ਤ੍ਰੇਹਣ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਤ੍ਰੇਹਣ (ਉਪ-ਜਾਤਿ): ਪੰਜਾਬ ਦੇ ਖਤ੍ਰੀਆਂ ਦੀ ਇਕ ਉਪ- ਜਾਤਿ ਜਿਸ ਦਾ ਸੰਬੰਧ ਉੱਚੇ ਵਰਗ ਦੀ ਸ਼ਰੀਨ ਜਾਤਿ ਨਾਲ ਹੈ। ਗੁਰੂ ਅੰਗਦ ਦੇਵ ਜੀ ਇਸੇ ਉਪ-ਜਾਤਿ ਵਿਚੋਂ ਸਨ। ਗੁਰੂ ਅੰਗਦ ਦੇਵ ਜੀ ਦੇ ਇਸ ਉਪ-ਜਾਤਿ ਵਿਚੋਂ ਹੋਣ ਕਾਰਣ ਆਦਰ ਨਾਲ ਤ੍ਰੇਹਣਾਂ ਨੂੰ ‘ਬਾਵਾ’ ਵੀ ਕਿਹਾ ਜਾਂਦਾ ਹੈ। ਇਸ ਉਪ-ਜਾਤਿ ਦੇ ਪਿਛੋਕੜ ਬਾਰੇ ਹੁਣ ਜਾਣਕਾਰੀ ਦਾ ਅਭਾਵ ਹੈ। ਕਹਿੰਦੇ ਹਨ ਕਿ ਇਨ੍ਹਾਂ ਦਾ ਪੂਰਵਜ ਆਪਣੇ ਜੀਉਂਦੇ ਜੀ ਤ੍ਰੈਰਿਣਾਂ (ਮਾਤਾ-ਪਿਤਾ ਦਾ ਰਿਣ , ਦੇਵਤਿਆਂ ਦਾ ਰਿਣ ਅਤੇ ਪਿਤਰਾਂ ਦਾ ਰਿਣ) ਤੋਂ ਮੁਕਤ ਹੋ ਗਿਆ ਸੀ , ਇਸ ਵਾਸਤੇ ਉਸ ਦੇ ਬੰਸ ਦੀ ‘ਤ੍ਰੈਰਿਣ -ਮੁਕਤ’ ਅੱਲ ਪੈ ਗਈ , ਜੋ ਬਾਦ ਵਿਚ ਵਿਗੜ ਕੇ ਕੇਵਲ ‘ਤ੍ਰੇਹਣ’ ਰਹਿ ਗਈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First