ਤੁਰਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੁਰਤ   ਕ੍ਰਿ. ਵਿ— ਤ੍ਵਰਿਤ. ਫ਼ੌਰਨ. ਸ਼ੀਘ੍ਰ. ਦੇਖੋ , ਤੁਰ. “ ਤੁਝੁ ਤੁਰਤੁ ਛਡਾਊ ਮੇਰੋ ਕਹਿਓ ਮਾਨਿ.” ( ਬਸੰ ਕਬੀਰ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2529, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤੁਰਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Forthwith- _ ਤੁਰਤ : ਇਸ ਸ਼ਬਦ ਦਾ ਕੋਈ ਨਿਸਚਿਤ ਅਰਥ ਨਹੀਂ ਹੈ । ਇਸ ਦੇ ਅਰਥ ਨਿਯਮ ਦੇ ਉਦੇਸ਼ ਅਤੇ ਕੇਸ ਦੇ ਹਾਲਾਤ ਅਨੁਸਾਰ ਕੀਤੇ ਜਾਣੇ ਚਾਹੀਦੇ ਹਨ ।

            ਸਾਧਾਰਨ ਤੌਰ ਤੇ ਇਸ ਦਾ ਮਤਲਬ ਨਾਵਾਜਬ ਦੇਰੀ ਤੋਂ ਬਿਨਾਂ ਲਿਆ ਜਾਣਾ ਚਾਹੀਦਾ ਹੈ । ਕਿਸੇ ਕੰਮ ਨੂੰ Forthwith ਕਰਨ ਅਤੇ ਨਿਸਚਿਤ ਸਮੇਂ ਦੇ ਅੰਦਰ ਕਰਨ ਵਿਚਲਾ ਫ਼ਰਕ ਹਰ ਕੋਈ ਜਾਣਦਾ ਹੈ । ਕਿਸੇ ਕੰਮ ਨੂੰ Forthwrth ਕਰਨ ਦਾ ਮਤਲਬ ਹੈ ਸੌਖ-ਪੂਰਬਕ ਢੰਗ ਨਾਲ ਜਿਤਨਾ ਵੀ ਸ਼ੀਘਰ ਹੋ ਸਕੇ ।

            ਇਸ ਦਾ ਅਰਥ ‘ ਜਿਤਨੀ ਛੇਤੀ ਸੰਭਵ ਹੋ ਸਕੇ’ ਤੋਂ ਵੀ ਵਖਰਾ ਹੈ । ਇਹ ਤਤਕਾਲ ਜਾਂ ਫ਼ੌਰਨ ਤੋਂ ਵੀ ਵਖਰੇ ਅਰਥ ਰਖਦਾ ਹੈ ਅਤੇ ਉਸ ਜਿੰਨੇ ਕਰੜੇ ਅਰਥ ਨਹੀਂ ਦਿੰਦਾ । ਵਾਰਟਨ ਦੇ ਕਾਨੂੰਨੀ ਕੋਸ਼ ਅਨੁਸਾਰ ‘ ਜਦੋਂ ਮੁਦਾਲਾ ਨੂੰ ਤੁਰਤ ਪਲੀਡ ਕਰਨ ਲਈ ਕਿਹਾ ਜਾਂਦਾ ਹੈ ਤਾਂ ਉਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਹ 24 ਘੰਟਿਆਂ ਦੇ ਅੰਦਰ ਪਲੀਡ ਕਰੇ । ਜਦੋਂ ਕੋਈ ਪ੍ਰਵਿਧਾਨ ਜਾਂ ਐਕਟ ਕਿਸੇ ਕੰਮ ਦਾ ਤੁਰਤ ਕੀਤਾ ਜਾਣਾ ਲੋੜੀਦਾ ਹੋਵੇ ਤਾਂ ਉਸ ਦਾ ਮਤਲਬ ਹੈ ਕਿ ਉਹ ਕੰਮ ਉਪਬੰਧਾਂ ਦੇ ਉਦੇਸ਼ਾਂ ਅਤੇ ਹਾਲਾਤ ਨੂੰ ਸਾਹਮਣੇ ਰਖ ਕੇ ਵਾਜਬੀ ਸਮੇਂ ਦੇ ਅੰਦਰ ਕੀਤਾ ਜਾਵੇ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2508, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.