਂ ਹਨ। ਇਹ ਅਕਸਰ ਸਵੇਰੇ ਸਵੇਰੇ ਜਾਂ ਫਿਰ ਸ਼ਾਮ ਵੇਲੇ ਹੀ ਖੇਤਾਂ ਵਿਚ ਫਿਰਦੇ ਦਿਖਾਈ ਦਿੰਦੇ ਹਨ।

ਤੁਰਦੇ ਸਮੇਂ ਇਹ ਆਪਣੀ ਪੂਛ ਉਪਰ ਨੂੰ ਚੁੱਕ ਲੈਂਦੇ ਹਨ। ਇਹ ਬੁਤ ਤੇਜ ਦੌੜਦੇ ਹਨ। ਇਹ ਲੋੜ ਪੈਣ ਤੇ ਜ਼ਮੀਨ ਤੋਂ 3-5 ਮੀ. ਦੀ ਉਚਾਈ ਉੱਤੇ 100 ਮੀ. ਤੱਕ ਦੀ ਤੇਜ਼ ਉਡਾਰੀ ਵੀ ਮਾਰ ਸਕਦੇ ਹਨ। ਨਰ ਤਿੱਤਰ ਬਹੁਤ ਉੱਚੀ ਆਵਾਜ਼ ਕੱਢਦਾ ਹੈ। ਇਨ੍ਹਾਂ ਦਾ ਭੋਜਨ ਦਾਣੇ, ਘਾਹ, ਨਦੀਨਾ ਤੇ ਬੀਜ ਅਤੇ ਕੋਮਲ ਕੋਮਲ ਕਰੂੰਬਲਾਂ ਹਨ। ਇਹ ਸਿਉਂਕ ਅਤੇ ਹੋਰ ਕੀੜੇ-ਮਕੌੜੇ ਵੀ ਖਾ ਲੈਂਦੇ ਹਨ।

ਇਹ ਘਾਹ ਦੀਆਂ ਜੜ੍ਹਾਂ ਵਿਚ ਟੋਆ ਪੁੱਟ ਕੇ ਅਤੇ ਉਸ ਵਿਚ ਘਾਹ-ਫੂਸ ਰੱਖਕੇ ਆਪਣਾ ਆਲ੍ਹਣਾ ਬਣਾਉਂਦੇ ਹਨ। ਇਸ ਆਲ੍ਹਣੇ ਵਿਚ ਇਹ ਹਲਕੇ ਭੂਰੇ ਤੋਂ ਲੈ ਕੇ ਗੁੜ੍ਹੇ ਭੂਰੇ ਰੰਗ ਦੇ ਅੰਡੇ ਦਿੰਦੇ ਹਨ ਜਿਨ੍ਹਾਂ ਦੀ ਗਿਣਤੀ 6 ਤੋਂ 8 ਤੱਕ ਹੁੰਦੀ ਹੈ।

ਸਫ਼ੈਦ ਤਿੱਤਰ – ਇਸ ਦਾ ਪ੍ਰਾਣੀ ਵਿਗਿਆਨਕ ਨਾਂ ਫ਼ੈਂਕੋਲਾਈਨਸ ਪਾਂਡੀਸੈਰੀਏਨੱਸ (Francolinus pondicerianus) ਹੈ। ਸ਼ਕਲ ਵਿਚ ਇਹ ਕਾਲੇ ਤਿੱਤਰ ਵਰਗਾ ਹੀ ਲਗਦਾ ਹੈ। ਇਸ ਦਾ ਰੰਗ ਸਲੇਟੀ-ਭੂਰਾ, ਉਪਰ ਕਾਲੇ ਅਤੇ ਲਾਖੇ ਰੰਗ ਦੀਆਂ ਬਾਰੀਕ ਬਾਰੀਕ ਧਾਰੀਆਂ ਹੁੰਦੀਆਂ ਹਨ ; ਪੂਛ ਵਿਚ ਲਾਖਾ ਰੰਗ ਹੁੰਦਾ ਹੈ। ਗਲਾ ਲਾਲ ਰੰਗ ਦਾ ਹੁੰਦਾ ਹੈ। ਗਲਾ ਲਾਲ ਰੰਗ ਦਾ ਹੁੰਦਾ ਹੈ ਅਤੇ ਇਸ ਦੁਆਲੇ ਕਾਲੇ ਰੰਗ ਦੀ ਧਾਰੀ ਵੀ ਹੁੰਦੀ ਹੈ। ਨਰ ਮਾਦਾ ਤੋਂ ਜ਼ਿਆਦਾ ਤਕੜਾ ਹੁੰਦਾ ਹੈ ਅਤੇ ਇਸ ਦੀਆਂ ਦੋਨਾਂ ਲੱਤਾਂ ਉੱਤੇ ਇਕ ਨੋਕੀਲਾ ਸੱਪਰ ਹੁੰਦਾ ਹੈ।

ਇਹ ਤਿੱਤਰ ਪਿੰਡਾਂ ਦੇ ਨੇੜੇ ਖੇਤਾਂ ਵਿਚ ਘਾਹ ਅਤੇ ਕੰਡਿਆਲੀਆਂ ਝਾੜੀਆਂ ਵਿਚ ਮਿਲਦੇ ਹਨ। ਪ੍ਰਜਣਨ ਸਮੇਂ ਨੂੰ ਛੱਡ ਕੇ, ਜਦੋਂ ਇਹ ਜੋੜਿਆਂ ਦੇ ਰੂਪ ਵਿਚ ਫਿਰਦੇ ਹੁੰਦੇ ਹਨ, ਇਹ ਤਿੱਤਰ 4-6 ਦੇ ਗਰੁੱਪਾਂ ਵਿਚ ਹੁੰਦੇ ਹਨ। ਭੋਜਨ ਦੀ ਭਾਲ ਵਿਚ ਇਹ ਜ਼ਮੀਨ ਨੂੰ ਖੁਰਚਦੇ ਅਤੇ ਗੋਹੇ-ਕੂੜੇ ਵਿਚ ਚੂੰਝਾਂ ਮਾਰਦੇ ਰਹਿੰਦੇ ਹਨ। ਇਨ੍ਹਾਂ ਦਾ ਮੁੱਖ ਆਹਾਰ ਬੀਜ, ਬੇਰੀ ਫਲ ਅਤੇ ਕੀੜੇ ਮਕੌੜੇ ਹਨ ਪਰ ਸਿਉਂਕਾਂ ਅਤੇ ਮਲ-ਮੂਤਰ ਵਿਚੋਂ ਮਿਲੇ ਮੈਰਾਟ ਇਨ੍ਹਾਂ

ਦੀ ਮਨ ਭਾਉਂਦੀ ਖੁਰਾਕ ਹੈ। ਖ਼ਤਰਾ ਨਜ਼ਰ ਆਉਣ ਤੇ ਇਹ ਬਹੁਤ ਤੇਜ਼ ਭੱਜ ਕੇ ਸੰਘਣੀਆਂ ਝਾੜੀਆਂ ਵਿਚ ਲੁਕ ਜਾਂਦੇ ਹਨ। ਇਹ ਵੀ 100 ਮੀ. ਲੰਬੀ ਉਡਾਣ ਭਰ ਸਕਦੇ ਹਨ। ਇਹ ਬਹੁਤ ਉੱਚੀ ਆਵਾਜ਼ ਕੱਢਦੇ ਹਨ ਜੋ ਹੌਲੀ ਹੌਲੀ ਹੋਰ ਤੇਜ਼ ਹੁੰਦੀ ਜਾਂਦੀ ਹੈ।

ਇਹ ਕਿਸੇ ਝਾੜੀ ਦੇ ਹੇਠਾਂ ਟੋਆ ਪੁਟ ਕੇ ਉਸ ਵਿਚ ਘਾਹ-ਫੂਸ ਰੱਖਕੇ ਸਾਧਾਰਣ ਜਿਹਾ ਆਲ੍ਹਣਾ ਬਣਾਉਂਦੇ ਹਨ ਅਤੇ ਉਸ ਵਿਚ 4-8, ਭੂਰੇ ਕਰੀਮ ਰੰਗ ਦੇ ਅੰਡੇ ਦਿੰਦੇ ਹਨ। ਇਨ੍ਹਾਂ ਦੇ ਬੱਚਿਆਂ ਨੂੰ ਪਾਲਤੂ ਬਣਾਇਆ ਅਤੇ ਸਿਖਾਇਆ ਜਾ ਸਕਦਾ ਹੈ। ਨਰ ਤਿੱਤਰਾਂ ਦੀ ਲੜਾਈ ਵੀ ਕਰਵਾਈ ਜਾਂਦੀ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1340, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-16-04-25-53, ਹਵਾਲੇ/ਟਿੱਪਣੀਆਂ: ਹ. ਪੁ. –ਕਾ. ਬ. : 44

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.