ਤੋਤਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੋਤਾ ( ਨਾਂ , ਪੁ ) ਤਿੱਖੀ ਚੁੰਝ , ਤੇਜ਼ ਅਵਾਜ਼ , ਹਰੇ ਸਾਵੇ ਰੰਗ ਵਾਲਾ ਇੱਕ ਲੁਭਾਉਣਾ ਪੰਛੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4878, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤੋਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੋਤਾ [ ਨਾਂਪੁ ] ਹਰੇ ਰੰਗ ਦਾ ਇੱਕ ਪ੍ਰਸਿੱਧ ਪੰਛੀ; ਤੋੜੇਦਾਰ ਬੰਦੂਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4869, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤੋਤਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੋਤਾ . ਫ਼ਾ  ਸੰਗ੍ਯਾ— ਸ਼ੁਕ. ਕੀਰ. ਹਰੇ ਰੰਗ ਦਾ ਇੱਕ ਪ੍ਰਸਿੱਧ ਪੰਛੀ , ਜਿਸ ਦੀ ਚੁੰਜ ਲਾਲ ਹੁੰਦੀ ਹੈ. ਤੋਤੇ ਅਨੇਕ ਆਕਾਰ ਅਤੇ ਰੰਗ ਦੇ ਭੀ ਦੇਸ਼ਭੇਦ ਕਰਕੇ ਹੋਇਆ ਕਰਦੇ ਹਨ. Parrot ( Poloearnis torquatus ) “ ਦੁਰਮਤਿ ਦੇਖ ਦਿਆਲੁ ਹੁਇ ਹੱਥਹੁ ਉਸ ਨੋ ਦਿੱਤੁਸ ਤੋਤਾ.” ( ਭਾਗੁ ) ੨ ਤੋੜੇਦਾਰ ਬੰਦੂਕ਼ ਦਾ ਘੋੜਾ. ਤੋੜੇ ਨੂੰ ਪਲੀਤੇ ਵਿੱਚ ਲਾਉਣ ਦੀ ਚਿਮਟੀ. “ ਤੋਰਾ ਉਭਾਰ ਤੋਤੇ ਜੜੰਤ.” ( ਗੁਪ੍ਰਸੂ ) ੩ ਮਹਿਤਾ ਜਾਤਿ ਦਾ ਇੱਕ ਪ੍ਰੇਮੀ , ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ. ਗੁਰੂ ਸਾਹਿਬ ਨੇ ਇਸ ਨੂੰ ਗੁਰਬਾਣੀ ਦੇ ਵਿਚਾਰ ਦਾ ਉਪਦੇਸ਼ ਦਿੱਤਾ. ਇਹ ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਾ ਦਾ ਪ੍ਰਧਾਨ ਯੋਧਾ ਸੀ ਅਤੇ ਵਡੀ ਵੀਰਤਾ ਦਿਖਾਉਂਦਾ ਹੋਇਆ ਅਮ੍ਰਿਤਸਰ ਜੀ ਦੇ ਜੰਗ ਵਿੱਚ ਸ਼ਹੀਦ ਹੋਇਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4716, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.